ਪੱਛਮੀ ਬੰਗਾਲ ਹਿੰਸਾ ''ਚ ਮਾਰੇ ਗਏ ਭਾਜਪਾ ਵਰਕਰਾਂ ਦੇ ਪਰਿਵਾਰ ਮੋਦੀ ਦੀ ਸਹੁੰ ਚੁੱਕ ਸਮਾਗਮ ''ਚ ਸੱਦਾ

05/29/2019 9:05:52 AM

ਨਵੀਂ ਦਿੱਲੀ—ਦੂਜੀ ਵਾਰ ਪ੍ਰਧਾਨ ਮੰਤਰੀ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੱਛਮੀ ਬੰਗਾਲ 'ਚ ਰਾਜਨੀਤਿਕ ਹਿੰਸਾ 'ਚ ਮਾਰੇ ਗਏ ਭਾਜਪਾ ਵਰਕਰਾਂ ਦੇ ਪਰਿਵਾਰ ਵਾਲਿਆਂ ਨੂੰ ਸੱਦਾ ਦਿੱਤਾ ਹੈ। ਭਾਜਪਾ ਦੇ ਇਸ ਕਦਮ ਕਰਕੇ ਪੱਛਮੀ ਬੰਗਾਲ 'ਚ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਪਾਰਟੀ ਦਾ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

PunjabKesari

ਦੱਸ ਦੇਈਏ ਕਿ 30 ਮਈ ਨੂੰ ਰਾਸ਼ਟਰਪਤੀ ਭਵਨ 'ਚ ਨਰਿੰਦਰ ਮੋਦੀ ਦੀ ਦੂਜੀ ਵਾਰ ਤਾਜਪੋਸ਼ੀ ਲਈ ਵੱਡੇ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸ ਲਈ ਬਿਮਸਟੇਕ ਦੇਸ਼ਾਂ ਦੇ ਮੁਖੀਆਂ ਨੂੰ ਸੱਦਾ ਭੇਜਿਆ ਜਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ, ਰਾਜਨੀਤਿਕ ਹਸਤੀਆਂ, ਦੇਸ਼ ਦੀਆਂ ਅਹਿਮ ਸ਼ਖਸੀਅਤਾਂ ਨੂੰ ਬੁਲਾਇਆ ਗਿਆ ਹੈ। ਪ੍ਰੋਟੋਕਾਲ ਮੁਤਾਬਕ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ, ਸਾਰੇ ਉਪ-ਮੁੱਖ ਮੰਤਰੀਆਂ, ਸੰਸਦ ਮੈਂਬਰਾਂ ਸਮੇਤ ਵੱਡੇ-ਵੱਡੇ ਬਿਜ਼ਨੈਸਮੈਨ, ਫਿਲਮ ਸਟਾਰ, ਖਿਡਾਰੀਆਂ ਨੂੰ ਇਸ ਨੂੰ ਸਮਾਗਮ 'ਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਗਿਆ ਹੈ।

PunjabKesari

ਇਨ੍ਹਾਂ ਵੀ. ਆਈ. ਪੀ. ਹਸਤੀਆਂ ਵਿਚਾਲੇ ਕੁਝ ਅਜਿਹੇ ਚਿਹਰੇ ਵੀ ਪੀ. ਐੱਮ. ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ, ਜਿਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੇ ਪੱਛਮੀ ਬੰਗਾਲ 'ਚ ਭਾਜਪਾ ਨੂੰ ਅੱਗੇ ਵਧਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਭਾਜਪਾ ਨੇ ਅਜਿਹੇ 54 ਲੋਕਾਂ ਨੂੰ ਸੱਦ ਭੇਜਿਆ ਹੈ। ਇਨ੍ਹਾਂ ਸਾਰੇ ਵਰਕਰਾਂ ਦੇ ਪਰਿਵਾਰਾ ਲਈ ਦਿੱਲੀ 'ਚ ਰਹਿਣ ਦੀ ਸਾਰੀ ਵਿਵਸਥਾ ਵੀ ਪਾਰਟੀ ਨੇ ਕੀਤੀ ਹੈ।ਦੱਸਿਆ ਜਾਂਦਾ ਹੈ ਕਿ ਸੱਦਾ ਸੂਚੀ ਦੇ ਅਨੁਸਾਰ 16 ਜੂਨ 2013 ਤੋਂ 26 ਮਈ 2019 ਤੱਕ ਜਿੰਨੇ ਵੀ ਵਰਕਰ ਰਾਜਨੀਤਿਕ ਹਿੰਸਾ ਦੇ ਸ਼ਿਕਾਰ ਹੋਏ, ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਨਾਂ ਸ਼ਾਮਲ ਹਨ।


Iqbalkaur

Content Editor

Related News