NIA ਨੇ 2019 ਤੋਂ ਹੁਣ ਤੱਕ ਕਰੀਬ 400 ਜਾਇਦਾਦਾਂ ਕੀਤੀਆਂ ਕੁਰਕ, ਜ਼ਿਆਦਾਤਰ ਅੱਤਵਾਦੀਆਂ ਤੇ ਨਕਸਲੀਆਂ ਦੀਆਂ
Friday, May 17, 2024 - 11:03 AM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਵੱਖ-ਵੱਖ ਖਾਤਿਆਂ ਅਤੇ ਕਰੋੜਾਂ ਰੁਪਏ ਦੀ ਨਕਦੀ ਸਮੇਤ ਕਰੀਬ 400 ਜਾਇਦਾਦਾਂ 2019 ਤੋਂ ਹੁਣ ਤੱਕ ਕੁਰਕ ਕੀਤੀਆਂ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ 'ਚ ਜ਼ਿਆਦਾਤਰ ਅੱਤਵਾਦੀਆਂ, ਨਕਸਲੀਆਂ, ਵੱਖਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਬਤ ਅਤੇ ਕੁਰਕ ਕੀਤੀਆਂ ਗਈਆਂ 403 ਜਾਇਦਾਦਾਂ 'ਚੋਂ ਸਭ ਤੋਂ ਵੱਧ 206 ਜਾਇਦਾਦਾਂ ਨੂੰ ਜਾਂਚ ਏਜੰਸੀ ਦੀ ਰਾਂਚੀ ਬਰਾਂਚ ਨੇ ਕੁਰਕ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਾਇਦਾਦਾਂ 'ਚ ਮੁੱਖ ਰੂਪ ਨਾਲ ਬਿਹਾਰ ਅਤੇ ਝਾਰਖੰਡ 'ਚ ਰਜਿਸਟਰਡ ਕਈ ਬੈਂਕ ਖਾਤੇ ਅਤੇ ਨਕਸਲੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਲਾ ਸੰਬੰਧਤ ਵੱਡੀ ਮਾਤਰਾ 'ਚ ਨਕਦੀ ਸ਼ਾਮਲ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਕੁੱਲ 100 ਹੋਰ ਜਾਇਦਾਦਾਂ ਐੱਨ.ਆਈ.ਏ. ਦੀ ਜੰਮੂ ਬਰਾਂਚ ਨੇ ਜ਼ਬਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਅੱਤਵਾਦੀ ਰੋਕੂ ਜਾਂਚ ਏਜੰਸੀ ਦੀ ਚੰਡੀਗੜ੍ਹ ਬਰਾਂਚ ਨੇ ਨਕਸਲੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੀਆਂ 33 ਜਾਇਦਾਦਾਂ ਕੁਰਕ ਕੀਤੀਆਂ ਹਨ। ਇਹ ਪਾਬੰਦੀਸ਼ੁਦਾ ਖਾਲਿਸਤਾਨੀ ਸਰਗਨਾ ਗੁਰਪਤਵੰਤ ਸਿੰਘ ਪੰਨੂ ਦੀਆਂ ਜ਼ਬਤ ਕੀਤੀਆਂ ਗਈਆਂ 2 ਜਾਇਦਾਦਾਂ ਤੋਂ ਵੱਖ ਹੈ।'' ਅਧਿਕਾਰੀਆਂ ਨੇ ਦੱਸਿਆ ਕਿ 2019 ਤੋਂ 16 ਮਈ, 2024 ਦਰਮਿਆਨ ਇਨ੍ਹਾਂ ਜਾਇਦਾਦਾਂ ਨੂੰ ਕੁਰਕ ਜਾਂ ਜ਼ਬਤ ਕੀਤਾ ਹੈ ਅਤੇ ਇਸ ਨਾਲ ਅੱਤਵਾਦੀ ਅਤੇ ਨਕਸਲੀ ਸੰਗਠਨਾਂ ਦੇ ਨੈੱਟਵਰਕ ਅਤੇ ਬੁਨਿਆਦੀ ਢਾਂਚੇ ਨੂੰ ਖ਼ਤਮ ਕਰਨ 'ਚ ਮਦਦ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪਾਬੰਦੀਸ਼ੁਦਾ ਸੰਗਠਨ ਪਾਪੁਲਰ ਫਰੰਟ ਆਫ਼ ਇੰਡੀਆ (ਪੀ.ਐੱਫ.ਆਈ.) ਦੇ ਵਰਕਰਾਂ ਅਤੇ ਸਮਰਥਕਾਂ ਦੀਆਂ ਜਾਇਦਾਦਾਂ ਨੂੰ ਵੀ ਐੱਨ.ਆਈ.ਏ. ਨੇ ਕੁਰਕ ਜਾਂ ਜ਼ਬਤ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐੱਨ.ਆਈ.ਏ. ਦੀ ਨਵੀਂ ਦਿੱਲੀ ਬਰਾਂਚ ਨੇ 22, ਕੋਚੀ ਬਰਾਂਚ ਨੇ 27 (ਜ਼ਬਤ ਕੀਤੀਆਂ ਗਈਆਂ 8 ਜਾਇਦਾਦਾਂ ਸਮੇਤ), ਮੁੰਬਈ ਬਰਾਂਚ ਨੇ 5, ਹੈਦਰਾਬਾਦ ਬਰਾਂਚ ਨੇ ਚਾਰ, ਚੇਨਈ ਬਰਾਂਚ ਨੇ ਤਿੰਨ ਅਤੇ ਲਖਨਊ ਬਰਾਂਚ ਨੇ ਇਕ ਜਾਇਦਾਦ ਕੁਰਕ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8