ਸਿਆਸੀ ਸਫ਼ਰ ''ਚ ਵੀ ਵਿਨੋਦ ਖੰਨਾ ਨੇ ਬਣਾਈ ਆਪਣੀ ਖਾਸ ਪਛਾਣ

04/27/2017 1:31:55 PM

ਨਵੀਂ ਦਿੱਲੀ— ਹਿੰਦੀ ਸਿਨੇਮਾ ਦੇ ਬੇਹੱਦ ਮਸ਼ੂਹਰ ਅਭਿਨੇਤਾ ਵਿਨੋਦ ਖੰਨਾ ਹੁਣ ਸਾਡੇ ਵਿਚ ਨਹੀਂ ਰਹੇ ਹਨ ਪਰ ਉਹ ਆਪਣੀਆਂ ਕਈ ਭੂਮਿਕਾਵਾਂ ਤੋਂ ਸਮਾਜ ''ਚ ਸਰਗਰਮ ਰਹੇ। ਸਿਆਸਤ ਦੇ ਪਿਚ ''ਤੇ ਵੀ ਉਹ ਬੇਹੱਦ ਸਰਗਰਮ ਰਹੇ। ਚਾਰ ਵਾਰ ਸੰਸਦ ਮੈਂਬਰ ਅਤੇ ਕੇਂਦਰ ''ਚ ਉਹ ਵੀ ਮੰਤਰੀ ਰਹਿ ਚੁਕੇ ਹਨ। ਵਿਨੋਦ ਖੰਨਾ ਨੇ ਸਮਾਜ ਸੇਵਾ ਲਈ ਸਾਲ 1997 ''ਚ ਸਿਆਸਤ ''ਚ ਪ੍ਰਵੇਸ਼ ਕੀਤਾ। ਉਹ ਭਾਰਤੀ ਜਨਤਾ ਪਾਰਟੀ ''ਚ ਸ਼ਾਮਲ ਹੋਏ। 1998 ''ਚ ਗੁਰਦਾਸਪੁਰ ਤੋਂ ਚੋਣਾਂ ਲੜ ਕੇ ਲੋਕ ਸਭਾ ਦੇ ਮੈਂਬਰ ਬਣੇ।
ਆਓ ਜਾਣਦੇ ਹਨ ਉਨ੍ਹਾਂ ਦੇ ਸਿਆਸੀ ਸਫਰ ਬਾਰੇ
ਉਨ੍ਹਾਂ ਨੇ ਕੇਂਦਰੀ ਮੰਤਰੀ ਦੇ ਰੂਪ ''ਚ ਕੰਮ ਕੀਤਾ। ਉਹ ਚਾਰ ਵਾਰ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਹੇ। ਨੌਜਵਾਨਾਂ ''ਚ ਮਸ਼ਹੂਰ ਵਿਨੋਦ ਖੰਨਾ ਨੇ ਭਾਜਪਾ ਲਈ ਕਈ ਰਜਾਂ ''ਚ ਪ੍ਰਚਾਰ ਕੀਤਾ। ਕਿਹਾ ਜਾਂਦਾ ਹੈ ਕਿ ਹੇਮਾ ਮਾਲਿਨੀ ਨੂੰ ਰਾਜਨੀਤੀ ''ਚ ਲਿਆਉਣ ਵਾਲੇ ਵਿਨੋਦ ਖੰਨਾ ਹੀ ਸਨ। ਹਾਲ ਹੀ ''ਚ ਯੋਗੀ ਆਦਿੱਤਿਯਨਾਥ ਲਈ ਪ੍ਰਚਾਰ ਕਰਨ ਦੀ ਵਿਨੋਦ ਖੰਨਾ ਦੀ ਇਕ ਪੁਰਾਣੀ ਤਸਵੀਰ ਵੀ  ਵਾਇਰਲ ਹੋਈ ਸੀ।


Disha

News Editor

Related News