ਟਵਿੱਟਰ ਨੇ ਗਲਤੀ ਸਵੀਕਾਰੀ, ਮੁੜ ਵੈਰੀਫਾਈਡ ਕੀਤਾ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਅਕਾਊਂਟ

06/05/2021 11:51:51 AM

ਨਵੀਂ ਦਿੱਲੀ- ਸੋਸ਼ਲ ਮੀਡੀਆ ਵੈੱਬਸਾਈਟ ਟਵਿੱਟਰ ਨੇ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਭਾਰਤ ਦੇ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦਾ ਅਕਾਊਂਟ ਮੁੜ ਵੈਰੀਫਾਈਡ ਕਰ ਦਿੱਤਾ ਹੈ। ਸਰਕਾਰ ਦੀ ਨਾਰਾਜ਼ਗੀ ਤੋਂ ਬਾਅਦ ਟਵਿੱਟਰ ਨੇ ਇਹ ਕਦਮ ਚੁੱਕਿਆ ਹੈ। ਸਰਕਾਰ ਵਲੋਂ ਸਾਫ਼ ਤੌਰ 'ਤੇ ਕਿਹਾ ਗਿਆ ਸੀ ਕਿ ਉੱਪ ਰਾਸ਼ਟਰਪਤੀ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸੰਵਿਧਾਨਕ ਅਹੁਦਾ ਹੈ। ਸੰਵਿਧਾਨਕ ਅਹੁਦੇ 'ਤੇ ਬੈਠੇਕ ਵਿਅਕਤੀ ਕਿਸੇ ਪਾਰਟੀ ਦਾ ਹਿੱਸਾ ਨਹੀਂ ਹੁੰਦੇ। ਇਸ ਲਈ ਸਰਕਾਰ ਟਵਿੱਟਰ ਦੀ ਇਸ ਹਰਕਤ ਨੂੰ ਸੰਵਿਧਾਨਕ ਅਪਮਾਨ ਦੀ ਨਜ਼ਰ ਨਾਲ ਦੇਖਦੀ ਹੈ। ਇਸ ਤੋਂ ਬਾਅਦ ਟਵਿੱਟਰ ਨੇ ਆਪਣੀ ਗਲਤੀ ਸਵੀਕਾਰ ਕੀਤੀ ਅਤੇ ਉੱਪ ਰਾਸ਼ਟਰਪਤੀ ਦੇ ਟਵਿੱਟਰ ਅਕਾਊਂਟ ਨੂੰ ਮੁੜ ਵੈਰੀਫਾਈਡ ਕਰ ਦਿੱਤਾ। ਹੁਣ ਤੋਂ ਕੁਝ ਦੇਰ ਪਹਿਲਾਂ ਟਵਿੱਟਰ ਨੇ ਉੱਪ ਰਾਸ਼ਟਰਪਤੀ ਦਾ ਅਕਾਊਂਟ ਤੋਂ ਬਲਿਊ ਟਿਕ ਹਟਾ ਦਿੱਤਾ ਸੀ। ਸਰਕਾਰ ਨੇ ਸਖ਼ਤ ਰੁਕ ਤੋਂ ਬਾਅਦ ਟਵਿੱਟਰ ਨੇ ਆਪਣਾ ਫ਼ੈਸਲਾ ਵਾਪਸ ਲੈ ਲਿਆ।

PunjabKesariਦੱਸਣਯੋਗ ਹੈ ਕਿ ਉੱਪ ਰਾਸ਼ਟਰਪਤੀ ਸਕੱਤਰੇਤ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਵਿੱਟਰ 'ਤੇ ਨਾਇਡੂ ਦਾ ਨਿੱਜੀ ਅਕਾਊਂਟ ਲੰਬੇ ਸਮੇਂ ਤੋਂ ਸਰਗਰਮ ਨਹੀਂ ਸੀ ਅਤੇ ਟਵਿੱਟਰ ਨੇ ਬਲਿਊ ਟਿਕ ਹਟਾ ਦਿੱਤਾ। ਉਨ੍ਹਾਂ ਦੱਸਿਆ ਕਿ ਟਵਿੱਟਰ ਵੈਰੀਫਿਕੇਸ਼ਨ ਪਛਾਣ ਨੂੰ ਬਹਾਲ ਕਰਨ ਦੀ ਪ੍ਰਕਿਰਿਆ 'ਚ ਹੈ। ਉੱਪ ਰਾਸ਼ਟਰਪਤੀ ਦੇ ਇਸ ਨਿੱਜੀ ਅਕਾਊਂਟ ਤੋਂ ਪਿਛਲੇ ਸਾਲ 23 ਜੁਲਾਈ ਨੂੰ ਆਖ਼ਰੀ ਵਾਰ ਪੋਸਟ ਕੀਤੀ ਗਈ ਸੀ। ਉੱਪ ਰਾਸ਼ਟਰਪਤੀ ਟਵੀਟ ਕਰਨ ਲਈ ਅਧਿਕਾਰਤ ਅਕਾਊਂਟ ਦਾ ਇਸਤੇਮਾਲ ਕਰਦੇ ਹਨ। 


DIsha

Content Editor

Related News