ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦੇ ਦੋਸ਼ ''ਚ ਨੌਜਵਾਨ ਗ੍ਰਿਫ਼ਤਾਰ

Wednesday, Nov 30, 2022 - 02:11 PM (IST)

ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦੇ ਦੋਸ਼ ''ਚ ਨੌਜਵਾਨ ਗ੍ਰਿਫ਼ਤਾਰ

ਬਦਾਊਂ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਦਾਊਂ ਜ਼ਿਲ੍ਹੇ 'ਚ ਇਕ ਨੌਜਵਾਨ ਨੂੰ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਅਤੇ ਉਸ ਨਾਲ ਆਪਣਾ ਚਿਹਰਾ ਸਾਫ਼ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਘਟਨਾ ਦਾ ਵੀਡੀਓ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ।

ਐਡੀਸ਼ਨਲ ਪੁਲਸ ਸੁਪਰਡੈਂਟ ਸਿਧਾਰਥ ਵਰਮਾ ਨੇ ਕਿਹਾ ਕਿ ਜ਼ਰੀਫ਼ ਨਗਰ 'ਚ ਢੇਲ ਪਿੰਡ ਵਾਸੀ ਸ਼ਾਹਰੁਖ ਖ਼ਿਲਾਫ਼ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵੀਡੀਓ 'ਚ ਨੌਜਵਾਨ ਪਹਿਲੇ ਆਪਣੇ ਚਿਹਰੇ ਦੇ ਪਸੀਨੇ ਨੂੰ ਰਾਸ਼ਟਰੀ ਝੰਡੇ ਨਾਲ ਸਾਫ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਉਸ ਤੋਂ ਬਾਅਦ ਨੌਜਵਾਨ ਰਾਸ਼ਟਰੀ ਧੰਡੇ ਨੂੰ ਪੈਰਾਂ ਹੇਠਾਂ ਕੁਚਲਦੇ ਨਜ਼ਰ ਆ ਰਿਹਾ ਹੈ।


author

DIsha

Content Editor

Related News