ਸਰਹੱਦ ਨੇੜੇ ਤਲਾਸ਼ੀ ਮੁਹਿੰਮ ਦੌਰਾਨ 2.72 ਕਰੋੜ ਦੀ ਹੈਰੋਇਨ ਬਰਾਮਦ
Wednesday, Nov 19, 2025 - 03:15 PM (IST)
ਫਿਰੋਜ਼ਪੁਰ (ਮਲਹੋਤਰਾ) : ਸੀਮਾ ਸੁਰੱਖਿਆ ਬਲ ਨੇ ਤਲਾਸ਼ੀ ਮੁਹਿੰਮ ਦੇ ਦੌਰਾਨ ਸਰਹੱਦ ਦੇ ਨਜ਼ਦੀਕ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। 155 ਬਟਾਲੀਅਨ ਦੇ ਸਹਾਇਕ ਕਮਾਂਡੈਂਟ ਬੀ. ਐੱਸ. ਨੇਗੀ ਨੇ ਥਾਣਾ ਸਦਰ ਪੁਲਸ ਨੂੰ ਭੇਜੀ ਸ਼ਿਕਾਇਤ ਵਿਚ ਦੱਸਿਆ ਕਿ ਬਲ ਦੇ ਜਵਾਨਾਂ ਵੱਲੋਂ ਪਿੰਡ ਗੱਟੀ ਰਾਜੋਕੇ ਦੇ ਕੋਲ ਰੂਟੀਨ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਤਾਂ ਖੇਤਾਂ ਵਿਚ ਇੱਕ ਪੈਕਟ ਪਿਆ ਮਿਲਿਆ।
ਇਸ ਪੈਕਟ ਨੂੰ ਖੋਲ੍ਹਣ ਤੇ ਇਸ ਵਿਚੋਂ 545 ਗ੍ਰਾਮ ਹੈਰੋਇਲ ਬਰਾਮਦ ਹੋਈ, ਜਿਸ ਦੀ ਕੀਮਤ ਕਰੀਬ 2 ਕਰੋੜ 72 ਲੱਖ 50 ਹਜ਼ਾਰ ਰੁਪਏ ਹੈ। ਪੁਲਸ ਨੇ ਇਸ ਬਰਾਮਦਗੀ ਸਬੰਧੀ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
