ਯੂ. ਪੀ. ਨੂੰ ਮਿਲੀ 'ਡਬਲ ਡੈਕਰ' ਇਲੈਕਟ੍ਰਿਕ ਬੱਸ, ਔਰਤਾਂ ਨੂੰ ਹੋਵੇਗਾ ਫਾਇਦਾ

Sunday, Nov 10, 2024 - 01:49 PM (IST)

ਯੂ. ਪੀ. ਨੂੰ ਮਿਲੀ 'ਡਬਲ ਡੈਕਰ' ਇਲੈਕਟ੍ਰਿਕ ਬੱਸ, ਔਰਤਾਂ ਨੂੰ ਹੋਵੇਗਾ ਫਾਇਦਾ

ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਜਧਾਨੀ ਲਖਨਊ ਵਿਚ ਸੂਬੇ ਦੀ ਪਹਿਲੀ ਡਬਲ ਡੈਕਰ ਇਲੈਕਟ੍ਰਿਕ (ਈ. ਵੀ.) ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਪਹਿਲੀ ਡਬਲ ਡੈਕਰ ਈ. ਵੀ. ਬੱਸ ਰਾਹੀਂ ਆਵਾਜਾਈ ਵਿਚ ਸੁਧਾਰ ਹੋਵੇਗਾ। ਇਹ ਵਾਤਾਵਰਣ ਸੁਰੱਖਿਆ ਵਿਚ ਇਕ ਅਹਿਮ ਕਦਮ ਸਾਬਤ ਹੋਵੇਗਾ। ਇਲੈਕਟ੍ਰਿਕ ਹੋਣ ਕਾਰਨ ਇਹ ਬੱਸ ਪ੍ਰਦੂਸ਼ਣ ਨੂੰ ਘੱਟ ਕਰਨ ’ਚ ਮਦਦਗਾਰ ਸਾਬਤ ਹੋਵੇਗੀ। ਆਉਣ ਵਾਲੇ ਸਮੇਂ ਵਿਚ ਅਜਿਹੀਆਂ ਬੱਸਾਂ ਸੂਬੇ ਦੇ ਹੋਰ ਵੱਡੇ ਸ਼ਹਿਰਾਂ ਵਿਚ ਵੀ ਚਲਾਈਆਂ ਜਾਣਗੀਆਂ।

ਇਹ ਵੀ ਪੜ੍ਹੋ- ਨਹੀਂ ਜਾਣ ਦਿੱਤਾ ਕੈਨੇਡਾ, ਗੁੱਸੇ 'ਚ ਮਾਰ 'ਤੀ ਮਾਂ

PunjabKesari

ਡਬਲ ਡੈਕਰ ਇਲੈਕਟ੍ਰਿਕ ਬੱਸ ਸੇਵਾ ਸ਼ੁਰੂ ਹੋਣ ਦੇ ਨਾਲ ਹੀ ਇਸ ਦਾ ਸੰਚਾਲਨ ਵੀ ਸ਼ੁਰੂ ਹੋ ਗਿਆ ਹੈ। ਇਸ ਬੱਸ ਰਾਹੀਂ ਸਫ਼ਰ ਕਰਨ ਲਈ ਯਾਤਰੀਆਂ ਨੂੰ 30 ਕਿਲੋਮੀਟਰ ਦੇ ਸਫ਼ਰ ਲਈ 45 ਰੁਪਏ ਦਾ ਕਿਰਾਇਆ ਦੇਣਾ ਪਵੇਗਾ। ਯੋਗੀ ਨੇ ਡਬਲ ਡੇਕਰ ਇਲੈਕਟ੍ਰਿਕ ਬੱਸ ਵਿਚ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਟਿਕਟ 'ਤੇ 50 ਫ਼ੀਸਦੀ ਦੀ ਛੋਟ ਦਾ ਐਲਾਨ ਕੀਤਾ। ਉਨ੍ਹਾਂ ਨੇ ਹਰ ਸ਼ਨੀਵਾਰ ਸਵੇਰੇ ਹੈਰੀਟੇਜ਼ ਰੂਟ 'ਤੇ ਚੱਲਣ ਵਾਲੀਆਂ ਸੇਵਾਵਾਂ 'ਤੇ ਔਰਤਾਂ ਲਈ ਮੁਫ਼ਤ ਯਾਤਰਾ ਦਾ ਵੀ ਐਲਾਨ ਕੀਤਾ।  ਇਸ ਤੋਂ ਇਲਾਵਾ ਔਰਤਾਂ ਦੀ ਸੁਰੱਖਿਆ ਲਈ 5 ਸੀ. ਸੀ. ਟੀ. ਵੀ. ਕੈਮਰੇ ਅਤੇ ਇਕ ਪੈਨਿਕ ਬਟਨ ਲਾਇਆ ਗਿਆ ਹੈ। ਇਲੈਕਟ੍ਰਿਕ ਬੱਸ ਟ੍ਰੈਕਿੰਗ ਡਿਵਾਈਸ ਜ਼ਰੀਏ ਇਸ ਦੀ ਅਸਲ ਸਮੇਂ ਦੀ ਲੋਕੇਸ਼ਨ ਤੱਕ ਪਹੁੰਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਅਨੋਖਾ ਮਾਮਲਾ; ਲੱਕੀ ਕਾਰ ਦੀ 'ਸਮਾਧੀ' ਲਈ ਕਿਸਾਨ ਨੇ ਖਰਚੇ 4 ਲੱਖ ਰੁਪਏ

PunjabKesari


author

Tanu

Content Editor

Related News