ਨਛੱਤਰ ਸਿੰਘ ਕਲਸੀ ਬਣੇ NRI ਸਭਾ ਓਵਰਸੀਜ਼ ਯੂਕੇ ਦੇ ਪ੍ਰਧਾਨ

Friday, Nov 19, 2021 - 06:04 PM (IST)

ਲੰਡਨ (ਸਮਰਾ)- ਇੰਗਲੈਂਡ (ਯੂਕੇ) ਦੇ ਪ੍ਰਸਿੱਧ ਕਾਂਗਰਸੀ ਆਗੂ ਨਛੱਤਰ ਕਲਸੀ ਨੂੰ ਐਨ ਆਰ ਆਈ ਸਭਾ ਓਵਰਸੀਜ਼ ਯੂਕੇ ਦਾ ਪ੍ਰਧਾਨ ਥਾਪਿਆ ਗਿਆ ਹੈ। ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਕਿਰਪਾਲ ਸਿੰਘ ਸਹੋਤਾ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਨਛੱਤਰ ਸਿੰਘ ਕਲਸੀ ਯੂਕੇ ਵਿਚ ਵੱਸਦੇ ਪੰਜਾਬੀਆਂ ਦੇ ਮਸਲਿਆਂ ਦੇ ਹੱਲ ਲਈ ਕੰਮ ਕਰਨਗੇ। ਇਸ ਤੋਂ ਇਲਾਵਾ ਉਹ ਪੰਜਾਬ ਅਤੇ ਪਰਵਾਸੀ ਪੰਜਾਬੀਆਂ ਵਿਚਕਾਰ ਇੱਕ ਪੁਲ ਵਾਂਗ ਕੰਮ ਕਰਦੇ ਰਹਿਣਗੇ। 

ਨਛੱਤਰ ਸਿੰਘ ਕਲਸੀ ਦੀ ਇਸ ਨਿਯੁਕਤੀ ਸਬੰਧੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਸੂਚਿਤ ਕੀਤਾ ਗਿਆ ਹੈ।ਪ੍ਰਸਿੱਧ ਖੇਡ ਤੇ ਸਭਿਆਚਾਰਕ ਪ੍ਰੋਮਟਰ ਜਸਕਰਨ ਸਿੰਘ ਜੌਹਲ ਨੇ ਕਿਹਾ ਕਿ ਨਛੱਤਰ ਸਿੰਘ ਕਲਸੀ ਨੇ ਹਮੇਸ਼ਾ ਹੀ ਪਰਵਾਸੀ ਪੰਜਾਬੀਆਂ ਦੀ ਆਵਾਜ਼ ਬੁਲੰਦ ਕੀਤੀ ਹੈ ਤੇ ਇੰਗਲੈਂਡ ਵਿੱਚ ਪੰਜਾਬੀਆਂ ਦੇ ਪਹਿਲਾਂ ਵੀ ਉਹ ਮਦਦਗਾਰ ਮਸੀਹਾ ਦੇ ਤੌਰ 'ਤੇ ਜਾਣੇ ਜਾਂਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਟਰੂਡੋ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ, ਇਹਨਾਂ ਮੁੱਦਿਆਂ 'ਤੇ ਹੋਈ ਚਰਚਾ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ, ਪਹਿਲਾਂ ਵਾਂਗ ਹੀ ਪਰਵਾਸੀ ਪੰਜਾਬੀਆਂ ਦੇ ਹੱਕਾਂ ਲਈ ਹਮੇਸ਼ਾ ਸੰਘਰਸ਼ ਕਰਦੇ ਰਹਿਣਗੇ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਪੰਜਾਬ ਸਰਕਾਰ ਕੋਲ ਵੀ ਉਠਾਉਂਦੇ ਰਹਿਣਗੇ।ਇਸ ਦੌਰਾਨ ਨਛੱਤਰ ਕਲਸੀ ਨੂੰ ਐਨ ਆਰ ਆਈ ਸਭਾ ਓਵਰਸੀਜ਼ ਯੂਕੇ ਦਾ ਪ੍ਰਧਾਨ ਬਣਨ ਤੇ ਡਾਕਟਰ ਜਸਵਿੰਦਰ ਸਿੰਘ ਜੌਹਲ, ਗਾਇਕ ਬਲਦੇਵ ਸਿੰਘ ਔਜਲਾ ਬੁਲਟ, ਕੁਲਵਿੰਦਰ ਪਾਉਲ, ਕੇ ਐਸ ਕੰਗ ਨੇ ਮੁਬਾਰਕਬਾਦ ਦਿੱਤੀ।


Vandana

Content Editor

Related News