PSEB ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਸਪਲੀਮੈਂਟਰੀ Exams ਲਈ ਜਾਰੀ ਹੋਇਆ ਸ਼ਡਿਊਲ
Sunday, May 12, 2024 - 02:03 PM (IST)
ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ 'ਚ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਪ੍ਰੀਖਿਆਵਾਂ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ, ਉਨ੍ਹਾਂ ਦੇ ਲਈ ਸਪਲੀਮੈਂਟਰੀ ਪ੍ਰੀਖਿਆ 2024 ਵਾਸਤੇ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸਿੱਖਿਆ ਬੋਰਡ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਪ੍ਰੀਖਿਆਰਥੀਆਂ ਦੀ 10ਵੀਂ ਜਾਂ 12ਵੀਂ ਜਮਾਤ 'ਚ ਕੰਪਾਰਟਮੈਂਟ ਜਾਂ ਰੀ-ਅਪੀਅਰ ਆਈ ਹੈ, ਉਹ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ ਕੰਪਾਰਟਮੈਂਟ ਪ੍ਰੀਖਿਆ ਅਰਜ਼ੀ ਫਾਰਮ ਭਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਵੱਜ ਰਹੇ 'ਲੂ' ਦੇ ਥਪੇੜੇ, ਘਰੋਂ ਨਿਕਲਣਾ ਹੋਇਆ ਮੁਸ਼ਕਲ, ਲਗਾਤਾਰ ਵੱਧ ਰਹੀ ਗਰਮੀ
ਫ਼ੀਸ ਭਰਨ ਲਈ ਬਿਨਾਂ ਲੇਟ ਫ਼ੀਸ ਦੇ ਆਖ਼ਰੀ ਤਾਰੀਖ਼ 25 ਮਈ ਨਿਰਧਾਰਿਤ ਕੀਤੀ ਗਈ ਹੈ। 25 ਮਈ ਤੋਂ ਬਾਅਦ ਵਿਦਿਆਰਥੀ ਨੂੰ 1,000 ਰੁਪਏ ਦੀ ਲੇਟ ਫ਼ੀਸ ਅਦਾ ਕਰਨੀ ਹੋਵੇਗੀ। ਸਿੱਖਿਆ ਬੋਰਡ ਵੱਲੋਂ ਦਾਖ਼ਲਾ ਫਾਰਮ ਅਤੇ ਲੇਟ ਫ਼ੀਸ ਦਾ ਆਨਲਾਈਨ ਭੁਗਤਾਨ ਕਰਨ ਦੇ ਲਈ 7 ਜੂਨ ਆਖ਼ਰੀ ਮਿਤੀ ਨਿਰਧਾਰਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਖਰੜ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਬੰਦ ਕਮਰੇ 'ਚੋਂ ਮਿਲੀ ਲਾਸ਼
ਖੇਤਰੀ ਦਫ਼ਤਰ ਵਿਖੇ ਨਿੱਜੀ ਤੌਰ ‘ਤੇ ਅਰਜ਼ੀ ਫਾਰਮ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ 12 ਜੂਨ ਹੈ। 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਪਲੀਮੈਂਟਰੀ ਪ੍ਰੀਖਿਆ ਦੇਣ ਲਈ ਪ੍ਰੀਖਿਆ ਫ਼ੀਸ 1150 ਰੁਪਏ ਰੱਖੀ ਗਈ ਹੈ। ਵਾਧੂ ਵਿਸ਼ੇ ਲਈ 200 ਰੁਪਏ ਹੋਰ ਅਦਾ ਕਰਨੇ ਹੋਣਗੇ। ਦੂਜੇ ਪਾਸੇ ਕੰਪਾਰਟਮੈਂਟ ਪ੍ਰੀਖਿਆ ਵਿਚ ਬੈਠਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹਾਰਡ ਕਾਪੀ ਸਰਟੀਫਿਕੇਟ ਫ਼ੀਸ ਸਣੇ ਪ੍ਰਤੀ ਪ੍ਰੀਖਿਆ 1,750 ਰੁਪਏ (ਕੰਪਾਰਟਮੈਂਟ ਪ੍ਰੀਖਿਆ ਲਈ 1,500 ਰੁਪਏ ਅਤੇ ਵਾਧੂ ਵਿਸ਼ੇ ਲਈ 250 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8