ਕੋਲਕਾਤਾ ''ਚ PM ਮੋਦੀ ਦੀ ਰੈਲੀ ਤੋਂ ਪਹਿਲਾਂ ਭਾਜਪਾ ਤੇ TMC ਵਰਕਰਾਂ ਵਿਚਾਲੇ ਝੜਪ, ਪੁਲਸ ਅਧਿਕਾਰੀ ਸਮੇਤ ਕਈ ਜ਼ਖਮੀ

Saturday, Mar 14, 2026 - 03:51 PM (IST)

ਕੋਲਕਾਤਾ ''ਚ PM ਮੋਦੀ ਦੀ ਰੈਲੀ ਤੋਂ ਪਹਿਲਾਂ ਭਾਜਪਾ ਤੇ TMC ਵਰਕਰਾਂ ਵਿਚਾਲੇ ਝੜਪ, ਪੁਲਸ ਅਧਿਕਾਰੀ ਸਮੇਤ ਕਈ ਜ਼ਖਮੀ

ਕੋਲਕਾਤਾ- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੀ ਰੈਲੀ ਤੋਂ ਮਹਿਜ਼ ਅੱਧਾ ਘੰਟਾ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਵਰਕਰਾਂ ਵਿਚਾਲੇ ਜ਼ਬਰਦਸਤ ਹਿੰਸਕ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਿੰਸਾ ਦੌਰਾਨ ਇਕ ਪੁਲਸ ਅਧਿਕਾਰੀ ਅਤੇ ਇਕ ਭਾਜਪਾ ਆਗੂ ਸਮੇਤ 2 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। 

ਰੈਲੀ ਤੋਂ ਪਹਿਲਾਂ ਵਧਿਆ ਤਣਾਅ 

ਜਾਣਕਾਰੀ ਅਨੁਸਾਰ, ਇਹ ਝੜਪ ਮੱਧ ਕੋਲਕਾਤਾ ਦੇ ਗਿਰੀਸ਼ ਪਾਰਕ ਇਲਾਕੇ 'ਚ ਉਸ ਸਮੇਂ ਹੋਈ ਜਦੋਂ ਭਾਜਪਾ ਸਮਰਥਕ ਪ੍ਰਧਾਨ ਮੰਤਰੀ ਦੀ ਰੈਲੀ 'ਚ ਸ਼ਾਮਲ ਹੋਣ ਲਈ ਬ੍ਰਿਗੇਡ ਪਰੇਡ ਮੈਦਾਨ ਵੱਲ ਜਾ ਰਹੇ ਸਨ। ਦੱਸ ਦੇਈਏ ਕਿ ਇਹ ਰੈਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਸੂਬਾ ਵਿਆਪੀ 'ਪਰਿਵਰਤਨ ਯਾਤਰਾ' ਦੇ ਸਮਾਪਤੀ ਮੌਕੇ ਰੱਖੀ ਗਈ ਸੀ। ਚਸ਼ਮਦੀਦਾਂ ਮੁਤਾਬਕ ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਪੱਥਰਬਾਜ਼ੀ ਕੀਤੀ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਇਲਾਕੇ 'ਚ ਤਣਾਅ ਪੈਦਾ ਹੋ ਗਿਆ।

PunjabKesari

ਪੁਲਸ ਅਧਿਕਾਰੀ ਤੇ ਭਾਜਪਾ ਆਗੂ ਜ਼ਖਮੀ 

ਇਸ ਹਿੰਸਾ ਵਿੱਚ ਬੋਬਾਜ਼ਾਰ ਪੁਲਿਸ ਸਟੇਸ਼ਨ ਦੇ ਇੰਚਾਰਜ ਬੱਪਾਦਿਤਿਆ ਨਸਕਰ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹੋਏ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਭਾਜਪਾ ਦੇ ਆਗੂ ਤਮਘਨੋ ਘੋਸ਼ ਵੀ ਇਸ ਝੜਪ 'ਚ ਜ਼ਖਮੀ ਹੋਏ ਹਨ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਟੀਐਮਸੀ ਵਰਕਰਾਂ ਨੇ ਉਨ੍ਹਾਂ ਦੇ ਸਮਰਥਕਾਂ 'ਤੇ ਬਿਨਾਂ ਕਿਸੇ ਉਕਸਾਵੇ ਦੇ ਹਮਲਾ ਕੀਤਾ ਅਤੇ ਉਨ੍ਹਾਂ ਦੀਆਂ ਕਈ ਗੱਡੀਆਂ ਦੀ ਭੰਨ-ਤੋੜ ਕੀਤੀ। ਦੂਜੇ ਪਾਸੇ, ਟੀਐੱਮਸੀ ਵਰਕਰਾਂ ਨੇ ਦਾਅਵਾ ਕੀਤਾ ਹੈ ਕਿ ਰੈਲੀ ਵੱਲ ਜਾ ਰਹੇ ਭਾਜਪਾ ਸਮਰਥਕਾਂ ਨੇ ਪੱਛਮੀ ਬੰਗਾਲ ਦੀ ਮੰਤਰੀ ਸ਼ਸ਼ੀ ਪਾਂਜਾ ਦੇ ਘਰ 'ਤੇ ਪਥਰਾਅ ਕੀਤਾ। ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਦੋਸ਼ ਲਾਇਆ ਹੈ ਕਿ ਜਦੋਂ ਸਥਿਤੀ ਵਿਗੜ ਰਹੀ ਸੀ ਤਾਂ ਪੁਲਸ ਸ਼ੁਰੂ 'ਚ ਮੂਕਦਰਸ਼ਕ ਬਣੀ ਰਹੀ। ਫਿਲਹਾਲ ਭਾਰੀ ਪੁਲਸ ਬਲ ਨੇ ਮੌਕੇ 'ਤੇ ਪਹੁੰਚ ਕੇ ਭੀੜ ਨੂੰ ਦੌੜਾਇਆ ਅਤੇ ਸਥਿਤੀ ਨੂੰ ਕਾਬੂ ਹੇਠ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News