ਵਿਆਹ ਕਰਨ ਦੇ ਚੱਕਰ 'ਚ ਤਾਂਤਰਿਕਾਂ ਨੂੰ ਲੈ ਕੇ ਪ੍ਰੇਮੀ ਘਰ ਪੁੱਜੀ ਪ੍ਰੇਮਿਕਾ, ਫਿਰ ਜੋ ਹੋਇਆ ਜਾਣ ਹੋਵੋਗੇ ਹੈਰਾਨ

Friday, Jun 23, 2023 - 02:13 PM (IST)

ਵਿਆਹ ਕਰਨ ਦੇ ਚੱਕਰ 'ਚ ਤਾਂਤਰਿਕਾਂ ਨੂੰ ਲੈ ਕੇ ਪ੍ਰੇਮੀ ਘਰ ਪੁੱਜੀ ਪ੍ਰੇਮਿਕਾ, ਫਿਰ ਜੋ ਹੋਇਆ ਜਾਣ ਹੋਵੋਗੇ ਹੈਰਾਨ

ਸਾਹਿਬਗੰਜ- ਝਾਰਖੰਡ ਦੇ ਸਾਹਿਬਗੰਜ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕੁੜੀ ਆਪਣੇ ਪ੍ਰੇਮੀ ਨੂੰ ਪਾਉਣ ਦੀ ਇੱਛਾ 'ਚ 6 ਤਾਂਤਰਿਕਾਂ ਨੂੰ ਲੈ ਕੇ ਉਸ ਦੇ ਘਰ ਆ ਗਈ ਅਤੇ ਨੌਜਵਾਨ 'ਤੇ ਜਾਦੂ-ਟੂਣਾ ਕਰਵਾਉਣ ਲੱਗੀ। ਸਥਾਨਕ ਲੋਕਾਂ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ, ਲੋਕਾਂ ਨੇ ਕੁੜੀ ਸਮੇਤ ਤਾਂਤਰਿਕਾਂ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ਦੀ ਜੰਮ ਕੇ ਕੁੱਟਮਾਰ ਕੀਤੀ। ਰਾਤ ਭਰ ਸਾਰਿਆਂ ਨੂੰ ਬੰਧਕ ਬਣਾਈ ਰੱਖਿਆ।

ਸਵੇਰੇ ਪੁਲਸ ਮੁਲਜ਼ਮਾਂ ਨੂੰ ਥਾਣੇ ਲੈ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਸਾਂਗਲੇ ਪਿੰਡ ਦੀ ਬੜਕੀ ਮੁਰਮੂ ਦਾ ਪ੍ਰੇਮ ਸੰਬੰਧ ਉਸੇ ਪਿੰਡ ਦੇ ਮੋਹਨ ਮੁਰਮੂ (25) ਨਾਲ ਚੱਲ ਰਿਹਾ ਸੀ। ਇਸੇ ਦੌਰਾਨ ਮੋਹਨ ਦਾ ਵਿਆਹ ਕਿਸੇ ਹੋਰ ਕੁੜੀ ਨਾਲ ਤੈਅ ਹੋ ਗਿਆ। ਇਸ ਤੋਂ ਪਰੇਸ਼ਾਨ ਹੋ ਕੇ ਬੜਕੀ ਮੁਰਮੂ ਤੰਤਰ-ਮੰਤਰ ਦੇ ਚੱਕਰ 'ਚ ਪੈ ਗਈ।


author

DIsha

Content Editor

Related News