ਵੱਡੀ ਜ਼ਿੰਮੇਵਾਰੀ ਮਿਲਣ ਦੀਆਂ ਚਰਚਾਵਾਂ ਨੂੰ ਸੰਧਵਾਂ ਨੇ ਦੱਸਿਆ ਅਫਵਾਹ

Saturday, Sep 28, 2024 - 07:00 PM (IST)

ਵੱਡੀ ਜ਼ਿੰਮੇਵਾਰੀ ਮਿਲਣ ਦੀਆਂ ਚਰਚਾਵਾਂ ਨੂੰ ਸੰਧਵਾਂ ਨੇ ਦੱਸਿਆ ਅਫਵਾਹ

ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ ਅੱਜ ਸਾਰਾ ਦਿਨ ਕੁਲਤਾਰ ਸਿੰਘ ਸੰਧਵਾਂ ਦੀ ਸੁਰੱਖਿਆ ਵਧਾਏ ਜਾਣ ਅਤੇ ਕੋਈ ਵੱਡੀ ਜ਼ਿੰਮੇਵਾਰੀ ਮਿਲਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ। ਇਨ੍ਹਾਂ ਚਰਚਾਵਾਂ ਦੇ ਬਾਜ਼ਾਰ ਦੇਰ ਸ਼ਾਮ ਉਸ ਵੇਲੇ ਠੰਡੇ ਹੋਏ ਜਦ ਖੁਦ ਕੁਲਤਾਰ ਸਿੰਘ ਸੰਧਾਵਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਚਰਚਾਵਾਂ 'ਤੇ ਖੁੱਲ ਕੇ ਗੱਲ ਕੀਤੀ। ਮੀਡੀਆ ਨਾਲ ਗੱਲ ਕਰਦਿਆਂ ਸੰਧਵਾਂ ਨੇ ਦੱਸਿਆ ਕਿ ਪਾਰਟੀ ਨੇ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਬਤੌਰ ਸਪੀਕਰ ਸੌਂਪੀ ਹੈ, ਮੈਂ ਪਾਰਟੀ ਦਾ ਧੰਨਵਾਦੀ ਹਾਂ ਪਰ ਜੋ ਚਰਚਾਵਾਂ ਦਾ ਬਾਜ਼ਾਰ ਹੈ, ਉਹ ਬਿਲਕੁਲ ਗਲਤ ਹੈ। ਅਜਿਹਾ ਕੁੱਝ ਵੀ ਨਹੀਂ ਹੈ। ਇਸ ਸਰਾਸਰ ਅਫਵਾਹਾਂ ਹਨ। 

 


author

DILSHER

Content Editor

Related News