ਕੈਲੀਫੋਰਨੀਆ ਯੂਨੀਵਰਸਿਟੀ ਦਾ ਦਾਅਵਾ, 'ਕਸਰਤ ਨਾ ਕਰਨ ਵਾਲਿਆਂ ਨੂੰ ਕੋਰੋਨਾ ਦਾ ਖਤਰਾ ਹੁੰਦਾ ਵਧ'

04/16/2021 3:58:32 AM

ਕੈਲੀਫੋਰਨੀਆ - ਫਿਜ਼ੀਕਲ ਐਕਸਰਸਾਈਜ਼ (ਕਸਰਤ) ਨਾ ਕਰਨ ਵਾਲੇ ਲੋਕਾਂ ਨੂੰ ਕੋਰੋਨਾ ਦੀ ਗੰਭੀਰ ਇਨਫੈਕਸ਼ਨ ਦਾ ਖਤਰਾ ਬੇਹੱਦ ਜ਼ਿਆਦਾ ਹੁੰਦਾ ਹੈ। ਕੈਲੀਫੋਰਨੀਆ ਯੂਨੀਵਰਸਿਟੀ ਦੇ ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ ਜਿਹੜੇ ਲੋਕ ਲਗਾਤਾਰ 2 ਸਾਲ ਤੋਂ ਕਸਰਤ ਨਹੀਂ ਕਰ ਰਹੇ, ਉਨ੍ਹਾਂ ਨੇ ਪ੍ਰਭਾਵਿਤ ਹੋਣ, ਹਸਪਤਾਲ ਵਿਚ ਦਾਖਲ ਹੋਣ ਅਤੇ ਜਾਨ ਗੁਆਉਣ ਦਾ ਖਤਰਾ ਜ਼ਿਆਦਾ ਹੈ।

ਇਹ ਵੀ ਪੜੋ ਡੈਨਮਾਰਕ ਨੇ ਕੋਰੋਨਾ ਦੀ ਇਸ ਵੈਕਸੀਨ ਦੀ ਵਰਤੋਂ ਕਰਨ 'ਤੇ ਲਾਈ ਪੂਰੀ ਪਾਬੰਦੀ, ਬਣਿਆ ਪਹਿਲਾ ਮੁਲਕ

PunjabKesari

ਬ੍ਰਿਟਿਸ਼ ਜਨਰਲ ਆਫ ਸਪੋਰਟ ਮੈਡੀਸਨ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਹਸਪਤਾਲਾਂ ਵਿਚ ਦਾਖਲ ਜਿਨ੍ਹਾਂ ਲੋਕਾਂ 'ਤੇ ਅਧਿਐਨ ਕਤਾ ਗਿਆ, ਉਨ੍ਹਾਂ ਵਿਚੋਂ 48,440 ਅਜਿਹੇ ਸਨ ਜਿਹੜੇ 2 ਸਾਲ ਤੋਂ ਫਿਜ਼ੀਕਲ ਐਕਟੀਵਿਟੀ ਨਹੀਂ ਕਰ ਰਹੇ ਸਨ। ਅਜਿਹਾ ਲੋਕਾਂ ਦੇ ਪ੍ਰਭਾਵਿਤ ਹੋਣ 'ਤੇ ਆਈ. ਸੀ. ਯੂ. ਅਤੇ ਵੈਂਟੀਲੇਟਰ 'ਤੇ ਜਾਣ ਦੀ ਦਰ ਵਧ ਰਹੀ।

ਇਹ ਵੀ ਪੜੋ ਅਮਿਤ ਸ਼ਾਹ ਦੇ ਬਿਆਨ 'ਤੇ ਭੜਕੇ ਬੰਗਲਾਦੇਸ਼ੀ ਵਿਦੇਸ਼ੀ ਮੰਤਰੀ ਨੇ ਕਿਹਾ, 'ਅਸੀਂ ਭਾਰਤ ਤੋਂ ਕਿਤੇ ਬਿਹਤਰ ਹਾਂ'

PunjabKesari

ਫਿਜ਼ੀਕਲ ਐਕਟੀਵਿਟੀ ਨਾ ਕਰਨ ਵਾਲਿਆਂ ਤੋਂ ਜ਼ਿਆਦਾ ਖਤਰਾ ਸਿਰਫ ਵਧ ਉਮਰ ਵਾਲੇ ਲੋਕਾਂ ਅਤੇ ਕੋਈ ਅੰਗ ਟ੍ਰਾਂਸਪਲਾਟ ਕਰਾ ਚੁੱਕੇ ਮਰੀਜ਼ਾਂ ਨੂੰ ਹੁੰਦਾ ਹੈ। ਰਿਸਰਚ ਦੱਸਦੀ ਹੈ ਕਿ ਤਮਾਕੂਨੋਸ਼ੀ, ਮੋਟਾਪਾ, ਸ਼ੂਗਰ, ਹਾਈ ਬੀ. ਪੀ., ਦਿਲ ਦੇ ਰੋਗ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਇਹ ਇਨਫੈਕਸ਼ਨ ਜ਼ਿਆਦਾ ਖਤਰਨਾਕ ਹੈ। ਹੁਣ ਤੱਕ ਇਹ ਸਾਹਮਣੇ ਆਇਆ ਸੀ ਕਿ ਇਨਫੈਕਸ਼ਨ ਬਜ਼ੁਰਗਾਂ, ਮਰਦਾਂ, ਸ਼ੂਗਰ, ਮੋਟਾਪਾ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਪੀੜਤ ਲਈ ਘਾਤਕ ਹੈ।

ਇਹ ਵੀ ਪੜੋ ਚੀਨ ਨੇ ਖੇਡਿਆ ਨਵਾਂ ਦਾਅ, ਭਾਰਤ ਖਿਲਾਫ ਲੱਦਾਖ 'ਚ ਸੈੱਟ ਕੀਤਾ ਇਹ 'ਡਿਫੈਂਸ ਸਿਸਟਮ'


Khushdeep Jassi

Content Editor

Related News