''Reel'' ਬਣਾਉਣ ਦੇ ਚੱਕਰ ''ਚ ਖ਼ਤਮ ਹੋਇਆ ਪੂਰਾ ਪਰਿਵਾਰ
Wednesday, Sep 11, 2024 - 04:03 PM (IST)
ਲਖੀਮਪੁਰ ਖੀਰੀ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਉਮਰੀਆ ਪਿੰਡ ਕੋਲ ਇਕ ਵਿਅਕਤੀ, ਉਸ ਦੀ ਪਤਨੀ ਅਤੇ ਤਿੰਨ ਸਾਲ ਦੇ ਪੁੱਤਰ ਦੀ ਟਰੇਨ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਉਹ ਪਟੜੀ ਕੋਲ ਖੜ੍ਹੇ ਹੋ ਕੇ ਵੀਡੀਓ ਰਿਕਾਰਡ (ਰੀਲ ਬਣਾ) ਕਰ ਰਹੇ ਸਨ। ਪੀੜਤਾਂ ਦੀ ਪਛਾਣ ਮੁਹੰਮਦ ਅਹਿਮਦ (26), ਉਸ ਦੀ ਪਤਨੀ ਨਾਜ਼ਨੀਨ (24) ਅਤੇ ਤਿੰਨ ਸਾਲ ਦਾ ਪੁੱਤਰ ਅਬਦੁੱਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਮਸਜਿਦ ਵਿਵਾਦ: ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਤੋੜੇ ਬੈਰੀਕੇਡਜ਼, ਪੁਲਸ ਵਲੋਂ ਲਾਠੀਚਾਰਜ
ਪਰਿਵਾਰ ਦੇ ਤਿੰਨੋਂ ਮੈਂਬਰ ਸੀਤਾਪੁਰ ਜ਼ਿਲ੍ਹੇ ਦੇ ਲਹਿਰਪੁਰ ਦੇ ਸ਼ੇਖ ਟੋਲਾ ਦੇ ਵਸਨੀਕ ਸਨ। ਲਖੀਮਪੁਰ ਖੀਰੀ ਕੋਤਵਾਲੀ ਦੇ ਇੰਚਾਰਜ ਅਜੀਤ ਕੁਮਾਰ ਮੁਤਾਬਕ ਪਰਿਵਾਰ ਰੇਲ ਦੀ ਪਟੜੀ 'ਤੇ ਰੀਲ ਬਣਾ ਰਿਹਾ ਸੀ, ਤਾਂ ਟਰੇਨ ਆ ਗਈ ਅਤੇ ਤਿੰਨਾਂ ਦੀ ਦਰਦਨਾਕ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕਾਨੂੰਨੀ ਪ੍ਰਕਿਰਿਆ ਜਾਰੀ ਹੈ।
ਇਹ ਵੀ ਪੜ੍ਹੋ- ਮੰਕੀਪਾਕਸ ਦਾ ਖ਼ੌਫ; ਸਰਕਾਰ ਨੇ ਸੂਬਿਆਂ ਨੂੰ ਜਾਰੀ ਕੀਤੀ ਐਡਵਾਈਜ਼ਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8