ਵੈਸ਼ਨੋ ਦੇਵੀ ਮਾਰਗ ''ਤੇ ਘੁੰਮ ਰਹੇ ਤੇਂਦੁਏ ਨੂੰ ਪਿੰਜਰੇ ''ਚ ਕੀਤਾ ਗਿਆ ਕੈਦ

04/17/2020 4:43:15 PM

ਜੰਮੂ- ਵੈਸ਼ਨੋ ਦੇਵੀ ਯਾਤਰਾ ਮਾਰਗ ਸਮੇਤ ਕੱਟੜਾ 'ਚ ਵਧ ਰਹੇ ਤੇਂਦੁਏ ਦੇ ਡਰ ਨੂੰ ਆਖਰਕਾਰ ਦੂਰ ਕਰ ਦਿੱਤਾ ਗਿਆ ਹੈ। ਜੰਗਲਾਤ ਵਿਭਾਗ ਵਲੋਂ ਕੀਤੀ ਗਈ ਮਿਹਨਤ ਵੀਰਵਾਰ ਰਾਤ ਰੰਗ ਲਿਆਈ। ਕਸਬੇ ਦੇ ਏਸ਼ੀਆ ਚੈਕ ਨਾਲ ਜੰਗਲਾਂ 'ਚ ਜੰਗਲਾਤ ਵਿਭਾਗ ਵਲੋਂ ਲਗਾਏ ਗਏ ਟਰੈਪ ਕੇਜ (ਪਿੰਜਰੇ) 'ਚ ਤੇਂਦੁਆ ਫਸ ਗਿਆ। ਤੇਂਦੁਏ ਦੇ ਫੜੇ ਜਾਣ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਨਾਲ ਹੀ ਜੰਗਲਾਤ ਵਿਭਾਗ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨਾਂ ਨੇ ਜੰਗਲੀ ਜਾਨਵਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਉੱਥੇ ਹੀ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤਾਂਕਿ ਲਾਕਡਾਊਨ ਦਰਮਿਆਨ ਤੇਂਦੁਏ ਨੂੰ ਦੇਖਣ ਲਈ ਲੋਕਾਂ ਦੀ ਭੀੜ ਉੱਥੇ ਇਕੱਠੀ ਨਾ ਹੋ ਸਕੇ।

ਇਸ ਸੰਬੰਧ 'ਚ ਜੰਗਲਾਤ ਵਿਭਾਗ ਦੇ ਅਧਿਕਾਰੀ ਮਨੋਹਰ ਆਨੰਦ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਇਸ ਤੇਂਦੁਏ ਦੇ ਟਰੈਪ ਕੇਜ (ਪਿੰਜਰੇ) 'ਚ ਫਸਣ ਦੀ ਜਾਣਕਾਰੀ ਮਿਲੀ ਸੀ। ਉਨਾਂ ਨੇ ਦੱਸਿਆ ਕਿ ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਇਸ ਤੇਂਦੁਏ ਨਾਲ 2 ਹੋਰ ਤੇਂਦੁਏ ਵੀ ਸਨ, ਜੋ ਫਸੇ ਹੋਏ ਤੇਂਦੁਏ ਨੂੰ ਛੁਡਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸਨ। ਉਨਾਂ ਨੇ ਕਿਹਾ ਕਿ ਖਬਰ ਮਿਲਣ ਤੋਂ ਬਾਅਦ ਹੋਰ ਪਿੰਜਰੇ ਮੰਗਵਾ ਕੇ ਉਨਾਂ ਨੂੰ ਵੀ ਖੇਤਰ 'ਚ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਇਨਾਂ ਤੇਂਦੁਏ ਨੂੰ ਫੜ ਕੇ ਸੁਰੱਖਿਅਤ ਸਥਾਨ 'ਤੇ ਭੇਜਿਆ ਜਾ ਸਕੇ।

ਦੱਸਣਯੋਗ ਹੈ ਕਿ ਦੇਸ਼ 'ਚ ਜਾਰੀ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਹੈ, ਜਿਸ ਕਾਰਨ ਜੰਗਲੀ ਜਾਨਵਰਾਂ ਨੂੰ ਸ਼ਹਿਰ ਅਤੇ ਕਸਬਿਆਂ ਵੱਲ ਵਧਦਾ ਦੇਖਿਆ ਜਾ ਰਿਹਾ ਹੈ। ਇਸ ਦੇ ਅਧੀਨ ਕੱਟੜਾ ਦੇ ਏਸ਼ੀਆ ਚੈਕ ਨੇੜੇ ਜੰਗਲਾਂ ਅਤੇ ਪੁਰਾਣਾ ਦਰੂੜ 'ਚ ਵੀ ਲੋਕਾਂ ਵਲੋਂ ਕਰੀਬ 4 ਦਿਨ ਪਹਿਲਾਂ ਤੇਂਦੁਏ ਨੂੰ ਦੇਖਿਆ ਗਿਆ ਸੀ।


DIsha

Content Editor

Related News