ਉੱਤਰ ਪ੍ਰਦੇਸ਼ ''ਚ ਗੱਡੀ ''ਚੋਂ ਨੌਜਵਾਨ ਦੀ ਲਾਸ਼ ਬਰਾਮਦ, ਸਰੀਰ ''ਤੇ ਚੱਲ ਰਹੀਆਂ ਸਨ ਕੀੜੀਆਂ

Saturday, Sep 26, 2020 - 03:52 PM (IST)

ਉੱਤਰ ਪ੍ਰਦੇਸ਼ ''ਚ ਗੱਡੀ ''ਚੋਂ ਨੌਜਵਾਨ ਦੀ ਲਾਸ਼ ਬਰਾਮਦ, ਸਰੀਰ ''ਤੇ ਚੱਲ ਰਹੀਆਂ ਸਨ ਕੀੜੀਆਂ

ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਨਹਿਰ ਕੋਲ ਖੜ੍ਹੀ ਗੱਡੀ 'ਚ 28 ਸਾਲਾ ਇਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ 'ਤੇ ਗੋਲੀ ਲੱਗਣ ਦੇ ਨਿਸ਼ਾਨ ਹਨ। ਪੁਲਸ ਸੁਪਰਡੈਂਟ ਧਰਮਵੀਰ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ ਨਜੀਬਾਬਾਦ ਤੋਂ 6-7 ਕਿਲੋਮੀਟਰ ਦੂਰ ਬੁੰਦਕੀ ਮਾਰਗ 'ਤੇ ਵੱਡੀ ਨਹਿਰ 'ਤੇ ਇਕ ਬੋਲੈਰੇ ਗੱਡੀ ਖੜ੍ਹੀ ਸੀ, ਜਿਸ 'ਚ ਲਗਭਗ 28 ਸਾਲਾ ਵਿਅਕਤੀ ਚਾਲਕ ਸੀਟ 'ਤੇ ਮ੍ਰਿਤ ਹਾਲਤ 'ਚ ਸੀ ਅਤੇ ਉਸ ਦੇ ਖੱਬੇ ਪਾਸੇ ਛਾਤੀ 'ਤੇ ਗੋਲੀ ਲੱਗੀ ਸੀ। ਉਨ੍ਹਾਂ ਨੇ ਦੱਸਿਆ ਕਿ ਗੱਡੀ 'ਚ 15 ਬੋਰ ਦਾ ਤਮੰਚਾ ਮਿਲਿਆ ਹੈ।

ਬਾਅਦ 'ਚ ਮ੍ਰਿਤਕ ਦੀ ਪਛਾਣ ਅਮਿਤ ਵਰਮਾ ਵਾਸੀ ਸੁਭਾਸ਼ਨਗਰ, ਨਜੀਬਾਬਾਦ ਦੇ ਰੂਪ 'ਚ ਹੋਈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਅਮਿਤ ਆਪਣੇ ਚਾਚੇ ਦੀ ਗੱਡੀ ਲੈ ਕੇ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ ਦਰਮਿਆਨ ਨਿਕਲਿਆ ਸੀ। ਉਨ੍ਹਾਂ ਨੇ ਕਿਹਾ ਕਿ ਲਾਸ਼ 'ਤੇ ਚੱਲ ਰਹੀਆਂ ਕੀੜੀਆਂ ਤੋਂ ਪਹਿਲੀ ਨਜ਼ਰ ਲੱਗ ਰਿਹਾ ਹੈ ਕਿ ਮੌਤ ਲਗਭਗ 12 ਘੰਟੇ ਪਹਿਲਾਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News