ਜੈਮਾਲਾ ਦੌਰਾਨ ਖੁੱਲ੍ਹੀ ਲਾੜੇ ਦੀ ਪੋਲ; ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ, ਬੇਰੰਗ ਪਰਤੀ ਬਰਾਤ

Monday, May 23, 2022 - 05:52 PM (IST)

ਓਨਾਵ- ਉੱਤਰ ਪ੍ਰਦੇਸ਼ ਦੇ ਓਨਾਵ ’ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲਾੜੇ ਦੇ ਸਿਰ ’ਤੇ ਵਾਲ ਨਾ ਹੋਣ ਕਾਰਨ ਲਾੜੀ ਨੇ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਵਿਆਹ ਸਮਾਰੋਹ ’ਚ ਦੋਹਾਂ ਪੱਖਾਂ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ। ਦਰਅਸਲ ਲਾੜੇ ਦੇ ਗੰਜੇ ਹੋਣ ਦੀ ਗੱਲ ਲਾੜੀ ਤੋਂ ਲੁਕਾਈ ਗਈ ਸੀ। ਲਾੜੀ ਨਾਲ ਇਸ ਧੋਖੇ ਦਾ ਪਰਦਾਫ਼ਾਸ਼ ਜੈਮਾਲਾ ਦੇ ਸਮੇਂ ਹੋ ਗਿਆ।

ਇਹ ਵੀ ਪੜ੍ਹੋ-  ਚਿੰਤਾਜਨਕ: ਮੱਛੀਆਂ ਦੇ ਸਰੀਰ ’ਚ ਮਿਲੇ ਪਲਾਸਟਿਕ ਦੇ ਕਣ, ਵਿਗਿਆਨੀ ਹੋਏ ਹੈਰਾਨ

ਮਾਮਲਾ ਓਨਾਵ ਜ਼ਿਲ੍ਹਾ ਸਥਿਤ ਸਫੀਪੁਰ ਕੋਤਵਾਲੀ ਇਲਾਕੇ ਦੇ ਇਕ ਪਿੰਡ ਦਾ ਹੈ। ਇੱਥੇ ਰਹਿਣ ਵਾਲੇ ਕਸ਼ਯਪ ਦੀ ਧੀ ਦਾ ਵਿਆਹ ਥਾਣਾ ਕਲਿਆਣਪੁਰ ਵਾਸੀ ਪੰਕਜ ਨਾਲ ਹੋਣ ਵਾਲਾ ਸੀ। ਬਰਾਤ ਦੇ ਸਵਾਗਤ ਮਗਰੋਂ ਜੈਮਾਲਾ ਪ੍ਰੋਗਰਾਮ ਦੀ ਤਿਆਰੀ ਮਗਰੋਂ ਲਾੜਾ ਅਤੇ ਲਾੜੀ ਸਟੇਜ ’ਤੇ ਪਹੁੰਚ ਗਏ। ਇਸ ਲਈ ਗੋਲ-ਗੋਲ ਚੱਕਰ ਲਾ ਕੇ ਘੁੰਮਣ ਵਾਲੀ ਸਟੇਜ ਮੰਗਵਾਈ ਗਈ ਸੀ। ਇੱਥੇ ਲਾੜਾ-ਲਾੜੀ ਨੇ ਇਕ-ਦੂਜੇ ਨੂੰ ਜੈਮਾਲਾ ਪਹਿਨਾਈ। ਇਸ ਤੋਂ ਬਾਅਦ ਸਟੇਜ ਦੀਆਂ ਪੌੜੀਆਂ ਉਤਰਦੇ ਸਮੇਂ ਲਾੜੇ ਨੂੰ ਅਚਾਨਕ ਚੱਕਰ ਆ ਗਏ।

ਇਹ ਵੀ ਪੜ੍ਹੋ- ਅਮਰਨਾਥ ਯਾਤਰਾ ’ਤੇ ਅੱਤਵਾਦੀਆਂ ਦਾ ਸਾਇਆ, ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਧਮਕੀ

ਲਾੜਾ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਉੱਥੇ ਮੌਜੂਦ ਲੋਕਾਂ ਨੇ ਲਾੜੇ ਨੂੰ ਸੰਭਾਲਿਆ ਅਤੇ ਹੇਠਾਂ ਲੈ ਆਏ। ਕੋਈ ਬੋਲ ਰਿਹਾ ਸੀ ਕਿ ਗੋਲ ਘੁੰਮਣ ਵਾਲੀ ਸਟੇਜ ਦੀ ਵਜ੍ਹਾ ਨਾਲ ਚੱਕਰ ਆ ਗਏ। ਲਾੜੀ ਦੀ ਭਰਾਵਾਂ ਨੇ ਲਾੜੇ ਦੇ ਚਿਹਰੇ ’ਤੇ ਪਾਣੀ ਦੇ ਛਿੱਟੇ ਮਾਰਨ ਲੱਗੇ ਅਤੇ ਲਾੜੇ ਦੇ ਸਿਰ ’ਤੇ ਹੱਥ ਫੇਰਨ ਲੱਗੇ, ਤਾਂ ਉਸ ਦਾ ਹੇਅਰਵਿੱਗ (ਨਕਲੀ ਵਾਲ) ਨਿਕਲ ਕੇ ਡਿੱਗ ਪਏ। ਇਹ ਵੇਖ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ- ਜਨਮ ਲੈਂਦਿਆਂ ਹੀ ਨਵਜਨਮੇ ਬੱਚੇ ਦੀ ਰੁਕੀ ਧੜਕਨ, ਮੌਤ ਦੇ ਮੂੰਹ 'ਚੋਂ ਇੰਝ ਕੱਢ ਲਿਆਈ ਨਰਸ, ਲੋਕ ਕਰ ਰਹੇ ਤਾਰੀਫ਼

ਓਧਰ ਲਾੜੀ ਨੇ ਜਦੋਂ ਵੇਖਿਆ ਕਿ ਉਸ ਦਾ ਹੋਣ ਵਾਲਾ ਪਤੀ ਗੰਜਾ ਹੈ ਤਾਂ ਭੜਕ ਗਈ ਕਿ ਮੇਰੇ ਨਾਲ ਧੋਖਾ ਹੋਇਆ ਹੈ। ਲਾੜੀ ਨੇ ਸੱਤ ਫੇਰੇ ਲੈਣ ਤੋਂ ਇਨਕਾਰ ਕਰ ਦਿੱਤਾ। ਕੁਝ ਲੋਕਾਂ ਨੇ ਲਾੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਵੀ ਸੂਰਤ ’ਚ ਫੇਰੇ ਲੈਣ ਲਈ ਰਾਜ਼ੀ ਨਹੀਂ ਹੋਈ। ਇਸ ਗੱਲ ’ਤੇ ਵਿਵਾਦ ਹੋਇਆ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਸਮਝੌਤੇ ’ਚ ਲਾੜੇ ਪੱਖ ਨੇ ਵਿਆਹ ਸਮਾਰੋਹ ’ਚ  ਖ਼ਰਚ ਹੋਏ ਲਾੜੀ ਪੱਖ ਦੇ ਸਾਰੇ ਪੈਸੇ ਦੇਣ ਦੀ ਗੱਲ ਸਵੀਕਾਰ ਕੀਤੀ। ਫਿਰ ਬਰਾਤ ਬਿਨਾਂ ਲਾੜੀ ਦੇ ਬੇਰੰਗ ਪਰਤ ਗਈ।


Tanu

Content Editor

Related News