ਯੈਸ ਬੈਂਕ ਮਾਮਲੇ ''ਚ ਵਾਧਵਾਨ ਭਰਾਵਾਂ ਨੂੰ ਕੀਤਾ ਗ੍ਰਿਫਤਾਰ
Thursday, May 14, 2020 - 10:58 PM (IST)
ਨਵੀਂ ਦਿੱਲੀ (ਭਾਸ਼ਾ)— ਈਡੀ ਨੇ ਡੀ. ਐੱਚ. ਐੱਫ. ਐੱਲ. ਦੇ ਪ੍ਰਵਰਤਕ ਕਪਿਲ ਤੇ ਧੀਰਜ ਵਾਧਵਾਨ ਨੂੰ ਵੀਰਵਾਰ ਗ੍ਰਿਫਤਾਰ ਕਰ ਲਿਆ। ਵਾਧਵਾਨ ਭਰਾਵਾਂ ਦੀ ਇਹ ਗ੍ਰਿਫਤਾਰੀ ਯੈਸ ਬੈਂਕ ਦੇ ਸੰਸਥਾਪਕ ਤੇ ਹੋਰਾਂ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਮਾਮਲੇ 'ਚ ਹੋਈ ਹੈ। ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਦੋਵਾਂ ਨੂੰ 10 ਦਿਨ ਦੇ ਲਈ ਈਡੀ ਦੀ ਹਿਰਾਸਤ 'ਚ ਭੇਜ ਦਿੱਤਾ ਹੈ। ਵਾਧਵਾਨ ਭਰਾ ਫਿਲਹਾਲ ਜੇਲ 'ਚ ਹਨ। ਇਸ ਮਾਮਲੇ 'ਚ ਉਨ੍ਹਾਂ ਨੂੰ ਸੀ. ਬੀ. ਆਈ. ਨੇ ਗ੍ਰਿਫਤਾਰ ਕੀਤਾ ਸੀ।