ਯਮੁਨਾ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸਾ: ਡਬਲ ਡੈਕਰ ਬੱਸ ਨੇ ਵੈਨ ਨੂੰ ਮਾਰੀ ਟੱਕਰ, 3 ਔਰਤਾਂ ਸਮੇਤ 6 ਦੀ ਮੌਤ

Tuesday, Mar 03, 2026 - 10:09 AM (IST)

ਯਮੁਨਾ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸਾ: ਡਬਲ ਡੈਕਰ ਬੱਸ ਨੇ ਵੈਨ ਨੂੰ ਮਾਰੀ ਟੱਕਰ, 3 ਔਰਤਾਂ ਸਮੇਤ 6 ਦੀ ਮੌਤ

ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ ਮੰਗਲਵਾਰ ਤੜਕੇ ਯਮੁਨਾ ਐਕਸਪ੍ਰੈੱਸ ਵੇਅ 'ਤੇ ਡਬਲ ਡੇਕਰ ਸਲੀਪਰ ਬੱਸ ਨੇ ਇਕ ਵੈਨ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਤਿੰਨ ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸਾ ਤੜਕੇ 4.20 ਵਜੇ ਸਾਦਾਬਾਦ ਥਾਣਾ ਖੇਤਰ ਦੇ ਹਰੀਆ ਗੜ੍ਹੀ ਪਿੰਡ ਨੇੜੇ ਹੋਇਆ। ਉਸ ਨੇ ਦੱਸਿਆ ਕਿ ਵੈਨ 'ਚ ਸਵਾਰ 13 ਲੋਕ ਦਿੱਲੀ ਦੇ ਪ੍ਰੇਮ ਨਗਰ ਤੋਂ ਰਾਜਸਥਾਨ ਦੇ ਧੌਲਪੁਰ ਜਾ ਰਹੇ ਸਨ, ਉਦੋਂ ਨੋਇਡਾ ਤੋਂ ਗੋਰਖਪੁਰ ਜਾ ਰਹੀ ਸਲੀਪਰ ਬੱਸ ਨੇ ਵੈਨ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਵੈਨ 'ਚ ਸਵਾਰ ਸਾਰੇ ਲੋਕ ਦਿੱਲੀ ਦੇ ਵਾਸੀ ਸਨ ਅਤੇ ਵੱਖ-ਵੱਖ ਪਰਿਵਾਰ ਤੋਂ ਸਨ। 

ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਵੈਨ ਸਵਾਰ ਤਿੰਨ ਔਰਤਾਂ ਅਤੇ ਤਿੰਨ ਪੁਰਸ਼ਾਂ ਦੀ ਮੌਤ ਹੋ ਗਈ। ਤਿੰਨ ਬੱਚਿਆਂ, 2 ਪੁਰਸ਼ਾਂ ਅਤੇ ਇਕ ਔਰਤ ਸਮੇਤ 6 ਹੋਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਵੈਨ ਡਰਾਈਵਰ ਸੁਰੱਖਿਅਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਬੱਚਿਆਂ ਨੂੰ ਆਗਰਾ ਦੇ ਐੱਸਐੱਨ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ, ਜਿੱਥੇ ਉਨ੍ਹਾਂ 'ਚੋਂ 2 ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸੂਚਨਾ ਮਿਲਣ 'ਤੇ ਐਡੀਸ਼ਨਲ ਪੁਲਸ ਸੁਪਰਡੈਂਟ ਰਾਮ ਆਨੰਦ ਕੁਸ਼ਵਾਹ, ਸਾਦਾਬਾਦ ਦੇ ਖੇਤਰ ਅਧਿਕਾਰੀ ਅਤੇ ਥਾਣਾ ਇੰਚਾਰਜ ਪੁਲਸ ਫ਼ੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News