ਟੈਰਰ ਫੰਡਿੰਗ ਦੇ ਮਾਮਲਾ 'ਚ ਯੂ.ਪੀ. ਏ.ਟੀ.ਐੱਸ. ਨੂੰ ਵੱਡੀ ਸਫਲਤਾ, ਦਸ ਗ੍ਰਿਫਤਾਰ

Sunday, Mar 25, 2018 - 03:50 PM (IST)

ਲਖਨਊ— ਟੈਰਰ ਫੰਡਿੰਗ ਮਾਮਲੇ 'ਚ ਯੂ.ਪੀ. ਏ.ਟੀ.ਐੈੱਸ. ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਏ.ਟੀ.ਐੈੱਸ. ਨੇ ਗੋਰਖਪੁਰ, ਪ੍ਰਤਾਪਗੜ੍ਹ, ਲਖਨਊ, ਮੱਧ ਪ੍ਰਦੇਸ਼ ਦੇ ਰੀਵਾ ਤੋਂ ਅੱਤਵਾਦੀ ਸੰਗਠਨਾਂ ਨੂੰ ਪੈਸਾ ਮੁਹੱਈਆ ਕਰਵਾਉਣ ਦੇ ਦੋਸ਼ 'ਚ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 
ਇਸ ਤੋਂ ਇਲਾਵਾ ਹੋਰ ਲੋਕਾਂ ਦੀ ਤਲਾਸ਼ੀ 'ਚ ਛਾਪੇਮਾਰੀ ਜਾਰੀ ਹੈ। ਯੂ.ਪੀ. ਪੁਲਸ ਦੇ ਡੀ.ਜੀ.ਪੀ. ਓਪੀ ਸਿੰਘ ਇਸ ਮਾਮਲੇ 'ਚ ਅੱਜ 2.30 ਵਜੇ ਪ੍ਰੈੱਸ ਕਾਨਫਰੰਸਿੰਗ ਕਰਕੇ ਜਾਣਕਾਰੀ ਦੇਣਗੇ। ਇੰਨੀ ਵੱਡੀ ਗਿਣਤੀ 'ਚ ਗ੍ਰਿਫਤਾਰੀਆਂ ਹੋਣ ਨਾਲ ਉੱਤਰ ਪ੍ਰਦੇਸ਼ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਟੈਰਰ ਫੰਡਿੰਗ ਦੇ ਜਾਲ ਦਾ ਖੁਲਾਸਾ ਹੋਇਆ ਹੈ।


ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਸਾਲ ਮੱਧ ਪ੍ਰਦੇਸ਼ 'ਚ ਟੈਰਰ ਫੰਡਿੰਗ ਦੇ ਮਾਮਲੇ 'ਚ ਵੱਡਾ ਖੁਲਾਸਾ ਕਰਦੇ ਹੋਏ ਏ.ਟੀ.ਐੈੱਸ. ਨੇ ਆਈ.ਐੈੱਸ.ਆਈ. ਲਈ ਕੰਮ ਕਰਨ ਵਾਲੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਸੀ। ਇਹ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਦੇ ਸੰਪਰਕ 'ਚ ਸੀ ਅਤੇ ਉਨ੍ਹਾਂ ਦੇ ਕਹਿਣ 'ਤੇ ਦੇਸ਼ ਭਰ ਦੇ ਅੱਤਵਾਦੀ ਗਤੀਵਿਧੀਆ 'ਚ ਸ਼ਾਮਲ ਅੱਤਵਾਦੀਆਂ ਨੂੰ ਪੈਸੇ ਟਰਾਂਸਫਰ ਕਰ ਰਿਹਾ ਸੀ। ਏ.ਟੀ.ਐੈੱਸ. ਨੇ ਉਨ੍ਹਾਂ ਦੇ 45 ਤੋਂ ਵਧ ਖਾਤੇ ਅਤੇ ਭਾਰੀ ਮਾਤਰਾ 'ਚ ਪੈਸੇ ਟਰਾਂਸਫਰ ਕਰਨ ਦੇ ਐਵੀਡੇਂਸ ਬਰਾਮਦ ਕੀਤੇ ਸਨ।


Related News