ਭਾਜਪਾ ਨੂੰ ਸੱਤਾ ਤੋਂ ਜੜ੍ਹੋਂ ਪੁੱਟ ਸੁੱਟੋ : ਲਾਲੂ
Sunday, Aug 17, 2025 - 10:50 PM (IST)

ਨੈਸ਼ਨਲ ਡੈਸਕ- ਰਾਜਦ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਸੱਦਾ ਦਿੱਤਾ ਕਿ ਵਿਰੋਧੀ ਗਠਜੋੜ ‘ਇੰਡੀਆ’ ਇੱਕਜੁੱਟ ਹੋ ਕੇ ਭਾਜਪਾ ਨੂੰ ਸੱਤਾ ਤੋਂ ਜੜ੍ਹੋਂ ਪੁੱਟ ਸੁੱਟੋ। ਉਨ੍ਹਾਂ ਕਿਹਾ, ‘‘ਇਸ ਵਾਰ ਭਾਜਪਾ ਨੂੰ ਕਿਸੇ ਵੀ ਕੀਮਤ ’ਤੇ ਸੱਤਾ ’ਚ ਨਹੀਂ ਆਉਣ ਦੇਣਾ ਹੈ। ਸਭ ਇਕੱਠੇ ਹੋ ਜਾਓ ਅਤੇ ਭਾਜਪਾ ਨੂੰ ਜੜ੍ਹੋਂ ਪੁੱਟ ਸੁੱਟੋ, ਤਾਂ ਜੋ ਸਾਡਾ ਲੋਕਤੰਤਰ ਮਜ਼ਬੂਤ ਹੋ ਸਕੇ।’’ ਬਿਹਾਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਕਥਿਤ ‘ਵੋਟ ਚੋਰ’ ਦੇ ਮੁੱਦੇ ਨੂੰ ਲੈਕੇ ਭਾਜਪਾ ਅਤੇ ਚੋਣ ਕਮਿਸ਼ਨ ’ਤੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਲੋਕਤੰਤਰ ਦੀ ਮਾਂ ਬਿਹਾਰ ਤੋਂ ਲੋਕਤੰਤਰ ਨੂੰ ਖਤਮ ਨਹੀਂ ਹੋਣ ਦਿੱਤਾ ਜਾਵੇਗਾ।