ਪੀੜਤਾ ਨੇ 38 ਲੋਕਾਂ ਵਲੋਂ ਜਬਰ-ਜ਼ਿਨਾਹ ਦਾ ਕੀਤਾ ਹੈਰਾਨ ਕਰਦਾ ਦਾਅਵਾ, ਕਾਉਂਸਲਿੰਗ ਜਾਰੀ

01/19/2021 5:20:04 PM

ਮਲਾਪੁਰਮ— ਕੇਰਲ ਵਿਚ 38 ਲੋਕਾਂ ਵਲੋਂ ਜਬਰ-ਜ਼ਿਨਾਹ ਦਾ ਹੈਰਾਨ ਕਰ ਦੇਣ ਵਾਲਾ ਦਾਅਵਾ ਕਰਨ ਵਾਲੀ 17 ਸਾਲਾ ਪੀੜਤਾ ਦੀ ਕਾਉਂਸਲਿੰਗ ਅਜੇ ਜਾਰੀ ਹੈ। ਪੁਲਸ ਨੇ ਮੰਗਲਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੀੜਤ ਕੁੜੀ ਨਾਲ ਕਾਉਂਸਲਿੰਗ ਸੈਸ਼ਨ ਸੂਬੇ ਵਲੋਂ ਚਲਾਏ ਗਏ ਨਿਰਭਿਆ ਕੇਂਦਰ ’ਤੇ ਚੱਲ ਰਿਹਾ ਹੈ ਅਤੇ ਉਸ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਉਸ ਨੂੰ ਵਾਪਸ ਘਰ ਭੇਜਣ ਦੀ ਕੋਈ ਯੋਜਨਾ ਨਹੀਂ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਪੀੜਤਾ ਦੇ ਖ਼ੁਲਾਸਿਆਂ ਦੇ ਆਧਾਰ ’ਤੇ ਹੁਣ ਤੱਕ 29 ਮਾਮਲੇ ਦਰਜ ਕੀਤੇ ਗਏ ਹਨ ਅਤੇ 20 ਲੋਕਾਂ ਨੂੰ ਇਸ ਸਬੰਧ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲਸ ਮੁਖੀ ਅਬਦੁੱਲ ਕਰੀਮ ਯੂ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀ 13 ਅਤੇ 16 ਮਾਮਲੇ ਵੱਖ-ਵੱਖ ਦਰਜ ਕੀਤੇ ਹਨ। ਕੁੱਲ 38 ਦੋਸ਼ੀਆਂ ’ਚੋਂ 20 ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀਆਂ ਦਾ ਪਤਾ ਲਾਇਆ ਜਾ ਰਿਹਾ ਹੈ।

ਅਬਦੁੱਲ ਕਰੀਮ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ 20 ਲੋਕਾਂ ’ਚੋਂ 15 ਜ਼ਮਾਨਤ ’ਤੇ ਹਨ ਅਤੇ 5 ਹਿਰਾਸਤ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਪੀੜਤਾ ਦੇ ਸਭ ਤੋਂ ਕਰੀਬੀ ਉਸ ਦੀ ਮਾਂ ਹੀ ਹੈ ਅਤੇ ਅਜਿਹੇ ਵਿਚ ਉਸ ਨੂੰ ਵਾਪਸ ਘਰ ਭੇਜਣਾ ਸੁਰੱਖਿਅਤ ਨਹੀਂ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਨਿਰਭਿਆ ਕੇਂਦਰ ’ਚ ਪੀੜਤਾ ਨਾਲ ਕਾਉਂਸਲਿੰਗ ਸੈਸ਼ਨ ਜਾਰੀ ਹੈ। ਜੇਕਰ ਸਾਡੇ ਤੋਂ ਇਸ ਸਬੰਧ ’ਚ ਉੱਚ ਅਧਿਕਾਰੀ ਰਿਪੋਰਟ ਮੰਗਦੇ ਹਨ, ਤਾਂ ਅਸੀਂ ਸੁਰੱਖਿਆ ਕਾਰਨਾਂ ਦੀ ਵਜ੍ਹਾ ਕਰ ਕੇ ਪੀੜਤਾਂ ਨੂੰ ਉਸ ਦੀ ਮਾਂ ਕੋਲ ਭੇਜਣ ਦਾ ਵਿਰੋਧ ਕਰਾਂਗੇ। ਅਸੀਂ ਪੀੜਤਾ ਦੀ ਮਾਨਸਿਕ ਸਥਿਤੀ ’ਤੇ ਵੀ ਵਿਚਾਰ ਕਰ ਰਹੇ ਹਾਂ। 
ਪੁਲਸ ਨੇ ਦੱਸਿਆ ਕਿ ਕੁੜੀ ਦਾ ਹੈਰਾਨ ਕਰਦਾ ਦਾਅਵਾ ਉਸ ਸਮੇਂ ਸਾਹਮਣੇ ਆਇਆ, ਜਦੋਂ ਨਿਰਭਿਆ ਕੇਂਦਰ ’ਤੇ ਉਸ ਨਾਲ ਕਾਉਂਸਲਿੰਗ ਦਾ ਸੈਸ਼ਨ ਚੱਲ ਰਿਹਾ ਸੀ। ਜਾਣਕਾਰੀ ਮੁਤਾਬਕ ਪੀੜਤ ਕੁੜੀ ਨਾਲ ਜਬਰ-ਜ਼ਿਨਾਹ ਦੀ ਪਹਿਲੀ

ਘਟਨਾ ਸਾਲ 2016 ’ਚ ਉਦੋਂ ਹੋਈ, ਜਦੋਂ ਉਹ 13 ਸਾਲ ਦੀ ਸੀ ਅਤੇ ਇਸ ਦੇ ਇਕ ਸਾਲ ਬਾਅਦ ਫਿਰ ਉਸ ਨੂੰ ਇਸ ਤਰ੍ਹਾਂ ਦੀ ਤਸ਼ੱੱਦਦ ਦਾ ਸਾਹਮਣਾ ਕਰਨਾ ਪਿਆ। ਦੂਜੀ ਘਟਨਾ ਤੋਂ ਬਾਅਦ ਉਸ ਨੂੰ ਬਾਲ ਗ੍ਰਹਿ ਭੇਜਿਆ ਗਿਆ ਅਤੇ ਕਰੀਬ ਇਕ ਸਾਲ ਪਹਿਲਾਂ ਉਸ ਨੂੰ ਆਪਣੀ ਮਾਂ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਗਈ। ਪੁਲਸ ਨੇ ਅੱਗੇ ਦੱਸਿਆ ਕਿ ਕੁੜੀ ਬਾਲ ਗ੍ਰਹਿ ਤੋਂ ਨਿਕਲਣ ਮਗਰੋਂ ਕੁਝ ਸਮੇਂ ਤੋਂ ਲਾਪਤਾ ਸੀ ਅਤੇ ਪਿਛਲੇ ਸਾਲ ਦਸੰਬਰ ’ਚ ਪਲਕੱਕੜ ’ਚ ਉਸ ਦੇ ਹੋਣ ਦੀ ਜਾਣਕਾਰੀ ਮਿਲੀ, ਜਿੱਥੋਂ ਉਸ ਨੂੰ ਨਿਰਭਿਆ ਕੇਂਦਰ ਲਿਆਂਦਾ ਗਿਆ। ਪੀੜਤ ਕੁੜੀ ਨੇ ਸੈਸ਼ਨ ਦੌਰਾਨ ਨਿਰਭਿਆ ਕੇਂਦਰ ਦੇ ਅਧਿਕਾਰੀਆਂ ਨੂੰ ਜਬਰ-ਜ਼ਿਨਾਹ ਅਤੇ ਛੇੜਛਾੜ ਦੀਆਂ ਘਟਨਾਵਾਂ ਦੀ ਜਾਣਕਾਰੀ ਦਿੱਤੀ, ਜਿਸ ਦਾ ਉਸ ਨੇ ਸਾਹਮਣਾ ਕੀਤਾ ਸੀ।
 


Tanu

Content Editor

Related News