ਕਾਸ਼ੀ ਵਿਖੇ ਗੰਗਾ ਨਦੀ ''ਚ ਸੈਲਫੀ ਲੈਣੀ ਅਤੇ ਰੀਲ ਬਣਾਉਣੀ ਪਵੇਗੀ ਮਹਿੰਗੀ! ਲੱਗੇਗਾ ਮੋਟਾ ਜੁਰਮਾਨਾ

Thursday, Feb 19, 2026 - 11:13 AM (IST)

ਕਾਸ਼ੀ ਵਿਖੇ ਗੰਗਾ ਨਦੀ ''ਚ ਸੈਲਫੀ ਲੈਣੀ ਅਤੇ ਰੀਲ ਬਣਾਉਣੀ ਪਵੇਗੀ ਮਹਿੰਗੀ! ਲੱਗੇਗਾ ਮੋਟਾ ਜੁਰਮਾਨਾ

ਵਾਰਾਣਸੀ (ਕਾਸ਼ੀ): ਧਾਰਮਿਕ ਨਗਰੀ ਕਾਸ਼ੀ ਵਿੱਚ ਗੰਗਾ ਨਦੀ ਦੀਆਂ ਲਹਿਰਾਂ 'ਤੇ ਸੈਲਫੀ ਲੈਣ ਅਤੇ ਰੀਲ ਬਣਾਉਣ ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ ਹੈ। ਵਾਰਾਣਸੀ ਪ੍ਰਸ਼ਾਸਨ ਨੇ ਗੰਗਾ ਵਿੱਚ ਕਿਸ਼ਤੀਆਂ ਚਲਾਉਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਲ ਪੁਲਸ ਨੇ ਵਧਦੇ ਹਾਦਸਿਆਂ ਦੇ ਖ਼ਤਰੇ ਨੂੰ ਦੇਖਦੇ ਹੋਏ ਨਾਵਿਕਾਂ ਅਤੇ ਸੈਲਾਨੀਆਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਹੁਣ ਚੱਲਦੀ ਬੇੜੀ ਜਾਂ ਵੋਟ 'ਤੇ ਖੜ੍ਹੇ ਹੋ ਕੇ ਫੋਟੋ ਖਿਚਵਾਉਣ ਜਾਂ ਵੀਡੀਓ ਬਣਾਉਣ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Gold-Silver Price: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਛਾਲ! ਚੈਕ ਕਰੋ ਅੱਜ ਦਾ ਰੇਟ

ਨਿਯਮ ਤੋੜਨ 'ਤੇ ਹੋਵੇਗੀ ਸਖ਼ਤ ਕਾਰਵਾਈ
ਜਲ ਪੁਲਸ ਦੇ ਇੰਚਾਰਜ ਰਾਜਕਿਸ਼ੋਰ ਪਾਂਡੇ ਨੇ ਦੱਸਿਆ ਕਿ ਜੇਕਰ ਕੋਈ ਵੀ ਸਵਾਰੀ ਚੱਲਦੀ ਬੇੜੀ ਵਿੱਚ ਖੜ੍ਹੇ ਹੋ ਕੇ ਨਿਯਮਾਂ ਦੀ ਉਲੰਘਣਾ ਕਰਦੀ ਹੈ, ਤਾਂ ਇਸ ਦਾ ਖਾਮਿਆਜ਼ਾ ਬੇੜੀ ਚਾਲਕ ਅਤੇ ਮਾਲਕ ਨੂੰ ਭੁਗਤਣਾ ਪਵੇਗਾ। ਅਜਿਹੇ ਮਾਮਲਿਆਂ ਵਿੱਚ ਭਾਰਤੀ ਨਿਆ ਸੰਹਿਤਾ ਦੀ ਧਾਰਾ 282 ਤਹਿਤ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਕਾਰਵਾਈ ਕੀਤੀ ਜਾਵੇਗੀ ਅਤੇ 10,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : 1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ, ਫੜੇ ਜਾਣ 'ਤੇ ਲੱਗੇਗਾ 500 ਰੁਪਏ ਜੁਰਮਾਨਾ

ਸੁਰੱਖਿਆ ਲਈ ਨਵੇਂ ਨਿਯਮ: ਲਾਈਫ ਜੈਕਟ ਲਾਜ਼ਮੀ
ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਅਨੁਸਾਰ:

ਲਾਈਫ ਜੈਕਟ: ਹਰ ਸ਼ਰਧਾਲੂ ਅਤੇ ਸੈਲਾਨੀ ਲਈ ਲਾਈਫ ਜੈਕਟ ਪਹਿਨਣਾ ਲਾਜ਼ਮੀ ਹੋਵੇਗਾ। ਬਿਨਾਂ ਜੈਕਟ ਦੇ ਕਿਸੇ ਨੂੰ ਵੀ ਬੇੜੀ ਵਿੱਚ ਨਹੀਂ ਬਿਠਾਇਆ ਜਾਵੇਗਾ।
ਸਵਾਰੀਆਂ ਦੀ ਗਿਣਤੀ: ਬੇੜੀ ਵਿੱਚ ਨਿਰਧਾਰਿਤ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਉਣ 'ਤੇ ਪੂਰਨ ਪਾਬੰਦੀ ਹੋਵੇਗੀ।
ਰੂਟ ਪਲਾਨ: ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਰੂਟ ਤੈਅ ਕੀਤੇ ਗਏ ਹਨ। ਅੱਸੀ ਘਾਟ ਤੋਂ ਨਮੋ ਘਾਟ ਵੱਲ ਜਾਣ ਵਾਲੀਆਂ ਬੇੜੀਆਂ ਸੱਜੇ ਪਾਸੇ (ਰੇਤਾ ਸਾਈਡ) ਤੋਂ ਚੱਲਣਗੀਆਂ ਅਤੇ ਵਾਪਸੀ 'ਤੇ ਵੀ ਸੱਜੇ ਪਾਸੇ ਦੀ ਪਾਲਣਾ ਕਰਨਗੀਆਂ।

ਇਹ ਵੀ ਪੜ੍ਹੋ : ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਰੱਦ ਹੋ ਜਾਵੇਗਾ Driving ਲਾਈਸੈਂਸ, ਗੱਡੀ ਵੀ ਹੋ ਸਕਦੀ ਹੈ ਜ਼ਬਤ

ਬਿਨਾਂ ਰਜਿਸਟ੍ਰੇਸ਼ਨ ਬੇੜੀਆਂ 'ਤੇ ਲੱਗੀ ਰੋਕ
ਜਲ ਪੁਲਸ ਨੇ ਸਾਫ਼ ਕਰ ਦਿੱਤਾ ਹੈ ਕਿ ਗੰਗਾ ਵਿੱਚ ਸਿਰਫ਼ ਰਜਿਸਟਰਡ ਬੇੜੀਆਂ ਹੀ ਚੱਲ ਸਕਣਗੀਆਂ। ਇਸ ਤੋਂ ਇਲਾਵਾ ਸੈਲਾਨੀਆਂ ਨਾਲ ਬਦਸਲੂਕੀ ਕਰਨ ਵਾਲੇ ਨਾਵਿਕਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਸਾਰੇ ਨਿਯਮਾਂ ਦਾ ਮੁੱਖ ਉਦੇਸ਼ ਗੰਗਾ ਨਦੀ ਵਿੱਚ ਹੋਣ ਵਾਲੇ ਸੰਭਾਵਿਤ ਹਾਦਸਿਆਂ ਨੂੰ ਰੋਕਣਾ ਅਤੇ ਸੈਲਾਨੀਆਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।

ਇਹ ਵੀ ਪੜ੍ਹੋ : ਕਾਰ ਦੇ ਡੈਸ਼ਬੋਰਡ 'ਤੇ ਭੁੱਲ ਕੇ ਵੀ ਨਾ ਰੱਖੋ ਅਜਿਹੀ 'ਮੂਰਤੀ', ਨਹੀਂ ਤਾਂ ਹੋ ਸਕਦਾ ਹੈ 'ਅਸ਼ੁੱਭ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News