ਯੂ. ਪੀ. ਤੋਂ ਬੁਲਾਏ ਸਨ ਕਸ਼ਮੀਰ 'ਚ ਪੱਥਰਬਾਜ਼ੀ ਲਈ ਨੌਜਵਾਨ

Friday, Jun 22, 2018 - 09:54 AM (IST)

ਯੂ. ਪੀ. ਤੋਂ ਬੁਲਾਏ ਸਨ ਕਸ਼ਮੀਰ 'ਚ ਪੱਥਰਬਾਜ਼ੀ ਲਈ ਨੌਜਵਾਨ

ਸ਼੍ਰੀਨਗਰ—ਉੱਤਰ ਪ੍ਰਦੇਸ਼ ਦੇ 2 ਨੌਜਵਾਨਾਂ ਨੂੰ ਨੌਕਰੀ ਦਾ ਲਾਲਚ ਦੇ ਕੇ ਜੰਮੂ-ਕਸ਼ਮੀਰ 'ਚ ਸੱਦ ਕੇ ਪੱਥਰਬਾਜ਼ੀ ਲਈ ਮਜ਼ਬੂਰ ਕਰਨ ਦੀ ਸਾਜ਼ਿਸ਼ ਦਾ ਵੀਰਵਾਰ ਖੁਲਾਸਾ ਹੋਇਆ। ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਪੁਲਵਾਮਾ ਵਿਖੇ 20 ਹਜ਼ਾਰ ਰੁਪਏ ਮਾਸਿਕ ਤਨਖਾਹ 'ਤੇ ਟੇਲਰ ਦੀ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਗਿਆ ਸੀ। ਬਾਅਦ 'ਚ ਉਨ੍ਹਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲਿਆਂ ਨੇ ਹੀ ਪੱਥਰਬਾਜ਼ੀ ਲਈ ਮਜ਼ਬੂਰ ਕੀਤਾ।
ਦੋਵਾਂ ਨੌਜਵਾਨਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਜੰਮੂ-ਕਸ਼ਮੀਰ ਵਿਚ ਨੌਕਰੀ ਦੇਣ ਦੀ ਬਜਾਏ ਪੱਥਰਬਾਜ਼ੀ ਵੱਲ ਧੱਕ ਦਿੱਤਾ ਗਿਆ।  ਸ਼ੁਰੂ ਦੇ 2-3 ਮਹੀਨਿਆਂ ਲਈ ਉਨ੍ਹਾਂ ਟੇਲਰ ਦਾ ਕੰਮ ਕੀਤਾ ਪਰ ਇਸ ਨੌਕਰੀ ਤੋਂ ਉਹ ਵਧੇਰੇ ਸੰਤੁਸ਼ਟ ਨਹੀਂ ਹੋਏ। ਜਦੋਂ ਉਨ੍ਹਾਂ ਵਾਪਸ ਯੂ. ਪੀ. ਜਾਣ ਦੀ ਮੰਗ ਕੀਤੀ ਤਾਂ ਇਸ ਸਬੰਧੀ ਆਗਿਆ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਚੋਰੀ ਵਰਗੇ ਝੂਠੇ ਮਾਮਲਿਆਂ 'ਚ ਫਸਾਉਣ ਦੀ ਧਮਕੀ ਦਿੱਤੀ ਗਈ। ਯੂ. ਪੀ. ਪੁਲਸ ਨੇ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜੰਮੂ-ਕਸ਼ਮੀਰ ਪੁਲਸ ਕੋਲੋਂ ਵੀ ਇਸ ਸਬੰਧੀ ਮਦਦ ਲਈ ਜਾ ਸਕਦੀ ਹੈ।


Related News