ਪਤੀ ਨੇ ਪੇਕੇ ਜਾਣ ਤੋਂ ਰੋਕਿਆ, ਨਾਰਾਜ਼ ਪਤਨੀ ਨੇ ਲਗਾਇਆ ਫਾਹਾ

Sunday, Jul 19, 2020 - 03:56 PM (IST)

ਪਤੀ ਨੇ ਪੇਕੇ ਜਾਣ ਤੋਂ ਰੋਕਿਆ, ਨਾਰਾਜ਼ ਪਤਨੀ ਨੇ ਲਗਾਇਆ ਫਾਹਾ

ਓਰੈਯਾ- ਉੱਤਰ ਪ੍ਰਦੇਸ਼ ਦੇ ਓਰੈਯਾ ਜ਼ਿਲ੍ਹੇ ਦੇ ਫਫੂੰਦ ਖੇਤਰ 'ਚ ਪੇਕੇ ਜਾਣ ਤੋਂ ਰੋਕਣ 'ਤੇ ਨਾਰਾਜ਼ ਵਿਆਹੁਤਾ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਖੇਤਰ ਦੇ ਪਿੰਡ ਮਹਾਤੇਪੁਰ ਵਾਸੀ ਯੋਗੇਸ਼ ਕੁਮਾਰ ਦੀ ਪਤਨੀ ਲਕਸ਼ਮੀ ਦੇਵੀ (24) ਸ਼ਨੀਵਾਰ ਨੂੰ ਪੇਕੇ ਜਾਣ ਦੀ ਜਿੱਦ ਕਰ ਰਹੀਸੀ ਪਰ ਪਤੀ ਨੇ ਕੋਰੋਨਾ ਮਹਾਮਾਰੀ ਦਾ ਹਵਾਲਾ ਦੇ ਕੇ ਉਸ ਨੂੰ ਪੇਕੇ ਭੇਜਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਸਾਰੇ ਲੋਕ ਖਾਣਾ ਖਾ ਕੇ ਛੱਤ 'ਤੇ ਸੌਂ ਗਏ।

ਲਕਸ਼ਮੀ ਆਪਣੇ ਬੱਚਿਆਂ ਨਾਲ ਸੌਂਣ ਦੀ ਗੱਲ ਕਹਿ ਕੇ ਕਮਰੇ 'ਚ ਚੱਲੀ ਗਈ ਅਤੇ ਰਾਤ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਬੱਚਿਆਂ ਦੇ ਰੋਣ 'ਤੇ ਸੱਸ ਮੀਰਾ ਦੇਵੀ ਦੀ ਨੀਂਦ ਟੁੱਟੀ ਤਾਂ ਕਮਰਾ ਅੰਦਰੋਂ ਬੰਦ ਸੀ। ਘਰ ਵਾਲਿਆਂ ਨੂੰ ਜਗਾਇਆ, ਜਿਸ ਤੋਂ ਬਾਅਦ ਕੁੰਡੀ ਤੋੜ ਕੇ ਕਮਰੇ 'ਚ ਦੇਖਿਆ ਤਾਂ ਲਕਸ਼ਮੀ ਨੇ ਫਾਹਾ ਲਗਾਇਆ ਹੋਇਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News