ਵੇਲੋਰ ''ਚ 5 ਅਗਸਤ ਨੂੰ ਹੋਣਗੀਆਂ ਚੋਣਾਂ: EC

07/04/2019 2:57:45 PM

ਨਵੀਂ ਦਿੱਲੀ—ਹਾਲ ਹੀ 'ਚ ਖਤਮ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਤਾਮਿਲਨਾਡੂ ਦੀ ਜਿਸ ਵੇਲੋਰ ਲੋਕ ਸਭਾ ਸੀਟ ਦੀਆਂ ਚੋਣਾਂ ਰੱਦ ਕੀਤੀਆਂ ਗਈਆਂ ਸੀ। ਹੁਣ ਉੱਥੇ 5 ਅਗਸਤ ਨੂੰ ਚੋਣਾਂ ਹੋਣਗੀਆਂ। ਵੇਲੋਰ ਲੋਕ ਸਭਾ ਸੀਟ ਦੇ ਚੋਣ ਪ੍ਰਚਾਰ ਦੌਰਾਨ ਇੱਕ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਦੇ ਘਰ 'ਚੋ ਕਰੋੜਾ ਰੁਪਏ ਜਬਤ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ 14 ਅਪ੍ਰੈਲ ਨੂੰ ਚੋਣਾਂ ਰੱਦ ਕਰ ਦਿੱਤੀਆਂ ਸੀ ਪਰ ਹੁਣ ਚੋਣ ਕਮਿਸ਼ਨ ਨੇ ਉੱਥੇ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ। 

PunjabKesari

ਚੋਣ ਕਮਿਸ਼ਨ ਨੇ ਦੱਸਿਆ ਹੈ ਕਿ ਇਸ ਦੇ ਲਈ 11 ਜੁਲਾਈ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਕ 18 ਜੁਲਾਈ ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਜਾਂਚ 19 ਜੁਲਾਈ ਨੂੰ ਹੋਵੇਗੀ। ਨਾਂ ਵਾਪਸ ਲੈਣ ਦੀ ਆਖਰੀ ਤਾਰੀਕ 22 ਜੁਲਾਈ ਹੋਵੇਗੀ। ਚੋਣਾਂ 5 ਅਗਸਤ ਨੂੰ ਅਤੇ ਵੋਟਾਂ ਦੀ ਗਿਣਤੀ 9 ਅਗਸਤ ਨੂੰ ਹੋਵੇਗੀ।


Iqbalkaur

Content Editor

Related News