1 ਸਾਲ ਤੋਂ ਮਾਂ ਦੀ ਲਾਸ਼ ਨਾਲ ਰਹਿ ਰਹੀਆਂ ਸਨ ਧੀਆਂ, ਰਜਾਈ ਨਾਲ ਢਕਿਆ ਸੀ ਕੰਕਾਲ, ਇੰਝ ਖੁੱਲ੍ਹਿਆ ਰਾਜ਼

Thursday, Nov 30, 2023 - 05:52 PM (IST)

1 ਸਾਲ ਤੋਂ ਮਾਂ ਦੀ ਲਾਸ਼ ਨਾਲ ਰਹਿ ਰਹੀਆਂ ਸਨ ਧੀਆਂ, ਰਜਾਈ ਨਾਲ ਢਕਿਆ ਸੀ ਕੰਕਾਲ, ਇੰਝ ਖੁੱਲ੍ਹਿਆ ਰਾਜ਼

ਵਾਰਾਣਸੀ- ਵਾਰਾਣਸੀ ਤੋਂ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਵਾਰਾਣਸੀ ਵਿਚ ਦੋ ਕੁੜੀਆਂ ਪਿਛਲੇ ਇਕ ਸਾਲ ਤੋਂ ਆਪਣੀ ਮਰੀ ਹੋਈ ਮਾਂ ਦੀ ਲਾਸ਼ ਨਾਲ ਰਹਿ ਰਹੀਆਂ ਸਨ। ਰਿਸ਼ਤੇਦਾਰ ਆਏ ਤਾਂ ਘਰ ਵਿਚ ਦਾਖ਼ਲ ਨਹੀਂ ਹੋਣ ਦਿੱਤਾ। ਸ਼ੱਕ ਹੋਣ 'ਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖ਼ਲ ਹੋਈ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਪੂਰੇ ਰਾਜ਼ ਦਾ ਖ਼ੁਲਾਸਾ ਹੋਣ 'ਤੇ ਇਲਾਕੇ ਵਿਚ ਸਨਸਨੀ ਫੈਲ ਗਈ।

ਇਹ ਵੀ ਪੜ੍ਹੋ- ਅੰਡਰਗਾਰਮੈਂਟ 'ਤੇ ਛਾਪ ਦਿੱਤਾ 'ਖੰਡਾ ਸਾਹਿਬ', ਸਿੱਖ ਭਾਈਚਾਰੇ 'ਚ ਰੋਹ (ਵੇਖੋ ਵੀਡੀਓ)

8 ਦਸੰਬਰ 2022 ਨੂੰ ਮਾਂ ਦੀ ਮੌਤ ਹੋ ਗਈ ਸੀ

ਦੱਸ ਦੇਈਏ ਕਿ 27 ਸਾਲ ਦੀ ਪੱਲਵੀ ਅਤੇ 19 ਸਾਲ ਦੀ ਵੈਸ਼ਣਵੀ ਦੋਵੇਂ ਭੈਣਾਂ ਇਕ ਸਾਰ ਪਹਿਲਾਂ ਮਰ ਚੁੱਕੀ ਮਾਂ ਨਾਲ ਰਹਿ ਰਹੀਆਂ ਸਨ। ਲਾਸ਼ ਪੂਰੀ ਕੰਕਾਲ ਬਣ ਚੁੱਕੀ ਸੀ। ਮਾਂ ਊਸ਼ਾ ਤਿਵਾੜੀ ਦੀ ਮੌਤ 8 ਦਸੰਬਰ 2022 ਨੂੰ ਹੋ ਗਈ ਸੀ। ਇਸ ਤੋਂ ਬਾਅਦ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਦੋਹਾਂ ਭੈਣਾਂ ਨੇ ਦੱਸਿਆ ਕਿ ਅਸੀਂ ਮਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ, ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਦੋਵੇਂ ਭੈਣਾਂ ਇਕ ਸਾਲ ਤੋਂ ਪ੍ਰਧਾਨ ਮੰਤਰੀ ਅੰਨ ਯੋਜਨਾ ਅਤੇ ਮਾਂ ਦੇ ਗਹਿਣੇ ਵੇਚ ਕੇ ਮਿਲੇ ਪੈਸਿਆਂ ਤੋਂ ਘਰ ਦਾ ਖਰਚਾ ਚਲਾ ਰਹੀਆਂ ਸਨ। ਗਹਿਣੇ ਵੇਚਣ ਤੋਂ ਮਿਲੇ ਪੈਸੇ ਵੀ ਜਦੋਂ ਖ਼ਤਮ ਹੋ ਗਏ ਤਾਂ ਦੋਵੇਂ ਭੈਣਾਂ 3-4 ਦਿਨਾਂ ਤੋਂ ਗੁਆਂਢੀਆਂ ਦੇ ਘਰੋਂ ਭੋਜਨ ਆਦਿ ਮੰਗ ਰਹੀਆਂ ਸਨ। ਸ਼ੱਕ ਹੋਣ 'ਤੇ ਗੁਆਂਢੀਆਂ ਨੇ ਜਦੋਂ ਉਨ੍ਹਾਂ ਦੇ ਨਾਨਾ ਨੂੰ ਜਾਣਕਾਰੀ ਦਿੱਤੀ ਤਾਂ ਸਾਰੀ ਸੱਚਾਈ  ਸਾਹਮਣੇ ਆਈ।

PunjabKesari

ਪਿਤਾ ਨੇ ਤੋੜ ਲਿਆ ਸੀ ਮਾਂ ਊਸ਼ਾ ਨਾਲ ਰਿਸ਼ਤਾ

ਦਰਅਸਲ ਬਲੀਆ ਜ਼ਿਲ੍ਹੇ ਦੇ ਬੇਲਥਰਾ ਰੋਡ ਦੇ ਫੂਲਪੁਰ ਪਿੰਡ ਦੇ ਰਹਿਣ ਵਾਲੇ ਰਾਮਕ੍ਰਿਸ਼ਨ ਪਾਂਡੇ ਦਾ ਵਾਰਾਣਸੀ ਸਥਿਤ ਮਦਰਵਨ 'ਚ ਗੰਗਾ ਦੇ ਕਿਨਾਰੇ 22 ਸਾਲ ਪੁਰਾਣਾ ਘਰ ਹੈ। ਰਾਮਕ੍ਰਿਸ਼ਨ ਦੀਆਂ ਤਿੰਨ ਧੀਆਂ 'ਚੋਂ ਵੱਡੀ ਊਸ਼ਾ ਦਾ ਵਿਆਹ ਬੇਲਥਰਾ ਰੋਡ ਇਲਾਕੇ ਦੇ ਅਕੋਫ ਵਾਸੀ ਦੇਵੇਸ਼ਵਰ ਤ੍ਰਿਪਾਠੀ ਨਾਲ ਹੋਇਆ ਸੀ। ਦੇਵੇਸ਼ਵਰ ਨੇ 6 ਸਾਲ ਪਹਿਲਾਂ ਊਸ਼ਾ ਨਾਲੋਂ ਸਬੰਧ ਤੋੜ ਲਿਆ ਸੀ। ਉਸ ਘਰ 'ਚ ਊਸ਼ਾ ਆਪਣੇ ਪਿਤਾ ਰਾਮਕ੍ਰਿਸ਼ਨ ਨਾਲ ਆਪਣੀਆਂ ਦੋ ਧੀਆਂ ਪੱਲਵੀ (27) ਅਤੇ ਵੈਸ਼ਣਵੀ ਤ੍ਰਿਪਾਠੀ (18) ਨਾਲ ਰਹਿਣ ਲੱਗੀ। ਉਹ ਕਾਸਮੈਟਿਕ ਦੀ ਦੁਕਾਨ ਚਲਾ ਕੇ ਆਪਣੇ ਖਰਚੇ ਦਾ ਪ੍ਰਬੰਧ ਕਰਦੀ ਸੀ ਪਰ ਦੋਹਤੀ ਪੱਲਵੀ ਦਾ ਵਤੀਰਾ ਠੀਕ ਨਾ ਹੋਣ ਕਾਰਨ ਨਾਨਾ ਰਾਮਕ੍ਰਿਸ਼ਨ ਕਰੀਬ ਡੇਢ ਸਾਲ ਪਹਿਲਾਂ ਸਭ ਤੋਂ ਛੋਟੀ ਧੀ ਉਪਾਸਨਾ ਦੇ ਘਰ ਲਖਨਊ ਵਿਚ ਰਹਿਣ ਲੱਗੇ। ਪੱਲਵੀ ਨੇ ਦੁਕਾਨ ਤਾਂ ਸੰਭਾਲੀ ਪਰ ਚਲਾ ਨਹੀਂ ਸਕੀ।

ਇਹ ਵੀ ਪੜ੍ਹੋ-  ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, 12 ਜ਼ਿਲ੍ਹਿਆਂ 'ਚ ਅਗਲੇ 3 ਘੰਟਿਆਂ ਤੱਕ ਮੋਹਲੇਧਾਰ ਮੀਂਹ

ਮਕਾਨ ਦੇ ਅੰਦਰਲਾ ਦ੍ਰਿਸ਼ ਵੇਖ ਕੇ ਪੁਲਸ ਰਹਿ ਗਈ ਹੈਰਾਨ

8 ਦਸੰਬਰ 2022 ਨੂੰ ਊਸ਼ਾ ਦੀ ਮੌਤ ਹੋ ਗਈ। ਦੋ ਮਹੀਨੇ ਪਹਿਲਾਂ ਨਾਨਾ ਰਾਮਕ੍ਰਿਸ਼ਨ ਆਏ ਤਾਂ ਪੱਲਵੀ ਨੇ ਘਰ ਅੰਦਰ ਦਾਖ਼ਲ ਨਹੀਂ ਹੋ ਦਿੱਤਾ। ਰਾਮਕ੍ਰਿਸ਼ਨ ਨੇ ਜਾਣ ਤੋਂ ਪਹਿਲਾਂ ਗੁਆਂਢੀ ਰਮੇਸ਼ ਸਿੰਘ ਨੂੰ ਆਪਣਾ ਨੰਬਰ ਦੇ ਦਿੱਤਾ ਸੀ। ਰਮੇਸ਼ ਨੇ ਪੱਲਵੀ ਅਤੇ ਵੈਸ਼ਣਵੀ ਦੀ ਸਥਿਤੀ ਬਾਰੇ ਜਦੋਂ ਰਾਮਕ੍ਰਿਸ਼ਨ ਨੂੰ ਦੱਸਿਆ ਤਾਂ ਉਨ੍ਹਾਂ ਨੇ ਮਿਰਜ਼ਾਪੁਰ ਰਹਿਣ ਵਾਲੀ ਆਪਣੀ ਵਿਚਕਾਰਲੀ ਧੀ ਸੀਮਾ ਚਤੁਰਵੇਦੀ ਨੂੰ ਵਾਰਾਣਸੀ ਭੇਜਿਆ। ਸੀਮਾ ਘਰ ਪਹੁੰਚੀ ਤਾਂ ਪੱਲਵੀ ਤੇ ਵੈਸ਼ਣਵੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣੇ ਵਿਚ ਸੂਚਨਾ ਦਿੱਤੀ। ਇੰਸਪੈਕਟਰ ਸ਼ਿਵਕਾਂਤ ਮਿਸ਼ਰਾ ਨੇ ਦਰਵਾਜ਼ਾ ਖੁੱਲ੍ਹਵਾਇਆ ਤਾਂ ਅੰਦਰ ਦਾ ਦ੍ਰਿਸ਼ ਵੇਖ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। 

PunjabKesari

ਊਸ਼ਾ ਦੀ ਲਾਸ਼ ਨੂੰ ਰਜਾਈ ਨਾਲ ਢਕਿਆ ਹੋਇਆ ਸੀ

ਪੁਲਸ ਮੁਤਾਬਕ ਊਸ਼ਾ ਦੀ ਲਾਸ਼ ਦਾ ਕੰਕਾਲ ਇਕ ਕਮਰੇ ਦੇ ਬੈੱਡ 'ਤੇ ਸਫੈਦ ਰੰਗ ਦੀ ਰਜਾਈ ਨਾਲ ਢੱਕਿਆ ਹੋਇਆ ਸੀ। ਉੱਥੇ ਹੀ ਹੁਣ ਪੁਲਸ ਨੇ ਕੰਕਾਲ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਮਗਰੋਂ ਪਤਾ ਲੱਗੇਗਾ ਕਿ ਇਹ ਮੌਤ ਸਭਾਵਿਕ ਸੀ ਜਾਂ ਕਤਲ ਕੀਤਾ ਗਿਆ ਸੀ। ਉੱਥੇ ਹੀ ਪੁੱਛ-ਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਮਾਂ ਦੇ ਮਰਨ ਮਗਰੋਂ ਦੋਵੇਂ ਧੀਆਂ ਦੀ ਮਾਨਸਿਕ ਸਥਿਤੀ ਚੰਗੀ ਨਹੀਂ ਸੀ। ਕੁੜੀਆਂ ਨੇ ਦੱਸਿਆ ਕਿ ਸਾਧਨਾਂ ਦੀ ਘਾਟ ਕਾਰਨ ਉਨ੍ਹਾਂ ਨੇ ਮਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ।

ਇਹ ਵੀ ਪੜ੍ਹੋ- ਖਰਾਬ ਆਯੁਰਵੈਦਿਕ ਸਿਰਪ ਪੀਣ ਨਾਲ 5 ਲੋਕਾਂ ਦੀ ਮੌਤ, ਮਿਲਾਇਆ ਗਿਆ ਸੀ ਜ਼ਹਿਰੀਲਾ ਪਦਾਰਥ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News