ਰਾਣਾ ਬਲਾਚੌਰੀਆ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ, ਕਬੱਡੀ ਟੂਰਨਾਮੈਂਟ ''ਚ ਮਾਰੀਆਂ ਸੀ ਗੋਲੀਆਂ

Monday, May 04, 2026 - 01:06 PM (IST)

ਰਾਣਾ ਬਲਾਚੌਰੀਆ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ, ਕਬੱਡੀ ਟੂਰਨਾਮੈਂਟ ''ਚ ਮਾਰੀਆਂ ਸੀ ਗੋਲੀਆਂ

ਚੰਡੀਗੜ੍ਹ : ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਕੇਂਦਰੀ ਏਜੰਸੀਆਂ ਅਤੇ ਤ੍ਰਿਪੁਰਾ ਪੁਲਸ ਦੇ ਸਹਿਯੋਗ ਨਾਲ ਇਸ ਕਤਲਕਾਂਡ ਦੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਸ਼ੂਟਰ ਦੀ ਪਛਾਣ ਆਦਿੱਤਿਆ ਉਰਫ਼ ਮੱਖਣ ਵਜੋਂ ਹੋਈ ਹੈ।। ਜ਼ਿਕਰਯੋਗ ਹੈ ਕਿ ਮੁਲਜ਼ਮ 15 ਦਸੰਬਰ 2025 ਨੂੰ ਪਿੰਡ ਸੋਹਾਣਾ (ਐੱਸ. ਏ. ਐੱਸ. ਨਗਰ) 'ਚ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਹੋਏ ਸਨਸਨੀਖੇਜ਼ ਕਤਲ 'ਚ ਸ਼ਾਮਲ ਮੁੱਖ ਸ਼ੂਟਰਾਂ ਵਿੱਚੋਂ ਇੱਕ ਹੈ।

ਇਹ ਵੀ ਪੜ੍ਹੋ : ਸ਼ਰਾਬ ਪੀਣ ਦੇ ਸ਼ੌਕੀਨ ਹੋ ਜਾਣ ਸਾਵਧਾਨ! ਖ਼ਬਰ ਪੜ੍ਹ ਉੱਡ ਜਾਣਗੇ ਹੋਸ਼, ਮਹਿੰਗੀਆਂ ਬ੍ਰਾਂਡਿਡ ਬੋਤਲਾਂ ਨੂੰ ਲੈ ਕੇ...
ਸਰੋਤਾਂ ਅਨੁਸਾਰ ਇਹ ਕਤਲ ਵਿਦੇਸ਼ਾਂ 'ਚ ਬੈਠੇ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਸੀ। ਜਦੋਂ ਕਿ ਇਸ ਦੇ ਸਾਥੀ ਪਹਿਲਾਂ ਹੀ ਕੋਲਕਾਤਾ ਤੋਂ ਫੜ੍ਹੇ ਜਾ ਚੁੱਕੇ ਸਨ। ਆਦਿੱਤਿਆ ਹੁਣ ਤੱਕ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਚੱਲ ਰਿਹਾ ਸੀ, ਜਿਸ ਨੂੰ ਆਖ਼ਰਕਾਰ ਅਗਰਤਲਾ ਤੋਂ ਕਾਬੂ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਟੋਲ ਪਲਾਜ਼ੇ ਅੱਜ ਹੋਣਗੇ FREE! ਹੋ ਗਿਆ ਵੱਡਾ ਐਲਾਨ

ਪੰਜਾਬ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਸੰਗਠਿਤ ਅਪਰਾਧ ਖ਼ਿਲਾਫ਼ ਉਨ੍ਹਾਂ ਦੀ 'ਜ਼ੀਰੋ-ਟੋਲਰੈਂਸ' ਨੀਤੀ ਜਾਰੀ ਰਹੇਗੀ। ਪੁਲਸ ਦਾ ਕਹਿਣਾ ਹੈ ਕਿ ਭਾਵੇਂ ਅਪਰਾਧੀ ਦੇਸ਼ ਦੇ ਕਿਸੇ ਵੀ ਕੋਨੇ 'ਚ ਹੋਣ ਜਾਂ ਵਿਦੇਸ਼ 'ਚ ਬੈਠੇ ਹੋਣ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e

 


author

Babita

Content Editor

Related News