40 ਰੁਪਏ ਲਈ ਦੋਸਤਾਂ ਨੇ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ, ਜੰਗਲ ’ਚ ਸੁੱਟੀ ਲਾਸ਼

Sunday, May 22, 2022 - 10:18 AM (IST)

40 ਰੁਪਏ ਲਈ ਦੋਸਤਾਂ ਨੇ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ, ਜੰਗਲ ’ਚ ਸੁੱਟੀ ਲਾਸ਼

ਦੇਹਰਾਦੂਨ- ਉੱਤਰਾਖੰਡ ਦੇ ਊਧਮ ਸਿੰਘ ਨਗਰ ’ਚ ਸਿਰਫ਼ 40 ਰੁਪਏ ਲਈ 5 ਦੋਸਤਾਂ ਨੇ ਆਪਣੇ ਹੀ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਸਾਰੇ ਕਬਾੜ ਇਕੱਠਾ ਕਰਨ ਦਾ ਕੰਮ ਕਰਦੇ ਸਨ। ਪੁਲਸ ਨੇ ਮਾਮਲੇ ’ਚ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ 3 ਮੁਲਜ਼ਮ ਅਜੇ ਫਰਾਰ ਹਨ। ਮ੍ਰਿਤਕ ਨੌਜਵਾਨ ਦੀ ਪਛਾਣ ਸੱਦਾਮ ਦੇ ਰੂਪ ’ਚ ਹੋਈ ਹੈ।

ਇਹ ਵੀ ਪੜ੍ਹੋ: ਕੇਸ ਦੀ ਸਹੀ ਸੁਣਵਾਈ ਨਾ ਕਰਨ ’ਤੇ ਹਾਈ ਕੋਰਟ ਨੇ ਤਹਿਸੀਲਦਾਰ ਨੂੰ ਸੁਣਾਈ ‘ਅਨੋਖੀ ਸਜ਼ਾ’

ਪੁਲਸ ਨੇ ਫੜੇ ਗਏ ਦੋਸ਼ੀਆਂ ਤੋਂ ਪੁੱਛ-ਗਿੱਛ ਦੇ ਆਧਾਰ ’ਤੇ ਵਾਰਦਾਤ ’ਚ ਇਸਤੇਮਾਲ ਹਥਿਆਰ ਨੂੰ ਬਰਾਮਦ ਕਰ ਲਿਆ ਹੈ। ਪੁਲਸ ਨੇ ਖ਼ੁਲਾਸਾ ਕੀਤਾ ਹੈ ਕਿ ਨੌਜਵਾਨ ਦਾ ਕਤਲ ਕਬਾੜ ਦੇ 40 ਰੁਪਏ ਨੂੰ ਲੈ ਕੇ ਹੋਏ ਵਿਵਾਦ ਕਾਰਨ ਕੀਤਾ ਗਿਆ ਸੀ। ਪੁਲਸ ਨੇ ਗ੍ਰਿਫ਼ਤਾਰ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ। ਨਾਲ ਹੀ ਪੁਲਸ ਨੇ ਕਤਲ ’ਚ ਇਸਤੇਮਾਲ ਕੀਤੇ ਗਏ ਚਾਕੂ ਅਤੇ ਇੱਟ ਨੂੰ ਵੀ ਬਰਾਮਦ ਕਰ ਲਿਆ ਹੈ।

ਇਹ ਵੀ ਪੜ੍ਹੋ: ਭਾਰਤ ’ਚ ਮੰਡਰਾਉਣ ਲੱਗਾ Monkeypox ਦਾ ਖ਼ਤਰਾ, ਸਰਕਾਰ ਵਲੋਂ ਅਲਰਟ ਰਹਿਣ ਦੇ ਨਿਰਦੇਸ਼

ਪੁਲਸ ਨੇ ਦੱਸਿਆ ਕਿ 18 ਮਈ ਦੀ ਰਾਤ ਕਬਾੜ ਦੇ ਪੈਸਿਆਂ ਨੂੰ ਲੈ ਕੇ ਮ੍ਰਿਤਕ ਸੱਦਾਮ ਅਤੇ ਨਵਾਬ ਵਿਚਾਲੇ ਝਗੜਾ ਹੋਇਆ ਸੀ। ਝਗੜਾ ਇੰਨਾ ਵਧ ਗਿਆ ਕਿ ਨਵਾਬ ਨੇ ਆਪਣੀ ਮਹਿਲਾ ਮਿੱਤਰ ਅਤੇ 3 ਹੋਰ ਸਾਥੀਆਂ ਨਾਲ ਮਿਲ ਕੇ ਸੱਦਾਮ ਦੀ ਕੁੱਟਮਾਰ ਕਰਨ ਮਗਰੋਂ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀਆਂ ਨੇ ਮ੍ਰਿਤਕ ਨੌਜਵਾਨ ਦਾ ਚਿਹਰਾ ਚਾਕੂ ਅਤੇ ਇੱਟ ਨਾਲ ਕੁਚਲਣ ਦੇਣ ਮਗਰੋਂ ਉਸ ਦੀ ਲਾਸ਼ ਹਾਈਵੇਅ ਦੇ ਕੰਢੇ ਜੰਗਲ ’ਚ ਸੁੱਟ ਦਿੱਤੀ। ਪੁਲਸ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਨਸ਼ੇ ਦੇ ਆਦੀ ਹਨ, ਫਰਾਰ ਤਿੰਨ ਹੋਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

 


author

Tanu

Content Editor

Related News