Health Tips:ਗਰਮੀ ਕਾਰਨ ਤੁਹਾਨੂੰ ਹੁੰਦੀ ਹੈ 'ਬੇਚੈਨੀ ਤੇ ਘਬਰਾਹਟ' ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਮਿਲੇਗੀ ਰਾਹਤ

Friday, May 17, 2024 - 06:10 PM (IST)

Health Tips:ਗਰਮੀ ਕਾਰਨ ਤੁਹਾਨੂੰ ਹੁੰਦੀ ਹੈ 'ਬੇਚੈਨੀ ਤੇ ਘਬਰਾਹਟ' ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਮਿਲੇਗੀ ਰਾਹਤ

ਜਲੰਧਰ (ਵੈੱਬ ਡੈਸਕ) - ਗਰਮੀਆਂ ਦੇ ਮੌਸਮ 'ਚ ਬੇਚੈਨੀ ਅਤੇ ਘਬਰਾਹਟ ਹੋਣੀ ਆਮ ਗੱਲ ਹੈ, ਜਿਸ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਬਲੱਡ ਪ੍ਰੈਸ਼ਰ ਘੱਟ ਜਾਂ ਜ਼ਿਆਦਾ ਹੋਣ ਨਾਲ ਬੇਚੈਨੀ ਹੋਣ ਲੱਗਦੀ ਹੈ। ਕਈ ਵਾਰ ਗਰਮੀ ਦੇ ਕਹਿਰ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਮਾਨਸਿਕ ਤਣਾਅ, ਢਿੱਡ 'ਚ ਗੈਸ, ਐਸੀਡਿਟੀ, ਸ਼ੂਗਰ ਲੈਵਲ ਵਧਣ ਨਾਲ ਵੀ ਬੇਚੈਨੀ ਤੇ ਘਬਰਾਹਟ ਮਹਿਸੂਸ ਹੋਣੀ ਸ਼ੁਰੂ ਹੋ ਸਕਦੀ ਹੈ। ਇਹ ਸਮੱਸਿਆ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਘਰ ਵਿਚ ਮੌਜੂਦ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ, ਜਿਸ ਨਾਲ ਬੇਚੈਨੀ ਤੇ ਘਬਰਾਹਟ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ....

ਠੰਡਾ ਦੁੱਧ ਪੀਓ
ਠੰਡਾ ਦੁੱਧ ਪੀ ਕੇ ਘਬਰਾਹਟ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਤੁਹਾਨੂੰ ਬੇਚੈਨੀ ਅਤੇ ਘਬਰਾਹਟ ਮਹਿਸੂਸ ਹੁੰਦੀ ਹੈ ਤਾਂ ਫਰਿੱਜ 'ਚ ਰੱਖਿਆ ਹੋਇਆ ਠੰਡਾ ਦੁੱਧ ਪੀ ਸਕਦੇ ਹੋ। ਤੁਸੀਂ ਚਾਹੋ ਤਾਂ ਇਸ 'ਚ ਰੂਹਅਫਜ਼ਾ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਸਰੀਰ ਵਿੱਚ ਪਾਣੀ ਦੀ ਘਾਟ ਅਤੇ ਥਕਾਵਟ ਦੂਰ ਹੁੰਦੀ ਹੈ ਅਤੇ ਸਰੀਰ ਨੂੰ ਠੰਡਕ ਮਿਲਦੀ ਹੈ।

ਇਹ ਵੀ ਪੜ੍ਹੋ : Health Tips: ਗਰਮੀਆਂ ਦੇ ਮੌਸਮ 'ਚ ਸਰੀਰ 'ਚ ਨਾ ਹੋਣ ਦਿਓ ਪਾਣੀ ਦੀ ਘਾਟ, ਹੋ ਸਕਦੀਆਂ ਨੇ ਇਹ ਸਮੱਸਿਆਵਾਂ

PunjabKesari

ਲੂਣ-ਖੰਡ ਦਾ ਘੋਲ
ਕਈ ਵਾਰ ਲੋਅ ਬਲੱਡ ਪ੍ਰੈਸ਼ਰ ਹੋਣ 'ਤੇ ਘਬਰਾਹਟ ਮਹਿਸੂਸ ਹੋਣ ਲੱਗਦੀ ਹੈ। ਇਸ ਸਮੱਸਿਆ ਦੌਰਾਨ ਲੂਣ ਅਤੇ ਖੰਡ ਦਾ ਘੋਲ ਪੀ ਲਓ। ਇਸ ਨਾਲ ਤੁਰੰਤ ਆਰਾਮ ਮਿਲਦਾ ਹੈ। ਕਈ ਡਾਕਟਰ ਘਬਰਾਹਟ ਅਤੇ ਬੇਚੈਨੀ ਹੋਣ ’ਤੇ ਓ. ਆਰ. ਐੱਸ. ਦਾ ਘੋਲ ਪੀਣ ਦੀ ਸਲਾਹ ਦਿੰਦੇ ਹਨ। ਇਸ ਨਾਲ ਬਲੱਡ ਪ੍ਰੈਸ਼ਰ ਸਹੀ ਹੋ ਜਾਂਦਾ ਹੈ ਅਤੇ ਘਬਰਾਹਟ ਦੀ ਸਮੱਸਿਆ ਠੀਕ ਹੋਣ ਲੱਗਦੀ ਹੈ।

ਪੁਦੀਨੇ ਦਾ ਪਾਣੀ
ਗਰਮੀ ਕਾਰਨ ਵੀ ਬੇਚੈਨੀ-ਘਬਰਾਹਟ ਹੋਣ ਲੱਗਦੀ ਹੈ। ਇਸ ਲਈ ਸਰੀਰ ਨੂੰ ਠੰਡਾ ਰੱਖਣ ਲਈ ਤੁਸੀਂ ਪੁਦੀਨੇ ਦਾ ਪਾਣੀ ਪੀ ਸਕਦੇ ਹੋ। ਪੁਦੀਨੇ ਦੀ ਤਸੀਰ ਠੰਡੀ ਹੁੰਦੀ ਹੈ, ਜੋ ਢਿੱਡ ਨੂੰ ਠੰਡਾ ਰੱਖਦੀ ਹੈ। ਬਲੱਡ ਪ੍ਰੈਸ਼ਰ ਘੱਟ ਹੋਣ ’ਤੇ ਇਸ ਦਾ ਸੇਵਨ ਜ਼ਰੂਰ ਕਰੋ। ਪੁਦੀਨੇ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਸ ਪਾਣੀ ਨੂੰ ਬਣਾਉਣ ਲਈ ਪਾਣੀ ਵਿੱਚ ਪੁਦੀਨੇ ਦੀਆਂ ਕੁਝ ਪੱਤੀਆਂ ਮਿਲਾ ਕੇ ਉਬਾਲ ਲਓ ਤੇ ਠੰਡਾ ਹੋਣ ’ਤੇ ਪੀ ਲਓ। ਤੁਸੀਂ ਚਾਹੋ ਤਾਂ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ।

ਇਹ ਵੀ ਪੜ੍ਹੋ : Health Tips: ਗਰਮੀਆਂ 'ਚ ਜੇਕਰ ਤੁਹਾਡੇ ਬੱਚਿਆਂ ਦੇ ਨਿਕਲਦੀ ਹੈ ਪਿੱਤ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

PunjabKesari

ਅਰਜੁਨ ਦੀ ਛਾਲ ਦਾ ਪਾਊਡਰ
ਬੇਚੈਨੀ ਅਤੇ ਘਬਰਾਹਟ ਹੋਣ ਤੇ ਅਰਜੁਨ ਦੀ ਛਾਲ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਬਾਜ਼ਾਰ 'ਚ ਅਰਜੁਨ ਦੀ ਛਾਲ ਦਾ ਪਾਊਡਰ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਪਾਊਡਰ ਨੂੰ ਚਾਹ ਵਿੱਚ ਜਾਂ ਫਿਰ ਦੁੱਧ 'ਚ ਮਿਲਾ ਕੇ ਲੈ ਸਕਦੇ ਹੋ। ਆਯੁਰਵੇਦ 'ਚ ਇਸ ਦਾ ਇਸਤੇਮਾਲ ਦਵਾਈ ਦੇ ਰੂਪ 'ਚ ਕੀਤਾ ਜਾਂਦਾ ਹੈ। ਇਸ ਨਾਲ ਢਿੱਡ ਦੀ ਗੈਸ ਨੂੰ ਸ਼ਾਂਤੀ ਮਿਲਦੀ ਹੈ ਅਤੇ ਸ਼ੂਗਰ ਕੰਟਰੋਲ ਰਹਿੰਦੀ ਹੈ।

ਪਾਣੀ ਪੀਓ
ਕਈ ਵਾਰ ਹਾਈਪਰਟੈਂਸ਼ਨ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਵਜ੍ਹਾ ਨਾਲ ਬੇਚੈਨੀ ਅਤੇ ਘਬਰਾਹਟ ਮਹਿਸੂਸ ਹੁੰਦੀ ਹੈ। ਇਸ ਲਈ ਇਸ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਤੁਰੰਤ ਇੱਕ ਗਿਲਾਸ ਪਾਣੀ ਪੀ ਲਓ। ਇਸ ਨਾਲ ਸਰੀਰ ਹਾਈਡ੍ਰੇਟ ਰਹੇਗਾ ਜਿਸ ਕਾਰਨ ਬੇਚੈਨੀ ਅਤੇ ਘਬਰਾਹਟ ਦੀ ਸਮੱਸਿਆ ਤੁਰੰਤ ਠੀਕ ਹੋ ਜਾਵੇਗੀ।

ਇਹ ਵੀ ਪੜ੍ਹੋ : Health Tips: ਜਾਣੋ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਬਚਾਅ ਲਈ ਲੌਕੀ ਸਣੇ ਖਾਓ ਇਹ ਚੀਜ਼ਾਂ

PunjabKesari

ਸੌਂਫ ਅਤੇ ਮਿਸ਼ਰੀ ਦਾ ਸੇਵਨ
ਕਈ ਵਾਰ ਢਿੱਡ 'ਚ ਗੈਸ ਅਤੇ ਐਸੀਡਿਟੀ ਦੀ ਵਜ੍ਹਾ ਨਾਲ ਬੇਚੈਨੀ ਅਤੇ ਘਬਰਾਹਟ ਮਹਿਸੂਸ ਹੋਣ ਲੱਗਦੀ ਹੈ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਬੇਚੈਨੀ ਅਤੇ ਘਬਰਾਹਟ ਮਹਿਸੂਸ ਹੁੰਦੀ ਹੈ, ਤਾਂ ਤੁਸੀਂ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਢਿੱਡ 'ਚ ਗੈਸ ਦੀ ਸਮੱਸਿਆ ਠੀਕ ਰਹਿੰਦੀ ਹੈ। ਸੌਂਫ ਅਤੇ ਮਿਸ਼ਰੀ ਦਿਮਾਗ ਨੂੰ ਠੰਡਾ ਰੱਖਣ 'ਚ ਮਦਦ ਕਰਦੀ ਹੈ।

ਨੱਕ 'ਚ ਘਿਓ ਪਾਓ
ਕਈ ਵਾਰ ਥਕਾਵਟ ਦੀ ਵਜ੍ਹਾ ਨਾਲ ਬੇਚੈਨੀ ਹੋਣ ਲੱਗਦੀ ਹੈ। ਇਸ ਲਈ ਆਪਣੇ ਆਪ ਨੂੰ ਰਿਲੈਕਸ ਕਰਨ ਲਈ ਗਾਂ ਦਾ ਘਿਓ ਨੱਕ ਵਿੱਚ ਪਾਓ। ਇਸ ਨਾਲ ਮਨ ਅਤੇ ਦਿਮਾਗ ਸ਼ਾਂਤ ਹੁੰਦੇ ਹਨ ਅਤੇ ਘਬਰਾਹਟ ਤੋਂ ਆਰਾਮ ਮਿਲਦਾ ਹੈ।

ਇਹ ਵੀ ਪੜ੍ਹੋ : Health Tips: ਗਰਮੀਆਂ 'ਚ ਬਦਹਜ਼ਮੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਇਨ੍ਹਾਂ ਜੂਸ ਦਾ ਕਰਨ ਸੇਵਨ, ਮਿਲੇਗੀ ਰਾਹਤ

PunjabKesari

ਥੋੜ੍ਹਾ ਸਮਾਂ ਪਰਿਵਾਰ ਨਾਲ ਜ਼ਰੂਰ ਬੈਠੋ
ਜੇ ਤੁਹਾਨੂੰ ਤਣਾਅ ਦੀ ਸਮੱਸਿਆ ਹੈ, ਜਿਸ ਨਾਲ ਬੇਚੈਨੀ ਅਤੇ ਘਬਰਾਹਟ ਹੁੰਦੀ ਹੈ, ਤਾਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਆਪਣੇ ਪਰਿਵਾਰ ਨਾਲ ਕੁਝ ਸਮਾਂ ਜ਼ਰੂਰ ਬੈਠੋ। ਪਰਿਵਾਰ ਨਾਲ ਗੱਲਾਂ ਕਰਕੇ ਅਤੇ ਕੁਝ ਸਮਾਂ ਹੱਸਣ ਨਾਲ ਤਣਾਅ ਦੀ ਸਮੱਸਿਆ ਘੱਟ ਹੋ ਜਾਂਦੀ ਹੈ ਅਤੇ ਬਹੁਤ ਸਾਰੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।


author

rajwinder kaur

Content Editor

Related News