ਰਾਣਾ ਬਲਾਚੌਰੀਆ ਕਤਲ ਮਾਮਲੇ ’ਚ ਮੁੱਖ ਸ਼ੂਟਰ ਦੋ ਦਿਨਾ ਰਿਮਾਂਡ ’ਤੇ

Thursday, May 07, 2026 - 02:08 PM (IST)

ਰਾਣਾ ਬਲਾਚੌਰੀਆ ਕਤਲ ਮਾਮਲੇ ’ਚ ਮੁੱਖ ਸ਼ੂਟਰ ਦੋ ਦਿਨਾ ਰਿਮਾਂਡ ’ਤੇ

ਮੋਹਾਲੀ (ਜੱਸੀ) : ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ ’ਚ ਤ੍ਰਿਪੁਰਾ ਤੋਂ ਕਾਬੂ ਕੀਤੇ ਮੁੱਖ ਸ਼ੂਟਰ ਅਦਿੱਤਿਆ ਉਰਫ਼ ਮੱਖਣ ਨੂੰ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਸ਼ੂਟਰ ਅਦਿੱਤਿਆ ਨੂੰ ਦੋ ਦਿਨਾ ਰਿਮਾਂਡ ’ਤੇ ਭੇਜ ਦਿੱਤਾ ਗਿਆ। ਬਹੁ-ਚਰਚਿਤ ਕਤਲ ਕੇਸ ਦੇ ਮੁੱਖ ਸ਼ੂਟਰ ਨੂੰ ਤ੍ਰਿਪੁਰਾ ਤੋਂ ਟ੍ਰਾਂਜ਼ਿਟ ਵਾਰੰਟ ’ਤੇ ਮੋਹਾਲੀ ਲਿਆਂਦਾ ਗਿਆ। ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੋਹਾਣਾ ਇਲਾਕੇ ’ਚ ਬੀਤੇ ਸਾਲ ਹੋਏ ਕਬੱਡੀ ਖੇਡ ਮੇਲੇ ’ਚ ਰਾਣਾ ਬਲਾਚੌਰੀਆ ਦਾ ਕਤਲ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਕਤਲ ਕੇਸ ’ਚ ਲੋੜੀਂਦੇ ਸਾਰੇ ਮੁਲਜ਼ਮਾਂ ਨੂੰ ਪੁਲਸ ਗ੍ਰਿਫ਼ਤਾਰ ਕਰ ਚੁੱਕੀ ਹੈ। ਗ੍ਰਿਫ਼ਤਾਰੀ ਉਪਰੰਤ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ 10 ਮਈ ਤੱਕ ਦਾ ਟ੍ਰਾਂਜ਼ਿਟ ਰਿਮਾਂਡ ਮਿਲਿਆ ਹੈ। ਡੀ. ਐੱਸ. ਪੀ. ਰਾਜਨ ਪਰਮਿੰਦਰ ਨੇ ਦੱਸਿਆ ਕਿ ਮਾਮਲੇ ’ਚ ਮੁਲਜ਼ਮ ਮੁੱਖ ਸ਼ੂਟਰ ਵਜੋਂ ਲੋੜੀਂਦਾ ਸੀ।


author

Babita

Content Editor

Related News