ਜਲੰਧਰ BSF ਹੈੱਡਕੁਆਰਟਰ ਨੇੜੇ ਹੋਏ ਧਮਾਕੇ ਦੇ ਮਾਮਲੇ ''ਚ ਵੱਡੇ ਖ਼ੁਲਾਸੇ! ਸਾਹਮਣੇ ਆਈਆਂ ਹੈਰਾਨ ਕਰਦੀਆਂ ਗੱਲਾਂ

Wednesday, May 06, 2026 - 11:30 AM (IST)

ਜਲੰਧਰ BSF ਹੈੱਡਕੁਆਰਟਰ ਨੇੜੇ ਹੋਏ ਧਮਾਕੇ ਦੇ ਮਾਮਲੇ ''ਚ ਵੱਡੇ ਖ਼ੁਲਾਸੇ! ਸਾਹਮਣੇ ਆਈਆਂ ਹੈਰਾਨ ਕਰਦੀਆਂ ਗੱਲਾਂ

ਜਲੰਧਰ (ਜ. ਬ.)–ਜਲੰਧਰ ਬੀ. ਐੱਸ. ਐੱਫ਼. ਹੈੱਡਕੁਆਰਟਰ ਨੇੜੇ ਹੋਏ ਧਮਾਕੇ ਦੇ ਮਾਮਲੇ 'ਚ ਵੱਡੇ ਖ਼ੁਲਾਸੇ ਸਾਹਮਣੇ ਆ ਰਹੇ ਹਨ। ਮੰਗਲਵਾਰ ਦੇਰ ਸ਼ਾਮ 8 ਵਜੇ ਦੇ ਨੇੜੇ-ਤੇੜੇ ਰੁਟੀਨ ਦੀ ਤਰ੍ਹਾਂ ਬੀ. ਐੱਸ. ਐੱਫ਼. ਚੌਕ ਵਿਚ ਕਮਿਸ਼ਨਰੇਟ ਪੁਲਸ ਦਾ ਨਾਕਾ ਲੱਗਾ ਹੋਇਆ ਸੀ। ਬੀ. ਐੱਸ. ਐੱਫ਼. ਦੇ ਹੈੱਡਕੁਆਰਟਰ ਦੇ ਬਾਹਰ ਵੀ ਜਵਾਨ ਮੁਸਤੈਦ ਸੀ। ਸਾਰਾ ਕੁਝ ਰੁਟੀਨ ਦੀ ਤਰ੍ਹਾਂ ਹੋ ਰਿਹਾ ਸੀ। ਇਸੇ ਦੌਰਾਨ ਐਕਟਿਵਾ ਸਵਾਰ 2 ਨੌਜਵਾਨ ਬੀ. ਐੱਸ. ਐੱਫ਼. ਕੈਂਪਸ ਵਿਚ ਪਾਰਸਲ ਡਿਲਿਵਰ ਕਰਨ ਆਏ। ਲਗਭਗ ਸਵਾ 8 ਵਜੇ ਉਨ੍ਹਾਂ ਦੇ ਬਾਹਰ ਆਉਂਦੇ ਹੀ ਐਕਟਿਵਾ ਵਿਚ ਜ਼ੋਰਦਾਰ ਧਮਾਕਾ ਹੋਇਆ। ਬੀ. ਐੱਸ. ਐੱਫ਼. ਕੈਂਪਸ ਦੀਆਂ ਕੰਧਾਂ ’ਤੇ ਲੱਗੇ ਬੋਰਡ ਤਕ ਲਟਕ ਗਏ। 

ਇਹ ਵੀ ਪੜ੍ਹੋ: ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ ਵਿਦੇਸ਼ੋਂ ਆ ਕੇ ਬਣਾਵਾਂਗੀ ਨਵਾਂ ਘਰ

PunjabKesari

ਧਮਾਕੇ ਦੇ ਬਾਅਦ 40 ਫੁੱਟ ਉੱਚੀਆਂ ਅੱਗ ਦੀਆਂ ਲਾਟਾਂ ਉੱਠੀਆਂ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸੜਕ ਤੋਂ ਲੰਘ ਰਹੀਆਂ ਕਈ ਗੱਡੀਆਂ ਦੇ ਏਅਰਬੈਗ ਖੁੱਲ੍ਹ ਗਏ ਅਤੇ ਕਾਰ ਸਵਾਰ ਦਹਿਸ਼ਤ ਵਿਚ ਆ ਕੇ ਤੁਰੰਤ ਗੱਡੀ ਰੋਕ ਕੇ ਬਾਹਰ ਵੱਲ ਭੱਜੇ। ਬੀ. ਐੱਸ. ਐੱਫ਼. ਦੇ ਜਵਾਨਾਂ ਨੇ ਤੁਰੰਤ ਐਕਟਿਵਾ ’ਤੇ ਆਏ ਦੋਵਾਂ ਨੌਜਵਾਨਾਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਕੈਂਪਸ ਵਿਚ ਲੈ ਗਏ। ਜਾਂਚ ਵਿਚ ਪਤਾ ਲੱਗਾ ਕਿ 2 ਵਿਚੋਂ ਇਕ ਨੌਜਵਾਨ ਬੀ. ਐੱਸ. ਐੱਫ਼. ਦੇ ਸਾਬਕਾ ਕੁੱਕ ਦਾ ਬੇਟਾ ਹੈ ਅਤੇ ਉਹ ਬੀ. ਐੱਸ. ਐੱਫ਼. ਕੈਂਪਸ ਵਿਚ ਪਿਛਲੇ 3 ਮਹੀਨਿਆਂ ਤੋਂ ਪਾਰਸਲ ਡਿਲਿਵਰ ਕਰਨ ਲਈ ਆ ਰਿਹਾ ਸੀ। ਉਥੇ ਹੀ ਧਮਾਕੇ ਦੀ ਗੂੰਜ ਪੀ. ਏ. ਪੀ. ਚੌਕ ਤੋਂ ਲੈ ਕੇ ਗੁਰੂ ਨਾਨਕਪੁਰਾ ਅਤੇ ਥਾਣਾ ਨਵੀਂ ਬਾਰਾਦਰੀ ਤਕ ਸੁਣਾਈ ਦਿੱਤੀ।

ਧਮਾਕੇ ਦੀ ਆਵਾਜ਼ ਸੁਣ ਕੇ ਬੀ. ਐੱਸ. ਐੱਫ਼. ਦੇ ਜਵਾਨ ਤੁਰੰਤ ਅਲਰਟ ਹੋ ਗਏ। ਕਈ ਬੀ. ਐੱਸ. ਐੱਫ਼. ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਕਮਿਸ਼ਨਰੇਟ ਪੁਲਸ ਦੇ ਉੱਚ ਅਧਿਕਾਰੀ ਵੀ ਪਹੁੰਚ ਕੇ ਜਾਂਚ ਵਿਚ ਜੁਟ ਗਏ। ਕੁਝ ਮਿੰਟਾਂ ਵਿਚ ਐਕਟਿਵਾ ਨੂੰ ਲੱਗੀ ਅੱਗ ਬੁਝਾ ਦਿੱਤੀ ਗਈ ਸੀ ਅਤੇ ਫੋਰੈਂਸਿਕ ਟੀਮਾਂ ਸਬੂਤ ਜੁਟਾਉਣ ਵਿਚ ਲੱਗ ਗਈਆਂ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਐਕਟਿਵਾ ਇਲੈਕਟ੍ਰਾਨਿਕ ਸੀ ਪਰ ਬਾਅਦ ਵਿਚ ਸਾਫ਼ ਹੋਇਆ ਕਿ ਉਹ ਪੈਟਰੋਲ ’ਤੇ ਸੀ। ਕੁਝ ਅਧਿਕਾਰੀਆਂ ਨੇ ਕਿਹਾ ਕਿ ਐਕਟਿਵਾ ਦੀ ਡਿੱਕੀ ਵਿਚ ਪਾਵਰ ਬੈਂਕ ਹੋਵੇਗਾ, ਜੋ ਹੀਟ ਕਾਰਨ ਫਟ ਗਿਆ ਹੋਵੇਗਾ ਅਤੇ ਪੈਟਰੋਲ ਦੀ ਰੇਂਜ ਵਿਚ ਆਉਣ ਨਾਲ ਐਕਟਿਵਾ ਨੂੰ ਅੱਗ ਲੱਗ ਗਈ ਹੋਵੇਗੀ। ਚਸ਼ਮਦੀਦਾਂ ਦੀ ਮੰਨੀਏ ਤਾਂ ਇਹ ਕੋਈ ਆਮ ਧਮਾਕਾ ਨਹੀਂ ਸੀ। ਇਸ ਦੀ ਗੂੰਜ ਬਹੁਤ ਜ਼ੋਰਦਾਰ ਸੀ, ਜੋ ਇਕ ਤੋਂ ਡੇਢ ਕਿਲੋਮੀਟਰ ਤੱਕ ਸੁਣਾਈ ਦਿੱਤੀ। ਉੱਥੇ ਹੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਵੀ ਸਪੱਸ਼ਟ ਕੀਤਾ ਕਿ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਫੋਰੈਂਸਿਕ ਟੀਮਾਂ ਨੇ ਸੈਂਪਲ ਭਰੇ ਹਨ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

PunjabKesari

ਇਹ ਵੀ ਪੜ੍ਹੋ: ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ! ਝੱਲਣੀ ਪੈ ਸਕਦੀ ਵੱਡੀ ਮੁਸੀਬਤ

ਖਾਲਿਸਤਾਨ ਲਿਬਰੇਸ਼ਨ ਆਰਮੀ ਨੇ ਲਈ ਬਲਾਸਟ ਦੀ ਜ਼ਿੰਮੇਵਾਰੀ 
ਉਥੇ ਹੀ ਦੂਜੇ ਪਾਸੇ ਜਲੰਧਰ ਅਤੇ ਅੰਮ੍ਰਿਤਸਰ ਸ਼ਹਿਰਾਂ 'ਚ ਮੰਗਲਵਾਰ ਰਾਤ ਨੂੰ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਮੁੱਖ ਦਫ਼ਤਰਾਂ ਦੇ ਨੇੜੇ ਹੋਏ ਉੱਚ ਤੀਬਰਤਾ ਵਾਲੇ ਆਈ. ਈ. ਡੀ. ਧਮਾਕਿਆਂ ਤੋਂ ਬਾਅਦ ਪੂਰੇ ਸੂਬੇ 'ਚ ਵਿਆਪਕ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ ਦੋਹਰੇ ਧਮਾਕਿਆਂ 'ਚ ਕਿਸੇ ਦੇ ਹਤਾਹਤ ਹੋਣ ਦੀ ਕੋਈ ਖ਼ਬਰ ਨਹੀਂ ਹੈ। ਸੂਤਰਾਂ ਮੁਤਾਬਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਆਰਮੀ (KLA) ਨੇ ਜਲੰਧਰ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਸੰਗਠਨ ਨੇ ਵਿਸ਼ੇਸ਼ ਤੌਰ 'ਤੇ ਇਕ ਸੀਨੀਅਰ ਬੀ. ਐੱਸ. ਐੱਫ਼. ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਵੀ ਦਿੱਤੀ ਹੈ।

 

ਇਸ ਸਬੰਧੀ ਇਕ ਪੋਸਟ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਖ਼ਾਲਿਸਤਾਨੀ ਲਿਬਰੇਸ਼ਨ ਆਰਮੀ ਵੱਲੋਂ ਲਈ ਦੱਸੀ ਜਾ ਰਹੀ ਹੈ, ਹਾਲਾਂਕਿ 'ਜਗਬਾਣੀ' ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ। ਦੱਸਣਯੋਗ ਹੈ ਕਿ ਬੀਤੀ ਸ਼ਾਮ ਪਹਿਲਾ ਧਮਾਕਾ ਜਲੰਧਰ ਦੇ ਪੀ. ਏ. ਪੀ. ਚੌਂਕ ਦੇ ਨੇੜੇ 7:57 ਵਜੇ ਹੋਇਆ, ਜਿੱਥੇ ਫੁੱਟਪਾਥ 'ਤੇ ਖੜ੍ਹੇ ਇੱਕ ਐਕਟਿਵਾ ਸਕੂਟਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤੋਂ ਕੁੱਝ ਘੰਟਿਆਂ ਬਾਅਦ ਰਾਤ ਕਰੀਬ 11:00 ਵਜੇ ਅੰਮ੍ਰਿਤਸਰ 'ਚ ਬੀ. ਐੱਸ. ਐੱਫ. ਖਾਸਾ ਕੈਂਪ ਦੇ ਗੇਟ ਨੰਬਰ-5 ਅਤੇ 6 ਦੇ ਬਾਹਰ ਦੂਜਾ ਧਮਾਕਾ ਹੋਇਆ। ਪੁਲਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਦਰਿੰਦਾ ਬਣੇ ਨਾਨੇ ਨੇ ਦੋਹਤੀ ਦੀ ਰੋਲ਼ੀ ਪੱਤ, ਇੰਝ ਖੁੱਲ੍ਹਿਆ ਭੇਤ

ਸੀ. ਸੀ. ਟੀ. ਵੀ. ’ਚ ਇਕ ਸ਼ੱਕੀ ਬਾਈਕ ਦਿਸੀ, ਪੁਲਸ ਕੈਮਰੇ ਛਾਣਨ ਵਿਚ ਲੱਗੀ
ਪੁਲਸ ਦੀ ਜਾਂਚ ਵਿਚ ਧਮਾਕੇ ਤੋਂ ਠੀਕ ਪਹਿਲਾਂ ਇਕ ਸ਼ੱਕੀ ਬਾਈਕ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਦਿਸੀ। ਉਹ ਬਾਈਕ ਕੁਝ ਸੈਕਿੰਡ ਰੁਕੀ ਅਤੇ ਫਿਰ ਉੱਥੋਂ ਨਿਕਲ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ’ਤੇ ਦੋ ਨੌਜਵਾਨ ਸਵਾਰ ਸਨ। ਉਧਰ ਦੇਰ ਰਾਤ ਗੁਰਪ੍ਰੀਤ ਦੇ ਪਿਤਾ ਕਸ਼ਮੀਰਾ ਲਾਲ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਆਪਣੇ ਬੇਟੇ ਨਾਲ ਗੱਲ ਕੀਤੀ ਤਾਂ ਉਸ ਨੇ ਵੀ ਦੱਸਿਆ ਕਿ ਜਦੋਂ ਉਹ ਐਕਟਿਵਾ ਵੱਲ ਆ ਰਿਹਾ ਸੀ ਤਾਂ ਇਕ ਬਾਈਕ ਐਕਟਿਵਾ ਕੋਲ ਆ ਕੇ ਰੁਕੀ, ਜਿਸ ’ਤੇ ਸਵਾਰ ਦੋ ਨੌਜਵਾਨਾਂ ਵਿਚੋਂ ਇਕ ਨੇ ਉਤਰ ਕੇ ਉਸ ਦੀ ਐਕਟਿਵਾ ’ਤੇ ਕੁਝ ਰੱਖਿਆ ਅਤੇ ਫਿਰ ਧਮਾਕਾ ਹੋ ਗਿਆ। ਉਧਰ ਦੇਰ ਰਾਤ ਤੱਕ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ਸੀ। ਸੂਤਰਾਂ ਦੀ ਮੰਨੀਏ ਤਾਂ ਫੋਰੈਂਸਿਕ ਟੀਮ ਨੇ ਦੋ ਪਾਵਰ ਬੈਂਕ ਵਰਗੇ ਦਿਸਣ ਵਾਲੇ ਡਿਵਾਈਸ ਬਰਾਮਦ ਕੀਤੇ ਹਨ ਪਰ ਇਸ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ।

ਹੈਲਮੇਟ ਨਾ ਹੋਣ ਕਾਰਨ ਬੀ. ਐੱਸ. ਐੱਫ਼. ਨੇ ਐਕਟਿਵਾ ਨੂੰ ਐਂਟਰੀ ਨਹੀਂ ਦਿੱਤੀ ਤਾਂ ਬਾਹਰ ਖੜ੍ਹੀ ਕੀਤੀ
ਦੱਸਿਆ ਜਾ ਰਿਹਾ ਹੈ ਕਿ ਗੜ੍ਹਾ ਦਾ ਰਹਿਣ ਵਾਲਾ ਗੁਰਪ੍ਰੀਤ ਸਾਰੀਆਂ ਕੰਪਨੀਆਂ ਦੇ ਪਾਰਸਲ ਡਿਲਿਵਰ ਕਰਨ ਦਾ ਕੰਮ ਕਰਦਾ ਹੈ। ਬੀ. ਐੱਸ. ਐੱਫ਼. ਸਕੂਲ ਵਿਚ ਪੜ੍ਹਾਈ ਕਰਨ ਦੇ ਬਾਅਦ ਤੋਂ ਹੀ ਉਹ ਇਹ ਕੰਮ ਕਰ ਰਿਹਾ ਹੈ ਅਤੇ ਹੁਣ ਤਿੰਨ ਮਹੀਨਿਆਂ ਤੋਂ ਉਹ ਬੀ. ਐੱਸ. ਐੱਫ਼. ਹੈੱਡਕੁਆਰਟਰ ਵਿਚ ਪਾਰਸਲ ਦੇਣ ਆਉਂਦਾ ਸੀ। ਮੰਗਲਵਾਰ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਪਾਰਸਲ ਦੇਣ ਬੀ. ਐੱਸ. ਐੱਫ਼. ਹੈੱਡਕੁਆਰਟਰ ਆਇਆ ਪਰ ਉਸ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ, ਜਿਸ ਕਾਰਨ ਬੀ. ਐੱਸ. ਐੱਫ਼. ਦੇ ਜਵਾਨਾਂ ਨੇ ਐਕਟਿਵਾ ਨੂੰ ਅੰਦਰ ਭੇਜਣ ਤੋਂ ਮਨ੍ਹਾ ਕਰ ਦਿੱਤਾ। ਗੁਰਪ੍ਰੀਤ ਨੇ ਐਕਟਿਵਾ ਗੇਟ ਤੋਂ ਕੁਝ ਦੂਰੀ ’ਤੇ ਸਾਈਡ ’ਤੇ ਖੜ੍ਹੀ ਕਰ ਦਿੱਤੀ ਅਤੇ ਅੰਦਰ ਚਲਾ ਗਿਆ।

PunjabKesari

ਜਿਵੇਂ ਹੀ ਉਹ ਬਾਹਰ ਆਇਆ ਤਾਂ ਜ਼ੋਰਦਾਰ ਧਮਾਕੇ ਤੋਂ ਬਾਅਦ ਐਕਟਿਵਾ ਨੂੰ ਅੱਗ ਲੱਗ ਗਈ। ਗੁਰਪ੍ਰੀਤ ਕੁਝ ਜ਼ਖ਼ਮੀ ਵੀ ਹੋਇਆ ਹੈ ਪਰ ਸੁਰੱਖਿਅਤ ਹੈ। ਅੱਗ ਲੱਗਣ ਤੋਂ ਬਾਅਦ ਗੁਰਪ੍ਰੀਤ ਨੇ ਤੁਰੰਤ ਆਪਣੇ ਪਿਤਾ ਨੂੰ ਫ਼ੋਨ ’ਤੇ ਜਾਣਕਾਰੀ ਦਿੱਤੀ ਤਾਂ ਉਸ ਦੇ ਪਿਤਾ ਕਸ਼ਮੀਰਾ ਲਾਲ ਵੀ ਮੌਕੇ ’ਤੇ ਪਹੁੰਚ ਗਏ। ਕੁਝ ਸਮੇਂ ਬਾਅਦ ਕਸ਼ਮੀਰਾ ਲਾਲ ਦੀ ਉਨ੍ਹਾਂ ਦੇ ਬੇਟੇ ਨਾਲ ਮੁਲਾਕਾਤ ਕਰਵਾ ਦਿੱਤੀ ਗਈ। ਹਾਲਾਂਕਿ ਗੁਰਪ੍ਰੀਤ ਅਤੇ ਉਸ ਦੇ ਸਾਥੀ ਤੋਂ ਦੇਰ ਰਾਤ ਤੱਕ ਪੁੱਛਗਿੱਛ ਕੀਤੀ ਜਾ ਰਹੀ ਸੀ। ਸੀ. ਪੀ. ਨੇ ਕਿਹਾ ਕਿ ਦੋਵੇਂ ਨੌਜਵਾਨ ਪੁੱਛਗਿੱਛ ਵਿਚ ਸਹਿਯੋਗ ਕਰ ਰਹੇ ਹਨ। ਇਸ ਧਮਾਕੇ ਨੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ ਕਿ ਇਹ ਇਕ ਪਲਾਨਿੰਗ ਸੀ ਜਾਂ ਫਿਰ ਹਾਦਸਾ। ਜੇਕਰ ਹਾਦਸਾ ਹੁੰਦਾ ਤਾਂ ਪੁਲਸ ਅਧਿਕਾਰੀ ਤੁਰੰਤ ਪੁਸ਼ਟੀ ਕਰ ਦਿੰਦੇ। ਇਸੇ ਤਰ੍ਹਾਂ ਜਲੰਧਰ ਦੇ ਚਿਕ-ਚਿਕ ਚੌਕ ਵਿਚ ਇਕ ਐਕਟਿਵਾ ਨੂੰ ਅੱਗ ਲੱਗੀ ਸੀ ਪਰ ਉਹ ਕੁਝ ਨੌਜਵਾਨਾਂ ਵੱਲੋਂ ਲਾਈਟਰ ਨਾਲ ਲਾਈ ਗਈ ਸੀ ਅਤੇ ਉਸ ਵਿਚ ਕੋਈ ਧਮਾਕਾ ਨਹੀਂ ਹੋਇਆ ਸੀ। ਆਲੇ-ਦੁਆਲੇ ਛੱਰਿਆਂ ਦੇ ਵੀ ਨਿਸ਼ਾਨ ਨਹੀਂ ਹਨ ਪਰ ਜਿਸ ਤਰ੍ਹਾਂ ਐਕਟਿਵਾ ਦੇ ਬਾਡੀ ਪਾਰਟਸ ਮਿਲੇ ਹਨ, ਉਹ ਇਕ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੇ ਹਨ। ਚਰਚਾ ਹੈ ਕਿ ਜਿਸ ਤਰ੍ਹਾਂ ਗੁਰਪ੍ਰੀਤ ਰੁਟੀਨ ਵਿਚ ਬੀ. ਐੱਸ. ਐੱਫ਼. ਕੈਂਪਸ ਵਿਚ ਪਾਰਸਲ ਦੇਣ ਜਾਂਦਾ ਸੀ ਤਾਂ ਉਸ ਦੀ ਸਾਰੀ ਟਾਈਮਿੰਗ ਦੀ ਜਾਣਕਾਰੀ ਲੈ ਕੇ ਐਕਟਿਵਾ ’ਤੇ ਕੁਝ ਲਾਇਆ ਗਿਆ ਹੋਵੇਗਾ, ਜਿਸ ਨਾਲ ਇਹ ਧਮਾਕਾ ਹੋਇਆ। ਖ਼ੁਸ਼ਕਿਸਮਤੀ ਇਹ ਰਹੀ ਕਿ ਬੀ. ਐੱਸ. ਐੱਫ਼. ਦੇ ਜਵਾਨਾਂ ਨੇ ਚੌਕਸੀ ਵਰਤਦਿਆਂ ਐਕਟਿਵਾ ਨੂੰ ਅੰਦਰ ਨਹੀਂ ਜਾਣ ਦਿੱਤਾ, ਨਹੀਂ ਤਾਂ ਕੈਂਪਸ ਵਿਚ ਧਮਾਕਾ ਹੋਣ ’ਤੇ ਵੱਡਾ ਨੁਕਸਾਨ ਵੀ ਹੋ ਸਕਦਾ ਸੀ।

ਪੁਲਸ ਕਮਿਸ਼ਨਰ ਨੇ ਕੀ ਕਿਹਾ
ਸੀ. ਪੀ. ਧਨਪ੍ਰੀਤ ਕੌਰ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਨਾਕੇ ’ਤੇ ਖੜ੍ਹੀ ਪੁਲਸ ਟੀਮ ਦੀ ਐਕਟਿਵਾ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਤੁਰੰਤ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਐਕਟਿਵਾ ’ਤੇ ਆਏ ਦੋਵੇਂ ਨੌਜਵਾਨ ਉਨ੍ਹਾਂ ਕੋਲ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਹ ਸਹਿਯੋਗ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਬੀ. ਐੱਸ. ਐੱਫ਼. ਨਾਲ ਵੀ ਤੱਥ ਸਾਂਝੇ ਕੀਤੇ ਜਾ ਰਹੇ ਹਨ। ਸੀ. ਪੀ. ਨੇ ਕਿਹਾ ਕਿ ਅੱਤਵਾਦੀ ਹਮਲੇ ਨੂੰ ਲੈ ਕੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਜੇ ਜਾਂਚ ਜਾਰੀ ਹੈ ਅਤੇ ਜਾਂਚ ਵਿਚ ਜੋ ਵੀ ਇਨਪੁੱਟ ਮਿਲੇ, ਉਹ ਸਾਹਮਣੇ ਰੱਖੇ ਜਾਣਗੇ।

ਇਹ ਵੀ ਪੜ੍ਹੋ: Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

 

For Android:- https://play.google.com/store/apps/details?id=com.jagbani&hl=en

 

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News