ਓਨਾਵ ਰੇਪ ਕੇਸ : ਸੜਕ ਹਾਦਸਾ ਮਾਮਲੇ ਨੂੰ ਲੈ ਕੇ ਹੋਇਆ ਨਵਾਂ ਖੁਲਾਸਾ

Tuesday, Jul 30, 2019 - 12:03 PM (IST)

ਓਨਾਵ ਰੇਪ ਕੇਸ : ਸੜਕ ਹਾਦਸਾ ਮਾਮਲੇ ਨੂੰ ਲੈ ਕੇ ਹੋਇਆ ਨਵਾਂ ਖੁਲਾਸਾ

ਲਖਨਊ— ਓਨਾਵ ਰੇਪ ਪੀੜਤਾ ਨਾਲ ਐਤਵਾਰ ਨੂੰ ਹੋਏ ਸੜਕ ਹਾਦਸੇ ਵਿਚ ਨਵਾਂ ਖੁਲਾਸਾ ਹੋਇਆ ਹੈ। ਪੁਲਸ ਮੁਤਾਬਕ ਪੀੜਤਾ ਦੀ ਕਾਰ ਨੂੰ ਟੱਕਰ ਮਾਰਨ ਵਾਲਾ ਟਰੱਕ ਸਮਾਜਵਾਦੀ ਪਾਰਟੀ ਦੇ ਨੇਤਾ ਨੰਦੂ ਪਾਲ ਦੇ ਵੱਡੇ ਭਰਾ ਦੇਵਿੰਦਰ ਪਾਲ ਦਾ ਹੈ। ਐਤਵਾਰ ਯਾਨੀ ਕਿ 28 ਜੁਲਾਈ ਨੂੰ ਵਾਪਰੇ ਇਸ ਸੜਕ ਹਾਦਸੇ ਮਗਰੋਂ ਫਤਿਹਪੁਰ ਦੇ ਜੇਲ ਰੋਡ 'ਤੇ ਦਵਿੰਦਰ ਪਾਲ ਦੇ ਮਕਾਨ ਵਿਚ ਤਾਲਾ ਲੱਗਾ ਹੋਇਆ ਹੈ। ਪੁਲਸ ਉਸ ਦੀ ਭਾਲ ਵਿਚ ਜੁੱਟੀ ਹੋਈ ਹੈ। ਇਸ ਹਾਦਸੇ 'ਚ ਪੀੜਤਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਜਦਕਿ ਉਸ ਦੀ ਮਾਸੀ ਅਤੇ ਚਾਚੀ ਦੀ ਮੌਤ ਹੋ ਗਈ।

Image result for unnao rape case accident

ਓਧਰ ਭਾਜਪਾ ਵਿਧਾਇਕ ਕੁਲਦੀਪ ਸੇਂਗਰ, ਉਸ ਦੇ ਭਰਾ ਮਨੋਜ ਸੇਂਗਰ ਅਤੇ 8 ਹੋਰਨਾਂ ਵਿਰੁੱਧ ਸੜਕ ਹਾਦਸੇ ਦੇ ਇਕ ਮਾਮਲੇ 'ਚ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਹੈ। ਦੋਸ਼ੀਆਂ 'ਤੇ ਰੇਪ ਪੀੜਤਾ ਦੇ ਚਾਚਾ ਮਹੇਸ਼ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ, ਜੋ ਕਿ ਰਾਏਬਰੇਲੀ ਜੇਲ ਵਿਚ ਬੰਦ ਹਨ। ਦਰਅਸਲ ਜਿਸ ਕਾਰ 'ਚ ਪੀੜਤਾ ਦਾ ਪਰਿਵਾਰ ਜਾ ਰਿਹਾ ਸੀ, ਉਸ ਨੂੰ ਇਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਇਸ ਤੋਂ ਬਾਅਦ ਇਹ ਮਾਮਲਾ ਇਕ ਵੱਡੇ ਵਿਵਾਦ ਵਿਚ ਬਦਲ ਗਿਆ। ਟਰੱਕ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


author

Tanu

Content Editor

Related News