10 ਪੁਲਸ ਮੁਲਾਜ਼ਮਾਂ ਦੇ ਕਤਲ ਮਗਰੋਂ ਗੁਆਟੇਮਾਲਾ ''ਚ ਲੱਗੀ ਐਮਰਜੈਂਸੀ ! 1 ਮਹੀਨੇ ਬਾਅਦ ਹੋਈ ਖ਼ਤਮ

Tuesday, Feb 17, 2026 - 10:33 AM (IST)

10 ਪੁਲਸ ਮੁਲਾਜ਼ਮਾਂ ਦੇ ਕਤਲ ਮਗਰੋਂ ਗੁਆਟੇਮਾਲਾ ''ਚ ਲੱਗੀ ਐਮਰਜੈਂਸੀ ! 1 ਮਹੀਨੇ ਬਾਅਦ ਹੋਈ ਖ਼ਤਮ

ਇੰਟਰਨੈਸ਼ਨਲ ਡੈਸਕ- ਗੁਆਟੇਮਾਲਾ ਦੇ ਰਾਸ਼ਟਰਪਤੀ ਬਰਨਾਰਡੋ ਅਰੇਵਾਲੋ ਨੇ ਦੇਸ਼ ਵਿੱਚ ਲਗਾਈ ਗਈ ਐਮਰਜੈਂਸੀ ਨੂੰ ਸੋਮਵਾਰ ਨੂੰ ਅਧਿਕਾਰਿਤ ਤੌਰ 'ਤੇ ਹਟਾ ਲਿਆ ਹੈ। ਇਹ ਐਮਰਜੈਂਸੀ ਪਿਛਲੇ ਦਿਨੀਂ ਸ਼ੱਕੀ ਗੈਂਗਸਟਰਾਂ ਵੱਲੋਂ 10 ਪੁਲਸ ਅਧਿਕਾਰੀਆਂ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਬਾਅਦ ਲਗਾਈ ਗਈ ਸੀ।

ਰਾਸ਼ਟਰਪਤੀ ਅਰੇਵਾਲੋ ਨੇ ਦੱਸਿਆ ਕਿ ਐਮਰਜੈਂਸੀ ਦੌਰਾਨ ਸੁਰੱਖਿਆ ਬਲਾਂ ਨੇ ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਗੈਂਗਾਂ ਦੇ 83 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਮਰਜੈਂਸੀ ਕਾਰਨ ਅਧਿਕਾਰੀਆਂ ਨੂੰ ਬਿਨਾਂ ਵਾਰੰਟ ਗ੍ਰਿਫ਼ਤਾਰੀ ਕਰਨ ਦੇ ਵਿਸ਼ੇਸ਼ ਅਧਿਕਾਰ ਮਿਲੇ ਹੋਏ ਸਨ।

ਇਹ ਵੀ ਪੜ੍ਹੋ- ਪੰਜਾਬ ; ਸਵੇਰੇ-ਸਵੇਰੇ ਵਾਪਰ ਗਿਆ ਵੱਡਾ ਹਾਦਸਾ ! AAP ਦੀ ਰੈਲੀ 'ਚ ਤਾਇਨਾਤ ਪੁਲਸ ਮੁਲਾਜ਼ਮਾਂ 'ਤੇ ਆ ਚੜ੍ਹੀ ਬੱਸ

ਸਰਕਾਰ ਦਾ ਦਾਅਵਾ ਹੈ ਕਿ ਐਮਰਜੈਂਸੀ ਦੇ ਲਾਗੂ ਰਹਿਣ ਦੌਰਾਨ ਦੇਸ਼ ਵਿੱਚ ਕਤਲ ਅਤੇ ਜਬਰੀ ਵਸੂਲੀ ਦੀਆਂ ਸ਼ਿਕਾਇਤਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਕਮੀ ਆਈ ਹੈ। ਐਮਰਜੈਂਸੀ ਹਟਣ ਨਾਲ ਨਾਗਰਿਕਾਂ ਦੇ ਉਹ ਸੰਵਿਧਾਨਕ ਅਧਿਕਾਰ ਮੁੜ ਬਹਾਲ ਹੋ ਗਏ ਹਨ, ਜਿਨ੍ਹਾਂ 'ਤੇ ਸੁਰੱਖਿਆ ਕਾਰਨਾਂ ਕਰਕੇ ਪਾਬੰਦੀ ਲਗਾਈ ਗਈ ਸੀ।

ਗੁਆਟੇਮਾਲਾ ਦੀ ਇਹ ਕਾਰਵਾਈ ਗੁਆਂਢੀ ਦੇਸ਼ 'ਅਲ ਸਾਲਵਾਡੋਰ' ਤੋਂ ਬਿਲਕੁਲ ਵੱਖਰੀ ਹੈ। ਜਿੱਥੇ ਅਲ ਸਾਲਵਾਡੋਰ ਦੇ ਰਾਸ਼ਟਰਪਤੀ ਨਾਇਬ ਬੁਕੇਲੇ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਐਮਰਜੈਂਸੀ ਵਧਾ ਕੇ ਗੈਂਗਸਟਰਾਂ ਵਿਰੁੱਧ ਸਖ਼ਤ ਮੁਹਿੰਮ ਚਲਾ ਰਹੇ ਹਨ, ਉੱਥੇ ਹੀ ਰਾਸ਼ਟਰਪਤੀ ਅਰੇਵਾਲੋ ਨੇ ਸਥਿਤੀ ਕਾਬੂ ਵਿੱਚ ਆਉਣ ਤੋਂ ਤੁਰੰਤ ਬਾਅਦ ਲੋਕਤੰਤਰੀ ਮਰਿਆਦਾਵਾਂ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News