UPSC 2019: ਪ੍ਰੀਖਿਆ ਹਾਲ ''ਚ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਗਏ ਤਾਂ ਨਹੀਂ ਦੇ ਸਕੋਗੇ ਪ੍ਰੀਖਿਆ

06/01/2019 12:51:19 PM

ਨਵੀਂ ਦਿੱਲੀ—ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) ਪ੍ਰੀਮੀਮਜ਼ ਐਤਵਾਰ 2 ਜੂਨ, 2019 ਨੂੰ ਸਿਵਲ ਸਰਵਿਸ ਪ੍ਰੀਖਿਆ (ਸੀ. ਐੱਸ. ਈ.) ਦਾ ਆਯੋਜਨ ਕਰੇਗਾ। ਹਰ ਸਾਲ ਆਈ. ਏ. ਐੱਸ, ਆਈ. ਐੱਫ. ਐੱਸ, ਆਈ. ਪੀ. ਐੱਸ. ਅਤੇ ਹੋਰ ਕਈ ਅਹੁਦਿਆਂ ਨੂੰ ਭਰਨ ਲਈ ਲੱਖਾਂ ਵਿਦਿਆਰਥੀ ਪ੍ਰੀਖਿਆ ਦਿੰਦੇ ਹਨ। ਪ੍ਰੀਖਿਆ ਲਈ ਕੁਝ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ।

ਜ਼ਰੂਰੀ ਦਸਤਾਵੇਜ਼-
ਉਮੀਦਵਾਰਾਂ ਨੂੰ ਆਪਣੇ ਯੂ. ਪੀ. ਐੱਸ. ਸੀ. ਸਿਵਲ ਸਰਵਿਸ ਪ੍ਰੀਖਿਆ ਈ-ਐਡਮਿਟ ਕਾਰਡ, ਅਸਲ ਫੋਟੋ ਪਹਿਚਾਣ ਪੱਤਰ ਦਾ ਪ੍ਰਿੰਟ ਆਊਟ ਲਿਜਾਣਾ ਹੋਵੇਗਾ। ਤਸਦੀਕ ਲਈ ਇਨ੍ਹਾਂ ਦਸਤਾਵੇਜ਼ਾਂ ਨੂੰ ਲਿਜਾਣਾ ਜ਼ਰੂਰੀ ਹੈ ਨਹੀਂ ਤਾਂ ਪ੍ਰੀਖਿਆ ਕੇਂਦਰ 'ਚ ਦਾਖਲ ਹੋਣ ਦੀ ਆਗਿਆ ਨਹੀਂ ਮਿਲੇਗੀ।

ਫੋਟੋ ਆਈ. ਡੀ. ਕਾਰਡ-
ਜੇਕਰ ਯੂ. ਪੀ. ਐੱਸ. ਸੀ. ਸਿਵਲ ਸਰਵਿਸ ਪ੍ਰੀਖਿਆ ਐਡਮਿਟ ਕਾਰਡ 'ਚ ਕਿਸੇ ਉਮੀਦਵਾਰ ਦੀ ਤਸਵੀਰ ਸਪੱਸ਼ਟ ਨਹੀਂ ਹੈ ਜਾਂ ਤਸਵੀਰ ਦੇ ਸਥਾਨ 'ਤੇ ਉਸ ਦੇ ਸਿਗਨੇਚਰ ਦਿਖਾਈ ਦਿੰਦੇ ਹਨ, ਤਾਂ ਉਮੀਦਵਾਰ ਨੂੰ ਪ੍ਰੀਖਿਆ ਦੇ ਹਰ ਸੈਂਸ਼ਨ ਲਈ ਦੋ ਫੋਟੋ ਲਿਜਾਣੀਆਂ ਹੋਣਗੀਆਂ। ਉਨ੍ਹਾਂ ਨੂੰ ਫੋਟੋ ਆਈ. ਡੀ. ਕਾਰਡ ਨਾਲ ਪ੍ਰੀਖਿਆ 'ਚ ਮੌਜੂਦ ਹੋਣ ਦੀ ਆਗਿਆ ਦਿੱਤੀ ਜਾਵੇਗੀ।

ਰਿਪੋਰਟਿੰਗ ਸਮਾਂ-
ਪ੍ਰੀਖਿਆ ਕੇਂਦਰ 'ਚ ਉਮੀਦਵਾਰਾਂ ਨੂੰ ਸਵੇਰੇ 9.20 ਵਜੇ ਤੋਂ ਪਹਿਲਾਂ ਪਹੁੰਚਣਾ ਹੋਵੇਗਾ ਅਤੇ ਸ਼ਾਮ ਦੀ ਸ਼ਿਫਟ 'ਚ 2.20 ਵਜੇ ਤੋਂ ਬਾਅਦ ਐਂਟਰੀ ਨਹੀਂ ਹੋਵੇਗੀ। ਐਡਮਿਟ ਕਾਰਡ 'ਚ ਰਿਪੋਰਟਿੰਗ ਸਮਾਂ ਅਤੇ ਸਥਾਨ ਦੀ ਜਾਣਕਾਰੀ ਲਿਖੀ ਹੈ।

ਬਾਲ-ਪੁਆਇੰਟ ਪੈੱਨ-
ਉਮੀਦਵਾਰਾਂ ਨੂੰ ਓ. ਐੱਸ. ਆਰ. ਆਨਸ਼ਰ ਸ਼ੀਟ ਅਤੇ ਹਾਜ਼ਰੀ ਲਿਸਟ (ਅਟੈਡੈਂਸ ਲਿਸਟ) ਨੂੰ ਭਰਨ ਲਈ ਬਲੈਕ ਬਾਲ-ਪੁਆਇੰਟ ਪੈੱਨ ਲਿਜਾਣਾ ਹੋਵੇਗਾ। ਕਿਸੇ ਹੋਰ ਪੈਨ ਦੀ ਵਰਤੋਂ ਨਹੀਂ ਕੀਤੀ ਜਾਵੇਗੀ।

ਪਾਬੰਧਿਤ ਆਈਟਮਾਂ-
ਉਮੀਦਵਾਰ ਮੋਬਾਇਲ ਫੋਨ, ਪੇਜਰ, ਇਲੈਕਟ੍ਰੋਨਿਕ ਉਪਕਰਣ, ਸਟੋਰੇਜ ਮੀਡੀਆ ਜਿਵੇ ਪੈਨ ਡਰਾਈਵ, ਸਮਾਰਟ ਵਾਚ, ਕੈਮਰਾ ਜਾਂ ਬਲੂਟੁੱਥ ਡਿਵਾਈਸ ਨਾਲ ਕੋਈ ਹੋਰ ਸੰਬੰਧਿਤ ਸਮਾਨ ਅਤੇ ਕੈਲਕੁਲੇਟਰ ਦੇ ਰੂਪ 'ਚ ਵਰਤੋਂ ਕੀਤੇ ਜਾਣ ਵਾਲੇ ਸਮਾਨ ਨੂੰ ਨਹੀਂ ਲਿਜਾ ਸਕਦੇ ਹੋ। ਕੀਮਤੀ, ਮਹਿੰਗੇ ਆਈਟਮ ਅਤੇ ਬੈਗ ਲਿਜਾਣ ਦੀ ਵੀ ਆਗਿਆ ਨਹੀਂ ਦਿੱਤੀ ਜਾਵੇਗੀ।


Iqbalkaur

Content Editor

Related News