ਰਾਕੇਸ਼ ਟਿਕੈਤ ਦਾ ਵਿਵਾਦਿਤ ਬਿਆਨ: ਯੂ. ਪੀ. ਚੋਣਾਂ ਤੋਂ ਪਹਿਲਾਂ ਕਿਸੇ ਵੱਡੇ ਹਿੰਦੂ ਆਗੂ ਦਾ ਹੋਵੇਗਾ ਕਤਲ

09/01/2021 2:38:01 PM

ਸਿਰਸਾ (ਸਤਨਾਮ ਸਿੰਘ)— ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਟਿਕੈਤ ਨੇ ਉੱਤਰ ਪ੍ਰਦੇਸ਼ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ’ਤੇ ਵਿਵਾਦਿਤ ਬਿਆਨਬਾਜ਼ੀ ਕੀਤੀ ਹੈ। ਟਿਕੈਤ ਨੇ ਕਿਹਾ ਕਿ ਯੂ. ਪੀ. ਚੋਣਾਂ ਤੋਂ ਪਹਿਲਾਂ ਆਰ. ਐੱਸ. ਐੱਸ. ਕਿਸੇ ਵੱਡੇ ਹਿੰਦੂ ਆਗੂ ਦਾ ਕਤਲ ਕਰਵਾਏਗੀ। ਟਿਕਤੈ ਦਾ ਸਿੱਧਾ-ਸਿੱਧਾ ਨਿਸ਼ਾਨਾ ਭਾਜਪਾ ’ਤੇ ਵੀ ਸੀ। ਦਰਅਸਲ ਟਿਕੈਤ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਪਹੁੰਚੇ ਹੋਏ ਸਨ, ਜਿੱਥੇ ਉਨ੍ਹਾਂ ਨੇ ਹਰਿਆਣਾ ਸਰਕਾਰ ’ਤੇ ਵੀ ਨਿਸ਼ਾਨਾ ਵਿੰਨਿ੍ਹਆ। ਉਨ੍ਹਾਂ ਕਿਹਾ ਕਿ ਦੇਸ਼ ’ਚ ਤਾਲਿਬਾਨੀ ਦਾਖ਼ਲ ਹੋ ਗਏ ਹਨ ਅਤੇ ਇਨ੍ਹਾਂ ਦਾ ਪਹਿਲਾ ਕਮਾਂਡਰ ਕਰਨਾਲ ’ਚੋਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਖਾਲਿਸਤਾਨੀ ਕਹੋਗੇ ਤਾਂ ਅਸੀਂ ਤੁਹਾਨੂੰ ਸਰਕਾਰੀ ਤਾਲਿਬਾਨੀ ਕਹਾਂਗੇ।

ਇਹ ਵੀ ਪੜ੍ਹੋ : ਕਰਨਾਲ ਲਾਠੀਚਾਰਜ ਮਾਮਲੇ 'ਤੇ ਭਿੜੇ ਖੱਟੜ-ਕੈਪਟਨ, CM ਮਨੋਹਰ ਲਾਲ ਨੇ ਕੈਪਟਨ ਨੂੰ ਪੁੱਛੇ ਤਿੱਖੇ ਸਵਾਲ

ਕਰਨਾਲ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਨੂੰ ਲੈ ਕੇ ਟਿਕੈਤ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਖੱਟੜ ਸ਼ੁਰੂ ਤੋਂ ਹੀ ਇਸ ਅੰਦੋਲਨ ਨੂੰ ਰੋਕਣ ਦੀ ਕੋਸ਼ਿਸ਼ ’ਚ ਲੱਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਇਹ ਚਾਹੁੰਦੇ ਹਨ ਕਿ ਇਸ ਅੰਦੋਲਨ ਦਾ ਕੇਂਦਰ ਦਿੱਲੀ ਦੀ ਬਜਾਏ ਹਰਿਆਣਾ ਬਣ ਜਾਵੇ, ਇਸ  ਲਈ ਹਰਿਆਣਾ ’ਚ ਅਜਿਹੀਆਂ ਘਟਨਾਵਾਂ ਕਰਵਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਕਰਨਾਲ ਲਾਠੀਚਾਰਜ: ਕਿਸਾਨ ਮਹਾਪੰਚਾਇਤ ’ਚ ਬੋਲੇ ਚਢੂਨੀ- ‘ਡਿਪਟੀ CM ਤੁਰੰਤ ਕਰਨ ਕਾਰਵਾਈ’

ਟਿਕੈਤ ਨੇ ਕੇਂਦਰ ਸਰਕਾਰ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਸਰਕਾਰ ਇਹ ਚਾਹੁੰਦੀ ਸੀ ਕਿ ਇਸ ਅੰਦੋਲਨ ਵਿਚ ਕਤਲੇਆਮ ਹੋਵੇ। ਹਿੰਦੂ-ਸਿੱਖ, ਮੁਸਲਿਮ ਦੀ ਲੜਾਈ ਹੋਵੇ। ਟਿਕੈਤ ਨੇ ਹਿੰਦੂ ਨੇਤਾਵਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹੁਣ ਜਦੋਂ ਵੀ ਉੱਤਰ ਪ੍ਰਦੇਸ਼ ਵਿਚ ਚੋਣਾਂ ਹੋਣਗੀਆਂ, ਇਹ ਆਰ. ਐੱਸ. ਐੱਸ. ਦੇ ਲੋਕ ਵੱਡੇ ਹਿੰਦੂ ਨੇਤਾ ਦਾ ਕਤਲ ਕਰਵਾਏਗੀ। ਇਹ ਕਿਸੇ ਵੱਡੇ ਹਿੰਦੂ ਨੇਤਾ ਦਾ ਕਤਲ ਕਰਵਾ ਕੇ ਚੋਣਾਂ ਜਿੱਤਣਾ ਚਾਹੁੰਦੇ ਹਨ। ਟਿਕੈਤ ਨੇ ਕਿਹਾ ਕਿ ਇਨ੍ਹਾਂ ਤੋਂ ਬਚ ਕੇ ਰਹਿਣਾ, ਭਾਜਪਾ ਤੋਂ ਖ਼ਤਰਨਾਕ ਕੋਈ ਪਾਰਟੀ ਨਹੀਂ ਹੋ ਸਕਦੀ। ਇਹ ਵੱਡੇ ਹਿੰਦੂ ਨੇਤਾ ਦਾ ਕਤਲ ਕਰਵਾ ਕੇ ਦੇਸ਼ ’ਚ ਹਿੰਦੂ-ਮੁਸਲਮਾਨ ਕਰ ਕੇ ਚੋਣਾਂ ਜਿੱਤਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਲਾਠੀਚਾਰਜ ’ਚ ਜ਼ਖਮੀ ਹੋਏ ਕਿਸਾਨਾਂ ਨੂੰ ਮਿਲਣ ਪਹੁੰਚੇ ਰਾਕੇਸ਼ ਟਿਕੈਤ, ਖੱਟੜ ਸਰਕਾਰ ਨੂੰ ਦੱਸਿਆ ਤਾਲਿਬਾਨੀ


Tanu

Content Editor

Related News