ਉੱਤਰਾਖੰਡ ਸੁਰੰਗ ਹਾਦਸਾ: ਬਚਾਅ ਮੁਹਿੰਮ ''ਚ ਰੁਕਾਵਟ, ਸੁਰੰਗ ''ਚ ਫਸੇ ਮਜ਼ਦੂਰਾਂ ਦੀ ਉਡੀਕ ਵਧੀ

Saturday, Nov 18, 2023 - 01:05 PM (IST)

ਉੱਤਰਾਖੰਡ ਸੁਰੰਗ ਹਾਦਸਾ: ਬਚਾਅ ਮੁਹਿੰਮ ''ਚ ਰੁਕਾਵਟ, ਸੁਰੰਗ ''ਚ ਫਸੇ ਮਜ਼ਦੂਰਾਂ ਦੀ ਉਡੀਕ ਵਧੀ

ਉੱਤਰਾਕਾਸ਼ੀ- ਉੱਤਰਾਖੰਡ 'ਚ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ 'ਚ ਫਸੇ ਮਜ਼ਦੂਰਾਂ ਤੱਕ ਪਹੁੰਚਣ ਲਈ ਰਾਹ ਬਣਾਉਣ ਦੇ ਕੰਮ 'ਚ ਫਿਰ ਰੁਕਾਵਟ ਆ ਗਈ ਹੈ। ਜਿਸ ਤੋਂ ਪਿਛਲੇ 6 ਦਿਨਾਂ ਤੋਂ ਸੁਰੰਗ ਵਿਚ ਫਸੇ ਉਨ੍ਹਾਂ 40 ਮਜ਼ਦੂਰਾਂ ਦੀ ਉਡੀਕ ਹੋਰ ਵੱਧ ਗਈ ਹੈ, ਜੋ ਬਾਹਰ ਕੱਢਣ ਦੀ ਉਡੀਕ ਕਰ ਰਹੇ ਹਨ। ਉੱਤਰਾਕਾਸ਼ੀ ਜ਼ਿਲ੍ਹਾ ਐਮਰਜੈਂਸੀ ਕੰਟਰੋਲ ਰੂਮ ਤੋਂ ਮਿਲੀ ਜਾਣਕਾਰੀ ਮੁਤਾਬਕ ਫ਼ਿਲਹਾਲ ਸੁਰੰਗ 'ਚ ਡਰਿਲਿੰਗ ਦਾ ਕੰਮ ਰੁਕਿਆ ਹੋਇਆ ਹੈ। ਇਸ ਮੁਤਾਬਕ ਇੰਦੌਰ ਤੋਂ ਇਕ ਹੋਰ ਭਾਰੀ ਅਤੇ ਤਾਕਤਵਰ ਔਗਰ ਮਸ਼ੀਨ ਆਉਣ ਦੀ ਉਡੀਕ ਹੈ। ਇਹ ਮਸ਼ੀਨ ਦੇਹਰਾਦੂਨ ਦੇ ਜੌਲੀ ਗ੍ਰਾਂਟ ਹਵਾਈ ਅੱਡੇ 'ਤੇ ਪਹੁੰਚ ਗਈ ਹੈ ਜਿੱਥੋਂ ਇਸ ਨੂੰ ਟਰੱਕ ਰਾਹੀਂ ਸਿਲਕਿਆਰਾ ਲਿਆਂਦਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਸੁਰੰਗ ਦੇ ਮਲਬੇ ਨੂੰ ਤੋੜਨ ਲਈ ਦਿੱਲੀ ਤੋਂ ਇਕ ਅਮਰੀਕੀ ਔਗਰ ਮਸ਼ੀਨ ਲਿਆਂਦੀ ਗਈ ਸੀ, ਜਿਸ ਨੇ ਸ਼ੁੱਕਰਵਾਰ ਦੁਪਹਿਰ ਤੱਕ 22 ਮੀਟਰ ਤੱਕ ਡ੍ਰਿਲ ਕਰਕੇ ਚਾਰ ਪਾਈਪਾਂ ਵਿਛਾ ਦਿੱਤੀਆਂ ਸਨ। ਹਾਲਾਂਕਿ ਬਾਅਦ ਵਿਚ ਡਰਿਲਿੰਗ ਦਾ ਕੰਮ ਬੰਦ ਕਰ ਦਿੱਤਾ ਗਿਆ। ਨੈਸ਼ਨਲ ਹਾਈਵੇਅ ਅਤੇ ਬੁਨਿਆਦੀ ਢਾਂਚਾ ਵਿਕਾਸ 12 ਨਵੰਬਰ ਦੀ ਸਵੇਰ ਨੂੰ ਹੋਏ ਹਾਦਸੇ ਤੋਂ ਬਾਅਦ ਜਾਰੀ ਬਚਾਅ ਕਾਰਜ ਦੀ ਜਾਣਕਾਰੀ ਦਿੰਦੇ ਹੋਏ ਨਿਗਮ ਲਿਮਟਿਡ (ਐੱਨ.ਐੱਚ.ਆਈ.ਡੀ.ਸੀ.ਐੱਲ.) ਦੇ ਨਿਰਦੇਸ਼ਕ ਅੰਸ਼ੂ ਮਨੀਸ਼ ਖਾਲਕੋ ਨੇ ਸ਼ੁੱਕਰਵਾਰ ਸ਼ਾਮ ਨੂੰ ਕਿਹਾ ਸੀ ਕਿ ਮਲਬੇ 'ਚ ਡ੍ਰਿਲ ਕਰਨ ਨਾਲ 6 ਮੀਟਰ ਲੰਬੀਆਂ 4 ਪਾਈਪਾਂ ਪਾਈਆਂ ਗਈਆਂ, ਜਦਕਿ 5ਵੀਂ ਪਾਈਪ ਵਿਛਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਚੌਥੀ ਪਾਈਮ ਦਾ ਅੰਤਿਮ ਦੋ ਮੀਟਰ ਹਿੱਸਾ ਬਾਹਰ ਰੱਖਿਆ ਗਿਆ ਹੈ, ਜਿਸ ਨਾਲ 5ਵੇਂ ਪਾਈਪ ਨੂੰ ਠੀਕ ਤਰ੍ਹਾਂ ਨਾਲ ਜੋੜ ਕੇ ਉਸ ਅੰਦਰ ਪਾਇਆ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਸੁਰੰਗ ਵਿਚ 40 ਤੋਂ 60 ਮੀਟਰ ਤੱਕ ਮਲਬਾ ਜਮਾਂ ਹੈ, ਜਿਸ ਵਿਚ ਡਰੀਲਿੰਗ ਕੀਤੀ ਜਾਣੀ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਦੇਰ ਰਾਤ ਇਕ ਛੌਟੀ ਔਗਰ ਮਸ਼ੀਨ ਤੋਂ ਮਲਬੇ ਵਿਚ ਡਰੀਲਿੰਗ ਸ਼ੁਰੂ ਕੀਤੀ ਗਈ ਪਰ ਇਸ ਦੌਰਾਨ ਜ਼ਮੀਨ ਖਿਸਕਣ ਕਾਰਨ ਅਤੇ ਮਸ਼ੀਨ ਵਿਚ ਤਕਨੀਕੀ ਖਰਾਬੀ ਆਉਣ ਕਾਰਨ ਕੰਮ ਨੂੰ ਵਿਚਾਲੇ ਹੀ ਰੋਕਣਾ ਪਿਆ ਸੀ। ਯੋਜਨਾ ਹੈ ਕਿ ਡਰੀਲਿੰਗ ਜ਼ਰੀਏ ਮਲਬੇ 'ਚ ਰਾਹ ਬਣਾਉਂਦੇ ਹੋਏ ਉਸ ਵਿਚ 900 ਮਿਲੀਮੀਟਰ  ਵੱਡੇ ਵਿਆਸ ਦੇ 6 ਮੀਟਰ ਲੰਬੇ ਪਾਈਪ ਨੂੰ ਇਕ ਤੋਂ ਬਾਅਦ ਇਕ ਇਸ ਤਰ੍ਹਾਂ ਪਾਇਆ ਜਾਵੇਗਾ ਕਿ ਮਲਬੇ ਦੇ ਇਕ ਪਾਸੇ ਤੋਂ ਦੂਜੇ ਪਾਸੇ ਤੱਕ ਰਾਹ ਬਣ ਜਾਵੇ ਅਤੇ ਮਜ਼ਦੂਰ ਉਸ ਜ਼ਰੀਏ ਬਾਹਰ ਆ ਜਾਣ। 

ਇਸ ਦਰਮਿਆਨ ਅਧਿਕਾਰੀਆਂ ਨੇ ਦੱਸਿਆ ਕਿ ਸੁਰੰਗ ਵਿਚ ਫਸੇ ਮਜ਼ਦੂਰਾਂ ਨੂੰ ਲਗਾਤਾਰ ਖੁਰਾਕ ਸਮੱਗਰੀ ਉਪਲੱਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਨੂੰ ਆਕਸੀਜਨ, ਬਿਜਲੀ, ਦਵਾਈ ਅਤੇ ਪਾਣੀ ਵੀ ਪਾਈਪ ਜ਼ਰੀਏ ਲਗਾਤਾਰ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਜ਼ਦੂਰਾਂ ਨਾਲ ਲਗਾਤਾਰ ਗੱਲਬਾਤ ਜਾਰੀ ਹੈ ਅਤੇ ਵਿਚ-ਵਿਚ ਉਨ੍ਹਾਂ ਦੀ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਗੱਲ ਕਰਵਾਈ ਜਾ ਰਹੀ ਹੈ। ਦੱਸ ਦੇਈਏ ਕਿ ਚਾਰਧਾਮ ਪ੍ਰਾਜੈਕਟ ਤਹਿਤ ਯਮੁਨੋਤਰੀ ਨੈਸ਼ਨਲ ਹਾਈਵੇਅ 'ਤੇ ਸਿਲਕਿਆਰਾ ਵੱਲ ਦੇ ਮੁਹਾਨੇ ਤੋਂ 270 ਮੀਟਰ ਅੰਦਰ ਇਕ ਹਿੱਸਾ ਢਹਿ ਗਿਆ ਸੀ, ਜਿਸ ਨਾਲ ਉਸ ਵਿਚ ਫਸੇ 40 ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Tanu

Content Editor

Related News