ਅਰੁਣਾਚਲ ਪ੍ਰਦੇਸ਼ ''ਚ ਅਨੋਖਾ ਗੁਰੂਕੂਲ, ਬੱਚਿਆਂ ਨੂੰ ਇੱਥੇ ਦਿੱਤੀ ਜਾਂਦੀ ਹੈ ਖ਼ਾਸ ਸਿੱਖਿਆ

Sunday, Dec 11, 2022 - 02:32 PM (IST)

ਅਰੁਣਾਚਲ ਪ੍ਰਦੇਸ਼ ''ਚ ਅਨੋਖਾ ਗੁਰੂਕੂਲ, ਬੱਚਿਆਂ ਨੂੰ ਇੱਥੇ ਦਿੱਤੀ ਜਾਂਦੀ ਹੈ ਖ਼ਾਸ ਸਿੱਖਿਆ

ਨੈਸ਼ਨਲ ਡੈਸਕ- ਅੱਜ ਦੇ ਆਧੁਨਿਕ ਸਮੇਂ 'ਚ ਲੋਕ ਖ਼ਾਸ ਕਰ ਕੇ ਨੌਜਵਾਨ ਆਪਣੇ ਰੀਤੀ-ਰਿਵਾਜਾਂ ਅਤੇ ਸੰਸਕ੍ਰਿਤੀ ਤੋਂ ਦੂਰ ਜਾ ਰਹੇ ਹਨ। ਇੰਨਾ ਹੀ ਨਹੀਂ ਮੌਜੂਦਾ ਸਮੇਂ ਨੌਜਵਾਨ ਆਪਣੀ ਖੇਤਰੀ ਬੋਲੀ ਅਤੇ ਪਰੰਪਰਾ ਤੋਂ ਵੀ ਦੂਰ ਹੋ ਰਹੇ ਹਨ। ਅਜਿਹੇ 'ਚ ਆਪਣੇ ਬੱਚਿਆਂ ਨੂੰ ਮੁੜ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੋੜਨ ਲਈ ਅਰੁਣਾਚਲ ਪ੍ਰਦੇਸ਼ 'ਚ ਚੰਗੀ ਪਹਿਲ ਕੀਤੀ ਗਈ ਹੈ। ਦਰਅਸਲ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੇਂਗ ਜ਼ਿਲ੍ਹੇ ਦੇ ਸੇਪਾ ਸ਼ਹਿਰ ਦੇ ਰੰਗ ਪਿੰਡ 'ਚ ਖੇਤੀ ਰੀਤੀ-ਰਿਵਾਜਾਂ ਨੂੰ ਸੁਰੱਖਿਅ ਕਰਨ ਦੀ ਕੋਸ਼ਿਸ਼ 'ਚ ਸੇਪਾ ਨਏਸ਼ੀ ਜਨਜਾਤੀ ਦੇ ਗੁਰੂਕੂਲ ਦੀ ਸਥਾਪਨਾ ਕੀਤੀ ਗਈ ਹੈ।

ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਾਜ ਦੇ ਸੇਪਾ ਸ਼ਹਿਰ 'ਚ ਇਕ ਵਿਸ਼ੇਸ਼ ਸਥਾਨਕ ਗੁਰੂਕੂਲ ਦੀ ਸਥਾਪਨਾ ਦਾ ਸਮਰਥਨ ਕੀਤਾ, ਜਿਸ ਨੂੰ ਨਿਉਬੁ ਨਯਵਗਾਮ ਯੇਰਕੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਰੁਣਾਚਲ ਪ੍ਰਦੇਸ਼ 'ਚ 26 ਤੋਂ ਜ਼ਿਆਦਾ ਜਨਜਾਤੀਆਂ, ਕਈ ਭਾਸ਼ਾਵਾਂ ਅਤੇ ਖੇਤਰੀ ਬੋਲੀਆਂ ਪਾਈਆਂ ਜਾਂਦੀਆਂ ਹਨ। ਇਸ ਗੁਰੂਕੂਲ 'ਚ ਬੱਚੇ ਤੀਰ ਅੰਦਾਜੀ ਦੇ ਨਾਲ-ਨਾਲ ਖੇਤੀ ਬੋਲੀਆਂ ਸਿੱਖ ਰਹੇ ਹਨ। ਬੱਚਿਆਂ ਨੂੰ ਯੋਗ ਵੀ ਸਿਖਾਇਆ ਜਾਂਦਾ ਹੈ। ਧਿਆਨ ਅਤੇ ਕਲਾਸਾਂ ਲਈ ਸਥਾਨਕ ਰਵਾਇਤੀ ਬਾਂਸ ਦੀਆਂ ਝੋਂਪੜੀਆਂ ਬਣਾਈਆਂ ਗਈਆਂ ਹਨ ਤਾਂ ਕਿ ਬੱਚੇ ਜਾਣ ਸਕਣ ਕਿ ਉਨ੍ਹਾਂ ਦੀ ਸੰਸਕ੍ਰਿਤੀ ਕੀਤੀ ਹੈ।


author

DIsha

Content Editor

Related News