ਲੋਕ ਸਭਾ ਚੋਣਾਂ ਤੋਂ ਬਾਅਦ ਅੱਜ ਤੱਕ ਕੇਜਰੀਵਾਲ ਨੂੰ ਮਿਲੇ ਨਹੀਂ ਮਾਨ

06/26/2019 9:56:43 AM

ਜਲੰਧਰ (ਬੁਲੰਦ)—ਆਮ ਆਦਮੀ ਪਾਰਟੀ ਦੀਆਂ ਲੋਕ ਸਭਾ ਚੋਣਾਂ ਵਿਚ ਦੇਸ਼ ਭਰ ਵਿਚ ਜੋ ਬੁਰੀ ਹਾਰ ਹੋਈ ਹੈ, ਉਸ ਤੋਂ ਬਾਅਦ ਪਾਰਟੀ ਵਿਚ ਕੋਈ ਕਰੰਟ ਨਹੀਂ ਦਿਖਾਈ ਦੇ ਰਿਹਾ। ਆਲਮ ਇਹ ਹੈ ਚੋਣਾਂ ਤੋਂ ਮਹੀਨੇ ਬਾਅਦ ਵੀ ਪਾਰਟੀ ਬੁਰੀ ਹਾਰ ਕੇ ਕਾਰਣ ਤਲਾਸ਼ ਨਹੀਂ ਸਕੀ। ਇਥੋਂ ਤੱਕ ਕਿ ਦੇਸ਼ ਭਰ 'ਚੋਂ ਸਿਰਫ ਇਕੋ 'ਆਪ' ਦੇ ਸੰਸਦ ਮੈਂਬਰ ਬਣੇ ਭਗਵੰਤ ਮਾਨ ਅੱਜ ਤੱਕ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਨਹੀਂ ਮਿਲੇ।

ਮਾਮਲੇ ਬਾਰੇ ਪਾਰਟੀ ਦੇ ਜਾਣਕਾਰ ਦੱਸਦੇ ਹਨ ਕਿ ਪਾਰਟੀ ਦੀ ਪੰਜਾਬ ਵਿਚ ਹੋਈ ਹਾਰ ਦੇ ਮਾਮਲੇ 'ਚ ਮੰਥਨ ਲਈ ਪਾਰਟੀ ਵਲੋਂ ਪੰਜਾਬ ਇਕਾਈ ਵਲੋਂ ਦਿੱਲੀ ਅਤੇ ਚੰਡੀਗੜ੍ਹ ਵਿਚ 2 ਵਾਰ ਬੈਠਕਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਇਨ੍ਹਾਂ ਬੈਠਕਾਂ ਵਿਚ ਭਗਵੰਤ ਮਾਨ ਸ਼ਾਮਲ ਨਹੀਂ ਹੋਏ। ਨਾ ਹੀ ਪਾਰਟੀ ਦੇ ਨਾਲ ਚੱਲ ਰਹੇ ਪੰਜਾਬ ਦੇ ਸਾਰੇ ਵਿਧਾਇਕ ਹੀ ਇਨ੍ਹਾਂ ਬੈਠਕਾਂ ਵਿਚ ਸ਼ਾਮਲ ਹੋਏ।

ਪਾਰਟੀ ਸੂਤਰ ਦੱਸਦੇ ਹਨ ਕਿ ਕੇਜਰੀਵਾਲ ਨੇ ਪਹਿਲਾਂ ਦਿੱਲੀ ਵਿਚ ਸਾਰੇ ਪਾਰਟੀ ਉਮੀਦਵਾਰਾਂ ਦੀ ਬੈਠਕ ਬੁਲਾਈ ਸੀ, ਜਿਸ ਵਿਚ ਸਾਰੇ ਉਮੀਦਵਾਰਾਂ ਨੇ ਉਨ੍ਹਾਂ ਪਾਰਟੀ ਆਗੂਆਂ ਦੀ ਸੂਚੀ ਕੇਜਰੀਵਾਲ ਨੂੰ ਸੌਂਪੀ ਸੀ, ਜਿਸ ਕਾਰਣ ਉਨ੍ਹਾਂ ਦੀ ਹਾਰ ਹੋਈ ਅਤੇ ਜਿਨ੍ਹਾਂ ਲੋਕਲ ਆਗੂਆਂ ਨੇ ਆਪਣੇ ਹੀ ਉਮੀਦਵਾਰਾਂ ਦਾ ਸਾਥ ਨਹੀਂ ਦਿੱਤਾ ਪਰ ਨਾ ਤਾਂ ਉਸ ਸੂਚੀ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਨਾ ਹੀ ਇਸ ਮਾਮਲੇ ਵਿਚ ਕੋਈ ਅਜੇ ਤੱਕ ਐਕਸ਼ਨ ਲਿਆ ਗਿਆ ਹੈ। ਇੰਨਾ ਹੀ ਨਹੀਂ ਪਾਰਟੀ ਸੂਤਰਾਂ ਦੀ ਮੰਨੀਏ ਤਾਂ ਪੰਜਾਬ ਪ੍ਰਧਾਨ ਭਗਵੰਤ ਮਾਨ ਵਲੋਂ ਕੇਜਰੀਵਾਲ ਤੋਂ ਲਗਾਤਾਰ ਦੂਰੀ ਬਣਾ ਕੇ ਰੱਖੀ ਹੋਈ ਹੈ। ਬੀਤੇ ਦਿਨੀਂ ਪਾਰਟੀ ਦੀ ਚੰਡੀਗੜ੍ਹ ਵਿਚ ਹੋਈ ਹਾਰ ਦੇ ਕਾਰਣ ਤਲਾਸ਼ਣ ਲਈ ਬੈਠਕ ਵਿਚ ਮਾਨ ਨਹੀਂ ਪਹੰਚੇ, ਬੈਠਕ ਦੀ ਅਗਵਾਈ ਅਮਨ ਅਰੋੜਾ ਨੇ ਕੀਤੀ। ਬੈਠਕ ਵਿਚ ਪਾਰਟੀ ਦੇ ਦੋਆਬਾ, ਮਾਝਾ ਅਤੇ ਮਾਲਵਾ ਦੇ ਪ੍ਰਧਾਨ ਵੀ ਸ਼ਾਮਲ ਨਹੀਂ ਹੋਏੇ। ਅਜਿਹੇ ਵਿਚ ਪਾਰਟੀ ਦੇ ਹੇਠਲੇ ਕੇਡਰ ਵਿਚ ਅਜਿਹੀ ਚਰਚਾ ਹੈ ਕਿ ਪਾਰਟੀ ਨਾ ਤਾਂ ਹਾਰ ਦੇ ਕਾਰਣ ਜਾਣਨ ਵਿਚ ਇੱਛੁਕ ਹੈ ਅਤੇ ਨਾ ਹੀ ਪਾਰਟੀ ਦੇ ਪੰਜਾਬ ਸੰਗਠਨ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਕੋਲ ਯੋਜਨਾ ਹੈ। ਸਿਰਫ ਇਕੋ ਸੰਸਦ ਮੈਂਬਰ ਭਗਵੰਤ ਮਾਨ ਨੂੰ ਲੱਗਦਾ ਹੈ ਕਿ ਉਹ ਆਪਣੇ ਬਲਬੂਤੇ 'ਤੇ ਜਿੱਤੇ ਹਨ। ਇਸ ਲਈ ਉਹ ਹੁਣ ਪਾਰਟੀ ਹਾਈਕਮਾਨ ਨੂੰ ਖਾਸ ਤਵੱਜੋ ਨਹੀਂ ਦੇ ਰਹੇ। ਪਾਰਟੀ ਜਾਣਕਾਰਾਂ ਦੀ ਮੰਨੀਏ ਤਾਂ ਕੇਜਰੀਵਾਲ ਦੇਸ਼ ਦੇ ਹੋਰ ਸੂਬਿਆਂ ਦੇ ਪ੍ਰਧਾਨਾਂ ਤੋਂ ਹਾਰ ਦੇ ਕਾਰਣ ਨਹੀਂ ਜਾਣਨਾ ਚਾਹੁੰਦੇ ਕਿਉਂਕਿ ਜਿਥੇ ਉਹ ਖੁਦ ਸਭ ਤੋਂ ਜ਼ਿਆਦਾ ਸਰਗਰਮ ਸਨ, ਦਿੱਲੀ ਵਿਚ ਉਹ ਇਕ ਵੀ ਸੀਟ ਨਹੀਂ ਜਿੱਤ ਸਕੇ ਤਾਂ ਹਾਰ ਦੇ ਕਾਰਣ ਦੂਜਿਆਂ ਕੋਲੋਂ ਉਹ ਕਿਸ ਮੂੰਹ ਨਾਲ ਪੁੱਛੇ।


Shyna

Content Editor

Related News