ਅਗਰੇਜ਼ੀ ਨੂੰ ਛੱਡ ਲੋਕ ਆਪਣੀ ਮਾਂ ਬੋਲੀ ਦੀ ਕਰਨ ਵਰਤੋਂ : ਨਾਇਡੂ

Friday, Sep 22, 2017 - 03:22 AM (IST)

ਅਗਰੇਜ਼ੀ ਨੂੰ ਛੱਡ ਲੋਕ ਆਪਣੀ ਮਾਂ ਬੋਲੀ ਦੀ ਕਰਨ ਵਰਤੋਂ : ਨਾਇਡੂ

ਨਵੀਂ ਦਿੱਲੀ — ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਮਾਂ ਬੋਲੀ ਵਿਚ ਹੀ ਗੱਲਬਾਤ ਕਰਨ। ਉਨ੍ਹਾਂ ਕਿਹਾ ਕਿ ਅੱਮਾ ਜਾਂ ਅੰਮੀ ਸ਼ਬਦ ਦਿਲ ਵਿਚੋਂ ਬੋਲੇ ਜਾਂਦੇ ਹਨ ਜਦ ਕਿ ਮੰਮੀ ਬੁੱਲ੍ਹਾਂ ਤੋਂ ਬੋਲੀ ਜਾਂਦੀ ਹੈ।
ਸੰਗੀਤਕਾਰ ਐੱਮ. ਐੱਸ. ਸੁਬਾਲਕਸ਼ਮੀ ਨਾਲ ਸੰਬੰਧਤ ਇਕ ਸਮਾਰੋਹ ਵਿਚ ਬੋਲਦਿਆਂ ਨਾਇਡੂ ਨੇ ਕਿਹਾ ਕਿ ਅੰਗਰੇਜ਼ੀ ਉਦੋਂ ਚੰਗੀ ਲੱਗਦੀ ਹੈ ਜਦੋਂ ਇਸ ਨੂੰ ਵਿਦੇਸ਼ੀਆਂ ਨਾਲ ਗੱਲਬਾਤ ਕਰਦੇ ਸਮੇਂ ਵਰਤਿਆ ਜਾਵੇ। ਇਸ ਸਾਲ ਦੇ ਸ਼ੁਰੂ ਵਿਚ ਕੇਂਦਰੀ ਮੰਤਰੀ ਹੁੰਦਿਆਂ ਨਾਇਡੂ ਨੇ ਕਿਹਾ ਸੀ ਕਿ ਰਾਸ਼ਟਰੀ ਭਾਸ਼ਾ ਸਿੱਖਣੀ ਅਹਿਮ ਹੈ।


Related News