ਮੌਸਮ ਵਿਭਾਗ ਵੱਲੋਂ ਹੀਟਵੇਵ ਦੀ ਚਿਤਾਵਨੀ, ਘੱਟ ਵੋਟਿੰਗ ਕਾਰਨ ਸਿਆਸੀ ਪਾਰਟੀਆਂ ਅਤੇ ਚੋਣ ਕਮਿਸ਼ਨ ਦੇ ਨਿਕਲੇ ਪਸੀਨੇ

04/22/2024 11:33:18 AM

ਨੈਸ਼ਨਲ ਡੈਸਕ- 18ਵੀਂ ਲੋਕ ਸਭਾ ਲਈ ਹੋਈ ਪਹਿਲੇ ਪੜਾਅ ਦੀ ਵੋਟਿੰਗ ਮਗਰੋਂ ਹੁਣ ਆਉਣ ਵਾਲੇ ਹਫ਼ਤੇ ’ਚ ਦੇਸ਼ ਭਰ ਵਿਚ ਹੀਟ ਵੇਵ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪਹਿਲੇ ਪੜਾਅ ਵਿਚ ਵੋਟਰਾਂ ਦੀ ਬੇਰੁਖ਼ੀ ਅਤੇ ਕੜਕਦੀ ਗਰਮੀ ਨੇ ਚੋਣ ਕਮਿਸ਼ਨ ਦੇ ਨਾਲ-ਨਾਲ ਨੇਤਾਵਾਂ ਦੇ ਵੀ ਪਸੀਨੇ ਛੁਡਾ ਦਿੱਤੇ ਹਨ। ਵੋਟਰਾਂ ਦੇ ਇਸ ਮਿਜਾਜ਼ ਨੂੰ ਦੇਖਦਿਆਂ ਸਿਆਸੀ ਪਾਰਟੀਆਂ ਅਤੇ ਚੋਣ ਕਮਿਸ਼ਨ ਨੂੰ ਆਉਣ ਵਾਲੇ ਦਿਨਾਂ ਵਿਚ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਹੋਰ ਸਖ਼ਤ ਮਿਹਨਤ ਕਰਨੀ ਪਵੇਗੀ।

ਇਹ ਵੀ ਪੜ੍ਹੋ- UGC ਦਾ ਵੱਡਾ ਐਲਾਨ, 4 ਸਾਲ ਦੀ ਅੰਡਰਗਰੈਜੂਏਟ ਡਿਗਰੀ ਵਾਲੇ ਵਿਦਿਆਰਥੀ ਵੀ ਕਰ ਸਕਣਗੇ PhD

ਇਸ ਦਰਮਿਆਨ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਦੇਸ਼ ਦੇ ਕਈ ਸੂਬਿਆਂ ਵਿਚ ਹੀਟ ਵੇਵ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਓਡੀਸ਼ਾ, ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਝਾਰਖੰਡ ਵਿਚ ਆਉਣ ਵਾਲੇ ਦਿਨਾਂ ਵਿਚ ਵੱਧ ਤੋਂ ਵੱਧ ਤਾਪਮਾਨ ਵਧ ਸਕਦਾ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਦੇ ਇਨ੍ਹਾਂ ਸੂਬਿਆਂ ’ਚ ਤਾਪਮਾਨ 42 ਤੋਂ 46 ਡਿਗਰੀ ਦੇ ਦਰਮਿਆਨ ਦਰਜ ਕੀਤਾ ਜਾ ਰਿਹਾ ਹੈ ਅਤੇ ਇਹ ਆਮ ਤਾਪਮਾਨ ਨਾਲੋਂ 2 ਡਿਗਰੀ ਵੱਧ ਹੈ। ਅਗਲੇ 5 ਦਿਨਾਂ ਵਿਚ ਇਸ ਤਾਪਮਾਨ ਵਿਚ ਗਿਰਾਵਟ ਦੀ ਉਮੀਦ ਨਹੀਂ ਹੈ।

ਇਹ ਵੀ ਪੜ੍ਹੋ- ਯਾਤਰਾ ਦੀਆਂ ਤਿਆਰੀਆਂ ਸ਼ੁਰੂ, ਬਰਫ਼ ਹਟਾਉਣ ਲਈ ਸ੍ਰੀ ਹੇਮਕੁੰਟ ਸਾਹਿਬ ਰਵਾਨਾ ਹੋਏ ਫ਼ੌਜੀ ਜਵਾਨ

ਪਹਿਲੇ ਪੜਾਅ ਵਿਚ ਜਿਨ੍ਹਾਂ 102 ਸੀਟਾਂ ’ਤੇ ਚੋਣਾਂ ਹੋਈਆਂ, ਉਥੇ 16 ਕਰੋੜ ਤੋਂ ਵੱਧ ਵੋਟਰ ਵੋਟ ਪਾਉਣ ਦੇ ਯੋਗ ਸਨ, ਜਿਨ੍ਹਾਂ ਵਿਚੋਂ ਕਰੀਬ 65.5 ਫੀਸਦੀ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਹ ਅੰਕੜਾ 2019 ਵਿਚ ਦਰਜ ਕੀਤੇ ਗਏ 69.50 ਫੀਸਦੀ ਤੋਂ ਘੱਟ ਹੈ। ਚੋਣ ਕਮਿਸ਼ਨ ਵੱਲੋਂ ਅਜੇ ਤੱਕ ਵੋਟਿੰਗ ਦੇ ਅੰਤਿਮ ਅੰਕੜੇ ਜਾਰੀ ਨਹੀਂ ਕੀਤੇ ਗਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਸ਼ਾਇਦ ਦੇਸ਼ ਦੇ ਕਈ ਸੂਬਿਆਂ ’ਚ ਗਰਮੀ ਦੇ ਮਾਹੌਲ, ਵਿਆਹਾਂ ਅਤੇ ਵੋਟਰਾਂ ਵਿਚ ਉਤਸ਼ਾਹ ਦੀ ਕਮੀ ਕਾਰਨ ਵੋਟਿੰਗ ਫੀਸਦੀ ਵਿਚ ਇਹ ਗਿਰਾਵਟ ਦੇਖਣ ਨੂੰ ਮਿਲੀ ਹੈ। ਪਹਿਲੇ ਪੜਾਅ ਵਿਚ ਤਾਮਿਲਨਾਡੂ ਅਤੇ ਉੱਤਰਾਖੰਡ ਸਮੇਤ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੋਟਿੰਗ ਮੁਕੰਮਲ ਹੋ ਗਈ ਹੈ। ਚੋਣ ਕਮਿਸ਼ਨ ਦੇ ਅੰਦਾਜ਼ੇ ਦੱਸਦੇ ਹਨ ਕਿ ਵੋਟਿੰਗ ਦੇ ਪਹਿਲੇ ਪੜਾਅ ਵਿਚ ਕੁੱਲ 4 ਫੀਸਦੀ ਦੀ ਗਿਰਾਵਟ ਦਾ ਮਤਲਬ ਹੈ ਕਿ ਪਿਛਲੀ ਵਾਰ ਦੇ ਮੁਕਾਬਲੇ ਲੱਗਭਗ 48 ਲੱਖ ਵੋਟਰਾਂ ਨੇ ਵੋਟ ਨਹੀਂ ਪਾਈ।

ਇਹ ਵੀ ਪੜ੍ਹੋ- ED ਦੀ ਵੱਡੀ ਕਾਰਵਾਈ, ਸ਼ਰਾਬ ਘਪਲੇ ਮਾਮਲੇ 'ਚ ਸਾਬਕਾ IAS ਅਧਿਕਾਰੀ ਅਨਿਲ ਟੁਟੇਜਾ ਗ੍ਰਿਫ਼ਤਾਰ

ਮੁੱਖ ਸੂਬਿਆਂ ’ਚ ਵੋਟਿੰਗ ਵਿਚ ਗਿਰਾਵਟ

39 ਸੀਟਾਂ ਵਾਲੇ ਤਾਮਿਲਨਾਡੂ ’ਚ ਵੋਟਿੰਗ ’ਚ ਲੱਗਭਗ 3 ਫੀਸਦੀ ਦੀ ਗਿਰਾਵਟ ਦੇਖੀ ਗਈ, ਜੋ 72.44 ਫੀਸਦੀ ਤੋਂ 69.46 ਫੀਸਦੀ ਹੈ। 5 ਸੀਟਾਂ ਵਾਲੇ ਉੱਤਰਾਖੰਡ ਵਿਚ ਲੱਗਭਗ 6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜੋ 61.88 ਫੀਸਦੀ ਤੋਂ 55.89 ਫੀਸਦੀ ਹੋ ਗਈ ਹੈ। ਰਾਜਸਥਾਨ ਵਿਚ ਸ਼ੁੱਕਰਵਾਰ ਨੂੰ 25 ਵਿਚੋਂ 12 ਸੀਟਾਂ ’ਤੇ ਵੋਟਿੰਗ ਹੋਈ। ਰਾਜਸਥਾਨ ਵਿਚ ਵੋਟਿੰਗ ’ਚ 6 ਫੀਸਦੀ ਤੋਂ ਵੱਧ ਦੀ ਗਿਰਾਵਟ ਦੇਖੀ ਗਈ, ਜੋ 64 ਫੀਸਦੀ ਤੋਂ 57.65 ਫੀਸਦੀ ਹੋ ਗਈ ਹੈ। ਛੱਤੀਸਗੜ੍ਹ ਦੀ ਇਕਲੌਤੀ ਸੀਟ ’ਤੇ ਵੋਟਿੰਗ 66.26 ਫੀਸਦੀ ਤੋਂ ਥੋੜ੍ਹੀ ਵਧ ਕੇ 67.53 ਫੀਸਦੀ ਹੋ ਗਈ ਹੈ। ਮੇਘਾਲਿਆ ਦੀਆਂ ਦੋ ਸੀਟਾਂ ’ਤੇ ਵੀ ਵੋਟਿੰਗ 71 ਫੀਸਦੀ ਤੋਂ ਵਧ ਕੇ 74 ਫੀਸਦੀ ਹੋ ਗਈ।

ਇਹ ਵੀ ਪੜ੍ਹੋ- ਬੇਰਹਿਮ ਬਣੀ ਮਾਂ, ਆਸ਼ਿਕ ਨਾਲ ਮਿਲ ਕੇ 5 ਸਾਲ ਦੀ ਧੀ ਦਾ ਕੁੱਟ-ਕੁੱਟ ਕੇ ਕੀਤਾ ਕਤਲ

ਕਮਿਸ਼ਨ ਦੀਆਂ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਘੱਟ ਆਏ ਵੋਟਰ

ਕਮਿਸ਼ਨ ਆਪਣੇ ਵੱਲੋਂ ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ, ਇਸ ਦੇ ਤਹਿਤ 10 ਤੋਂ ਵੱਧ ਮਸ਼ਹੂਰ ਹਸਤੀਆਂ ਨੂੰ ਅੰਬੈਸਡਰ ਦੇ ਤੌਰ ’ਤੇ ਨਿਯੁਕਤ ਕਰਨ ਤੋਂ ਲੈ ਕੇ ਆਈ. ਪੀ. ਐੱਲ. ਦਰਸ਼ਕਾਂ ਵਿਚ ਜਾਗਰੂਕਤਾ ਫੈਲਾਉਣ ਤੱਕ ਕੰਮ ਕੀਤਾ ਜਾ ਰਿਹਾ ਹੈ। ਚੋਣ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਅਸੀਂ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਇਸ ਸਭ ਦੇ ਬਾਵਜੂਦ ਅਸੀਂ ਵੋਟਿੰਗ ਵਿਚ ਗਿਰਾਵਟ ਦੇਖੀ ਹੈ।

ਇਹ ਵੀ ਪੜ੍ਹੋ- ED ਦੀ ਵੱਡੀ ਕਾਰਵਾਈ, ਸ਼ਰਾਬ ਘਪਲੇ ਮਾਮਲੇ 'ਚ ਸਾਬਕਾ IAS ਅਧਿਕਾਰੀ ਅਨਿਲ ਟੁਟੇਜਾ ਗ੍ਰਿਫ਼ਤਾਰ

ਫੌਜੀ ਹਰ ਮੌਸਮ ’ਚ ਦੇਸ਼ ਦੀ ਰੱਖਿਆ ਕਰ ਰਹੇ ਹਨ, ਵੋਟਰ ਵੀ ਆਪਣਾ ਫਰਜ਼ ਨਿਭਾਉਣ : PM ਮੋਦੀ

ਪਹਿਲੇ ਪੜਾਅ ਵਿਚ ਘੱਟ ਵੋਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਵੋਟਰਾਂ ਨੂੰ ਅਪੀਲ ਕਰਨੀ ਪਈ ਕਿ ਉਹ ਚਾਹੇ ਕਿਸੇ ਵੀ ਪਾਰਟੀ ਨੂੰ ਵੋਟ ਦੇਣ, ਉਹ ਜ਼ਰੂਰ ਵੋਟ ਪਾਉਣ। ਨਾਂਦੇੜ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਰੋਧੀ ਨੇਤਾਵਾਂ ਨੂੰ ਵੀ ਕਿਹਾ ਕਿ ਉਹ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਲਈ ਉਤਸ਼ਾਹਿਤ ਕਰਨ। ਉਨ੍ਹਾਂ ਪਹਿਲੇ ਪੜਾਅ ਵਿਚ ਵੋਟ ਪਾਉਣ ਵਾਲੇ ਵੋਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੌਸਮ ਭਾਵੇਂ ਕੋਈ ਵੀ ਹੋਵੇ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਫੌਜੀ ਹਮੇਸ਼ਾ ਆਪਣਾ ਫਰਜ਼ ਨਿਭਾਉਂਦੇ ਹਨ। ਵੋਟ ਪਾ ਕੇ ਤੁਸੀਂ ਕਿਸੇ ਦਾ ਭਲਾ ਨਹੀਂ ਕਰ ਰਹੇ ਸਗੋਂ ਦੇਸ਼ ਦਾ ਭਵਿੱਖ ਸੁਰੱਖਿਅਤ ਕਰ ਰਹੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News