ਜ਼ਰੂਰਤ ਦੇ ਸਮੇਂ ਭਾਰਤ ਸਾਡੇ ਨਾਲ ਸੀ ਅਤੇ ਹੁਣ ਅਸੀਂ ਉਨ੍ਹਾਂ ਦੇ ਨਾਲ ਰਹਾਂਗੇ: ਬਾਈਡੇਨ

Tuesday, Apr 27, 2021 - 01:24 PM (IST)

ਜ਼ਰੂਰਤ ਦੇ ਸਮੇਂ ਭਾਰਤ ਸਾਡੇ ਨਾਲ ਸੀ ਅਤੇ ਹੁਣ ਅਸੀਂ ਉਨ੍ਹਾਂ ਦੇ ਨਾਲ ਰਹਾਂਗੇ: ਬਾਈਡੇਨ

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਭਾਰਤ ਜ਼ਰੂਰਤ ਦੇ ਸਮੇਂ ਅਮਰੀਕੀ ਲੋਕਾਂ ਨਾਲ ਸੀ ਅਤੇ ਭਾਰਤ ਵਿਚ ਹੁਣ ਤੱਕ ਦੇ ਸਭ ਤੋਂ ਬੁਰੇ ਜਨ ਸਿਹਤ ਸੰਕਟ ਦੇ ਸਮੇਂ ਅਮਰੀਕਾ ਉਸ ਨਾਲ ਖੜ੍ਹਾ ਰਹੇਗਾ। ਬਾਈਡੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲਬਾਤ ਦੇ ਬਾਅਦ ਇਹ ਕਿਹਾ।

ਇਹ ਵੀ ਪੜ੍ਹੋ : ਵਾਇਰਸ ਨੇ ਲੱਭਿਆ ਇਕ ਹੋਰ ਰਸਤਾ, ਇੰਝ ਪਹੁੰਚ ਰਿਹੈ ਫੇਫੜਿਆਂ ਤੱਕ

ਦੋਵਾਂ ਨੇਤਾਵਾਂ ਨੇ ਸੋਮਵਾਰ ਨੂੰ ਫੋਨ ’ਤੇ ਗੱਲਬਾਤ ਕੀਤੀ। ਵ੍ਹਾਈਟ ਹਾਊਸ ਨੇ ਭਾਰਤ ਨੂੰ ਦਵਾਈਆਂ, ਵੈਂਟੀਲੇਟਰ ਅਤੇ ਕੋਵੀਸ਼ੀਲਡ ਟੀਕੇ ਦੇ ਨਿਰਮਾਣ ਲਈ ਜ਼ਰੂਰੀ ਕੱਚੇ ਮਾਲ ਸਮੇਤ ਹੋਰ ਸੰਸਾਧਨਾਂ ਨੂੰ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਬਾਈਡੇਨ ਨੇ ਮੋਦੀ ਨਾਲ ਫੋਨ ’ਤੇ ਹੋਈ ਗੱਲਬਾਤ ਦੇ ਤੁਰੰਤ ਬਾਅਦ ਟਵੀਟ ਕੀਤਾ, ‘ਭਾਰਤ ਸਾਡੇ ਲਈ ਖੜ੍ਹਾ ਸੀ ਅਤੇ ਅਸੀਂ ਉਨ੍ਹਾਂ ਲਈ ਖੜ੍ਹੇ ਰਹਾਂਗੇ।’ 

ਇਹ ਵੀ ਪੜ੍ਹੋ : 5 ਪਾਬੰਦੀਆਂ ਲਗਾ ਕੇ ਕੋਰੋਨਾ ਦੀ ਦੂਸਰੀ ਲਹਿਰ ਤੋਂ ਇੰਝ ਉਭਰਿਆ ਬ੍ਰਿਟੇਨ

ਬਾਈਡੇਨ ਦੇ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ’ਤੇ ਅਹੁਦਾ ਸੰਭਾਲਣ ਦੇ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਫੋਨ ’ਤੇ ਇਹ ਦੂਜੀ ਗੱਲਬਾਤ ਹੈ। ਬਾਈਡੇਨ ਨੇ ਕਿਹਾ, ‘ਅੱਜ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਅਤੇ ਕੋਵਿਡ-19 ਖ਼ਿਲਾਫ਼ ਲੜਾਈ ਵਿਚ ਐਮਰਜੈਂਸੀ ਮਦਦ ਅਤੇ ਸੰਸਾਧਨ ਮੁਹੱਈਆ ਕਰਾਉਣ ਲਈ ਅਮਰੀਕਾ ਵੱਲੋਂ ਪੂਰਾ ਸਹਿਯੋਗ ਦੇਣ ਦਾ ਸੰਕਲਪ ਜਤਾਇਆ।’ ਦੋਵਾਂ ਨੇਤਾਵਾਂ ਵਿਚਾਲੇ ਕਰੀਬ 45 ਮਿੰਟ ਤੱਕ ਗੱਲਬਾਤ ਹੋਈ। 

ਇਹ ਵੀ ਪੜ੍ਹੋ : 15 ਮਈ ਤੱਕ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਹੋਣਗੀਆਂ 5600 ਮੌਤਾਂ, ਅਮਰੀਕੀ ਸਟੱਡੀ ’ਚ ਦਾਅਵਾ

ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਆਪਣੀ ਨਿਯਮਿਤ ਪ੍ਰੈਸ ਕਾਨਫਰੰਸ ਵਿਚ ਪੱਤਰਕਾਰ ਨੂੰ ਕਿਹਾ, ‘ਰਾਸ਼ਟਰਪਤੀ ਨੇ ਭਾਰਤ ਦੇ ਲੋਕਾਂ ਨੂੰ ਤੁਰੰਦ ਸਹਾਇਤਾ ਪਹੁੰਚਾਉਣ ਦਾ ਸੰਕਲਪ ਲਿਆ ਜੋ ਕੋਵਿਡ-19 ਦੇ ਮਾਮਲਿਆਂ ਵਿਚ ਹਾਲ ਹੀ ਵਿਚ ਹੋਈ ਵਾਧੇ ਨਾਲ ਜੂਝ ਰਹੇ ਹਨ।’ ਭਾਰਤ ਦੇ ਕਹਿਣ ’ਤੇ ਅਮਰੀਕਾ ਆਕਸੀਜਨ ਅਤੇ ਸਬੰਧਤ ਸਪਲਾਈ ਮੁਹੱਈਆ ਕਰਾਉਣ ਦੇ ਵਿਕਲਪਾਂ ਨੂੰ ਲੱਭ ਰਿਹਾ ਹੈ। ਉਨ੍ਹਾਂ ਕਿਹਾ, ‘ਅਸੀਂ ਭਾਰਤ ਵਿਚ ਐਮਰਜੈਂਸੀ ਸਥਿਤੀ ’ਤੇ ਵਿਚਾਰ ਕਰਦੇ ਹੋਏ ਘੱਟ ਲੋੜਵੰਦ ਦੇਸ਼ਾਂ ਦੀ ਮਦਦ ਲਈ ਜਾਣ ਵਾਲੇ ਜਹਾਜ਼ਾਂ ਦੇ ਰਸਤੇ ਬਦਲ ਸਕਦੇ ਹਾਂ ਅਤੇ ਉਮੀਦ ਹੈ ਕਿ ਜਲਦ ਹੀ ਸਾਨੂੰ ਇਸ ’ਤੇ ਹੋਰ ਜਾਣਕਾਰੀਆਂ ਮਿਲਣਗੀਆਂ।’

ਇਹ ਵੀ ਪੜ੍ਹੋ : ਗ੍ਰੇਟਾ ਥਨਬਰਗ ਨੇ ਭਾਰਤ 'ਚ ਕੋਰੋਨਾ ਹਾਲਾਤ ’ਤੇ ਜਤਾਈ ਚਿੰਤਾ, ਗਲੋਬਲ ਭਾਈਚਾਰੇ ਨੂੰ ਕੀਤੀ ਇਹ ਅਪੀਲ

ਉਨ੍ਹਾਂ ਦੱਸਿਆ ਕਿ ਰੱਖਿਆ ਵਿਭਾਗ ਫੀਲਡ ਆਕਸੀਜਨ ਉਤਪਾਦਨ ਪ੍ਰਣਾਲੀਆਂ ਮੁਹੱਈਆ ਕਰਾਉਣ ’ਤੇ ਵੀ ਵਿਚਾਰ ਕਰ ਰਿਹਾ ਹੈ, ਜਿਸ ਦਾ ਇਸਤੇਮਾਲ ਅਮਰੀਕਾ ਨੇ ਆਪਣੇ ਫੀਲਡ ਮੈਡੀਕਲ ਹਸਪਤਾਲ ਵਿਚ ਕੀਤਾ ਸੀ। ਸਾਕੀ ਨੇ ਕਿਹਾ ਕਿ ਹਰੇਕ ਇਕਾਈ 50 ਤੋਂ 100 ਬਿਸਤਰਿਆਂ ਨੂੰ ਆਕਸੀਜਨ ਮੁਹੱਈਆ ਕਰਵਾ ਸਕਦੀ ਹੈ। ਪ੍ਰਸ਼ਾਸਨ ਆਕਸੀਜ਼ਨ ਕੰਸਨਟ੍ਰੇਟਰਸ ਅਤੇ ਵੈਂਟੀਲੇਟਰਸ ਮੁਹੱਈਆ ਕਰਾਉਣ ਦੇ ਵਿਕਲਪਾਂ ’ਤੇ ਵੀ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ, ‘ਅਮਰੀਕਾ ਨੇ ਪਿਛਲੇ ਸਾਲ ਭਾਰਤ ਨੂੰ 200 ਵੈਂਟੀਲੇਟਰਸ ਮੁਹੱਈਆ ਕਰਾਏ ਸਨ ਅਤੇ ਡਾਕਟਰੀ ਪੇਸ਼ੇਵਰਾਂ ਨੂੰ ਉਨ੍ਹਾਂ ਨੇ ਇਸਤੇਮਾਲ ਨੂੰ ਲੈ ਕੇ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ, ‘ਜਿਨ੍ਹਾਂ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਹੈ ਉਹ ਪੀ.ਪੀ.ਈ. ਕਿੱਟਾਂ ਹਨ ਅਤੇ ਅਸੀਂ ਇਸ ਲਈ ਵੀ ਅਮਰੀਕੀ ਵਪਾਰਕ ਸਪਲਾਇਰ ਦੀ ਪਛਾਣ ਕੀਤੀ ਹੈ। ਅਸੀਂ ਰੈਮਡੇਸਿਵਿਰ ਦੇ ਅਮਰੀਕੀ ਵਪਾਰਕ ਸਪਲਾਇਰ ਦੀ ਵੀ ਪਛਾਣ ਕੀਤੀ ਹੈ।’

ਇਹ ਵੀ ਪੜ੍ਹੋ : ਪਾਕਿ ਨੇ ਭਾਰਤ ਦੀ ਮਦਦ ਲਈ ਵਧਾਇਆ ਹੱਥ, ਕਿਹਾ- ਵੈਂਟੀਲੇਟਰ ਸਮੇਤ ਹੋਰ ਸਮਾਨ ਭੇਜਣ ਨੂੰ ਹਾਂ ਤਿਆਰ

ਭਾਰਤ ਨੇ 7 ਜ਼ਰੂਰੀ ਚੀਜ਼ਾਂ ਦੀ ਸੂਚੀ ਦਿੱਤੀ ਹੈ, ਜਿਸ ਉਸ ਨੂੰ ਤੁਰੰਤ ਜ਼ਰੂਰਤ ਹੈ। ਇਸ ਸੂਚੀ ਵਿਚ ਆਕਸੀਜਨ ਕੰਸਨਟ੍ਰੇਟਰਸ, 10 ਲੀਟਰ ਅਤੇ 45 ਲੀਟਰ ਦੀ ਸਮਰਥਾ ਨਾਲ ਆਕਸੀਜਨ ਸਿਲੰਡਰ, ਆਕਸੀਜਨ ਜੇਨਰੇਟਰਸ, ਆਕਸੀਜਨ ਉਤਪਾਦਕ ਪਲਾਂਟ, ਰੈਮਡੇਸਿਵਿਰ, ਫੈਵੀਪ੍ਰਿਵਿਰ ਅਤੇ ਟੋਸਿਲਿਜੁਮੈਬ ਸ਼ਾਮਲ ਹਨ। 

ਇਹ ਵੀ ਪੜ੍ਹੋ : ਚੀਨ ਦਾ ਅਸਲੀ ਚਿਹਰਾ ਆਇਆ ਸਾਹਮਣੇ, ਭਾਰਤ ਨੂੰ ਮੈਡੀਕਲ ਸਪਲਾਈ ਕਰ ਰਹੇ ਜਹਾਜ਼ਾਂ ਨੂੰ ਰੋਕਿਆ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News