ਆਸਾਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 3 ਕਾਂਗਰਸ ਵਿਧਾਇਕ ਭਾਜਪਾ ’ਚ ਸ਼ਾਮਲ

Thursday, Mar 05, 2026 - 10:13 PM (IST)

ਆਸਾਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 3 ਕਾਂਗਰਸ ਵਿਧਾਇਕ ਭਾਜਪਾ ’ਚ ਸ਼ਾਮਲ

ਗੁਹਾਟੀ, (ਭਾਸ਼ਾ)- ਆਸਾਮ ’ਚ ਕਾਂਗਰਸ ਦੇ 3 ਵਿਧਾਇਕ-ਕਮਲਾਖਿਆ ਡੇ ਪੁਰਕਾਯਸਥ, ਸ਼ਸ਼ੀਕਾਂਤ ਦਾਸ ਅਤੇ ਬਸੰਤ ਦਾਸ- 2 ਹੋਰ ਨੇਤਾਵਾਂ ਦੇ ਨਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਭਾਜਪਾ ’ਚ ਵੀਰਵਾਰ ਨੂੰ ਸ਼ਾਮਲ ਹੋ ਗਏ। ਰਾਜ ਦੀ ਭਾਜਪਾ ਇਕਾਈ ਦੇ ਪ੍ਰਧਾਨ ਦਿਲੀਪ ਸੈਕੀਆ ਨੇ ਕੇਂਦਰੀ ਮੰਤਰੀ ਪਬਿਤਰਾ ਮਾਰਗੇਰੀਟਾ ਦੀ ਮੌਜੂਦਗੀ ’ਚ ਇਨ੍ਹਾਂ ਸਾਰੇ ਨੇਤਾਵਾਂ ਨੂੰ ਇੱਥੇ ਇਕ ਪ੍ਰੋਗਰਾਮ ’ਚ ਪਾਰਟੀ ਦੀ ਮੈਂਬਰਸ਼ਿਪ ਦਿਵਾਈ।

ਭਾਜਪਾ ’ਚ ਸ਼ਾਮਲ ਹੋਏ 2 ਹੋਰ ਨੇਤਾਵਾਂ ’ਚ ਕਾਂਗਰਸ ਦੇ ਸਾਬਕਾ ਸੰਯੁਕਤ ਸਕੱਤਰ ਪਾਰਸ਼ਾ ਬੌਬ ਕਾਲਿਤਾ ਅਤੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਕੰਗਕਨ ਨਾਥ ਸ਼ਾਮਲ ਹਨ। ਕਾਂਗਰਸ ਦੀ ਆਸਾਮ ਇਕਾਈ ਦੇ ਸਾਬਕਾ ਪ੍ਰਧਾਨ ਭੂਪੇਨ ਬੋਰਾ ਦੇ ਭਾਜਪਾ ’ਚ ਸ਼ਾਮਲ ਹੋਣ ਦੇ ਕੁਝ ਹੀ ਦਿਨ ਬਾਅਦ ਇਹ ਘਟਨਾਚੱਕਰ ਸਾਹਮਣੇ ਆਇਆ ਹੈ। ਆਸਾਮ ਦੀ 126 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਅਪ੍ਰੈਲ ’ਚ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਇਹ ਵਿਧਾਇਕ ਪਿਛਲੇ 2 ਸਾਲਾਂ ਤੋਂ ਵਿਧਾਨ ਸਭਾ ’ਚ ਉਨ੍ਹਾਂ ਦੀ ਸਰਕਾਰ ਦਾ ਸਮਰਥਨ ਕਰ ਰਹੇ ਸਨ।


author

Rakesh

Content Editor

Related News