ਸਹੁਰੇ ਪਰਿਵਾਰ ਦਾ ਸ਼ਰਮਨਾਕ ਕਾਰਾ, ਫਾਹਾ ਦੇ ਕੇ ਮਾਰ ਦੀ ਸੋਹਣੀ ਸੁਨੱਖੀ ਨੂੰਹ

Monday, Feb 16, 2026 - 10:53 AM (IST)

ਸਹੁਰੇ ਪਰਿਵਾਰ ਦਾ ਸ਼ਰਮਨਾਕ ਕਾਰਾ, ਫਾਹਾ ਦੇ ਕੇ ਮਾਰ ਦੀ ਸੋਹਣੀ ਸੁਨੱਖੀ ਨੂੰਹ

ਬਾਬਾ ਬਕਾਲਾ ਸਾਹਿਬ(ਰਾਕੇਸ਼)-ਥਾਣਾ ਬਿਆਸ ਦੀ ਬੁੱਕਲ ’ਚ ਵਸਦੇ ਪਿੰਡ ਬੁੱਢਾਥੇਹ ਵਿਖੇ ਬੀਤੀ ਸ਼ਾਮ ਇਕ 20 ਸਾਲਾ ਨਵ-ਵਿਆਹੁਤਾ ਔਰਤ ਦੀ ਘਰ ਦੀ ਦੀਵਾਰ ਨਾਲ ਲਟਕਦੀ ਹੋਈ ਲਾਸ਼ ਮਿਲੀ ਹੈ। ਇਸ ਸਬੰਧ ’ਚ ਮ੍ਰਿਤਕ ਲੜਕੀ ਰਮਨਦੀਪ ਕੌਰ ਦੇ ਚਾਚਾ ਗੁਰਵਿੰਦਰ ਸਿੰਘ ਵਾਸੀ ਪਿੰਡ ਬੀਜੋਲਾ (ਸੁਭਾਨਪੁਰ) ਨੇ ਆਪਣੀ ਭਤੀਜੀ ਦੀ ਮੌਤ ਬਾਰੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਸ ਦੀ ਭਤੀਜੀ ਨੂੰ ਅਕਸਰ ਹੀ ਉਸ ਦੇ ਸੱਸ-ਸਹੁਰੇ ਵੱਲੋਂ ਦਾਜ (ਦਹੇਜ) ਹੋਰ ਲਿਆਉਣ ਲਈ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਬੀਤੇ ਕੱਲ੍ਹ ਉਨ੍ਹਾਂ ਨੇ ਸਮਾਂ ਪਾ ਕੇ ਉਸ ਦੀ ਭਤੀਜੀ ਨੂੰ ਫਾਹਾ ਦੇ ਕੇ ਮਾਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ ਦੇ ਨੈਸ਼ਨਲ ਹਾਈਵੇ ’ਤੇ ਵੱਡਾ ਹਾਦਸਾ, ਦਰਜਨ ਵਾਹਨਾਂ ਦੀ ਆਪਸ 'ਚ ਟਕਰਾਏ, 12 ਲੋਕ ਜ਼ਖਮੀ

ਮ੍ਰਿਤਕਾ ਰਮਨਦੀਪ ਕੌਰ ਆਪਣੇ ਪਿੱਛੇ ਇਕ 5 ਮਹੀਨੇ ਦਾ ਬੱਚਾ ਗੁਰਸ਼ਬਦ ਛੱਡ ਗਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕਾ ਦਾ ਪਤੀ ਪੰਜਾਬ ਤੋਂ ਬਾਹਰ ਕਿਸੇ ਦੇਸ਼ ’ਚ ਮਿਹਨਤ-ਮਜ਼ਦੂਰੀ ਕਰਦਾ ਹੈ। ਡੀ.ਐੱਸ.ਪੀ. ਬਾਬਾ ਬਕਾਲਾ ਸਾਹਿਬ ਅਰੁਣ ਸ਼ਰਮਾ ਅਤੇ ਥਾਣਾ ਮੁਖੀ ਬਿਆਸ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਮੌਕੇ ’ਤੇ ਜਾ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। 

ਇਹ ਵੀ ਪੜ੍ਹੋ- ਪੰਜਾਬ: ਜੇਲ੍ਹ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ ਦੀ ਮੌਤ

ਪੁਲਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਸੱਸ ਕਸ਼ਮੀਰ ਕੌਰ, ਸਹੁਰਾ ਜੋਗਿੰਦਰ ਸਿੰਘ ਤੇ ਜਠਾਣੀ ਰੁਪਿੰਦਰ ਕੌਰ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਵਿਰੁੱਧ ਧਾਰਾ 304-ਬੀ (ਦਹੇਜ ਹੱਤਿਆ) ਤਹਿਤ ਮੁਕੱਦਮਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- 'ਆਪ' ਸਰਕਾਰ ਨੇ ਕੈਂਸਰ ਦੇ ਇਲਾਜ ਨੂੰ ਬਿਹਤਰ ਬਣਾਉਣ ਲਈ ਕੁਝ ਨਹੀਂ ਕੀਤਾ : ਹਰਸਿਮਰਤ ਬਾਦਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News