ਜੰਗਲੀ ਹਾਥੀਆਂ ਦਾ ਕਹਿਰ: ਇਕੋ ਪਰਿਵਾਰ ਦੇ 4 ਮੈਂਬਰਾਂ ਸਮੇਤ 6 ਦੀ ਮੌਤ

Friday, Feb 13, 2026 - 03:43 PM (IST)

ਜੰਗਲੀ ਹਾਥੀਆਂ ਦਾ ਕਹਿਰ: ਇਕੋ ਪਰਿਵਾਰ ਦੇ 4 ਮੈਂਬਰਾਂ ਸਮੇਤ 6 ਦੀ ਮੌਤ

ਰਾਂਚੀ- ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਜੰਗਲੀ ਹਾਥੀਆਂ ਦੇ ਇਕ ਝੁੰਡ ਦੇ ਹਮਲੇ 'ਚ ਇਕ ਪਰਿਵਾਰ ਦੇ ਚਾਰ ਮੈਂਬਰਾਂ ਸਣੇ 6 ਲੋਕਾਂ ਦੀ ਮੌਤ ਹੋ ਗਈ। ਇਕ ਜੰਗਲਾਤ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹਜ਼ਾਰੀਬਾਗ ਪੂਰਬ ਦੇ ਡਿਵੀਜ਼ਨਲ ਜੰਗਲਾਤ ਅਧਿਕਾਰੀ (ਡੀਐੱਫਓ) ਵਿਕਾਸ ਕੁਮਾਰ ਉੱਜਵਲ ਨੇ ਦੱਸਿਆ ਕਿ ਪਿਛਲੇ ਸਾਲ ਕੁਝ ਦਿਨਾਂ 'ਚ ਕਈ ਲੋਕਾਂ 'ਤੇ ਹਮਲਾ ਕਰ ਚੁੱਕਿਆ ਹਾਥੀਆਂ ਦਾ ਝੁੰਡ ਵੀਰਵਾਰ ਰਾਤ ਨੂੰ ਚੁਰਚੂ ਬਲਾਕ ਦੇ ਗੋਂਡਵਾਰ ਪਿੰਡ 'ਚ ਵੜ ਗਿਆ ਅਤੇ ਸ਼ੁੱਕਰਵਾਰ ਤੜਕੇ ਹਾਥੀਆਂ ਦੇ ਇਕ ਝੁੰਡ ਦੇ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ। ਉੱਜਵਲ ਨੇ ਕਿਹਾ,''ਮ੍ਰਿਤਕਾਂ 'ਚ ਇਕ ਹੀ ਪਰਿਵਾਰ ਦੇ ਚਾਰ ਮੈਂਬਰ ਸ਼ਾਮਲ ਹਨ। ਇਕ ਬੱਚਾ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ।''

ਉਨ੍ਹਾਂ ਦੱਸਿਆ ਕਿ ਬੱਚੇ ਨੂੰ ਇਲਾਜ ਲਈ ਹਜ਼ਾਰੀਬਾਗ ਦੇ ਸਦਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉੱਜਵਲ ਨੇ ਦੱਸਿਆ ਕਿ ਹਾਥੀਆਂ ਦਾ ਇਹ ਝੁੰਡ ਪਿਛਲੇ ਕੁਝ ਦਿਨਾਂ ਤੋਂ ਬੋਕਾਰੋ, ਰਾਮਗੜ੍ਹ ਅਤੇ ਹਜ਼ਾਰੀਬਾਗ ਜ਼ਿਲ੍ਹਿਆਂ 'ਚ ਘੁੰਮ ਰਿਹਾ ਹੈ ਅਤੇ ਇਸ ਝੁੰਡ ਨੇ ਇਸ ਤੋਂ ਪਹਿਲਾਂ ਬੋਕਾਰੋ 'ਚ ਲੋਕਾਂ 'ਤੇ ਹਮਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ,''ਜਦੋਂ ਹਾਥੀਆਂ ਦਾ ਝੁੰਡ ਬਲਾਕ 'ਚ ਦਾਖ਼ਲ ਹੋਇਆ ਤਾਂ ਅਸੀਂ ਜਨਤਕ ਸੰਬੋਧਨ ਪ੍ਰਣਾਲੀ ਰਾਹੀਂ ਪਿੰਡ ਵਾਸੀਆਂ ਨੂੰ ਸੁਚੇਤ ਕੀਤਾ। ਬਦਕਿਸਮਤੀ ਨਾਲ ਹਾਥੀਆਂ ਦੇ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ।'' ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਵਿਚ, ਅਧਿਕਾਰੀ ਨੇ ਦੱਸਿਆ ਕਿ ਹਾਥੀਆਂ ਦੇ ਝੁੰਡ ਨੂੰ ਇਲਾਕੇ ਤੋਂ ਦੌੜਾਉਣ ਲਈ ਤੁਰੰਤ ਪ੍ਰਤੀਕਿਰਿਆ ਟੀਮ ਤਾਇਨਾਤ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News