ਪੁਰਾਣੇ ਈਂਧਨ ''ਤੇ ਚੱਲਣ ਵਾਲੇ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਕੇਂਦਰੀ ਮੰਤਰੀ ਨੇ ਦਿੱਤੀ ਇਹ ਚੇਤਾਵਨੀ

09/07/2017 8:24:04 PM

ਨਵੀਂ ਦਿੱਲੀ— ਪੈਟਰੋਲ ਅਤੇ ਡੀਜ਼ਲ ਜਿਹੇ ਪੁਰਾਣੇ ਈਂਧਨ ਨਾਲ ਚੱਲਣ ਵਾਲੇ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਪੱਸ਼ਟ ਸੰਦੇਸ਼ ਦਿੰਦੇ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਕੰਪਨੀਆਂ ਬਦਲਵੇ ਈਂਧਨ ਵਾਲੀਆਂ ਗੱਡੀਆਂ ਤਿਆਰ ਕਰਨ ਨਹੀਂ ਤਾਂ ਉਹ ਨਤੀਜਾ ਭੁਗਤਣ ਲਈ ਤਿਆਰ ਰਹਿਣ। ਇਸ ਦੌਰਾਨ ਉਨ੍ਹਾਂ ਨੇ ਪੁਰਾਣੇ ਈਂਧਨ ਬਣਾਉਣ ਵਾਲੀਆਂ ਵਾਹਨ ਕੰਪਨੀਆਂ ਨੂੰ ਸਾਵਧਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਪੈਟਰੋਲ ਅਤੇ ਡੀਜ਼ਲ ਦਾ ਨਹੀਂ ਬਲਕਿ ਬਦਲਵੇ ਈਂਧਨ ਦਾ ਹੈ।
ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨੇ ਵਾਹਨ ਉਦਯੋਗ ਸੰਘ ਸਿਆਮ ਦੇ ਸਾਲਾਨਾ ਸੰਮੇਲਨ 'ਚ ਕਿਹਾ ਕਿ ਇਲੈਕਟ੍ਰੋਨਿਕ ਵਾਹਨਾਂ 'ਤੇ ਇਕ ਕੈਬਨਿਟ ਨੋਟ ਤਿਆਰ ਕੀਤਾ ਗਿਆ ਹੈ, ਜਿਸ 'ਚ ਚਾਰਜਿੰਗ ਸਟੇਸ਼ਨਾਂ ਦੇ ਮੁੱਦੇ 'ਤੇ ਧਿਆਨ ਦਿੱਤਾ ਗਿਆ ਹੈ। ਗਡਕਰੀ ਨੇ ਕਿਹਾ ਕਿ ਸਾਨੂੰ ਬਦਲਵੇ ਈਂਧਨ ਵੱਲ ਵੱਧਣਾ ਚਾਹੀਦਾ ਹੈ। ਤੁਸੀਂ ਪਸੰਦ ਕਰੋ ਜਾਂ ਨਾ ਕਰੋ, ਮੈਂ ਤੁਹਾਡੇ ਤੋਂ ਪੁੱਛਾਂਗਾ ਨਹੀਂ ਬਲਕਿ ਜ਼ਿੰਮੇਵਾਰ ਠਹਿਰਾਵਾਂਗਾ। ਪ੍ਰਦੁਸ਼ਣ ਅਤੇ ਅਯਾਤ 'ਤੇ ਮੇਰੇ ਵਿਚਾਰ ਸਪੱਸ਼ਟ ਹਨ। ਇਨ੍ਹਾਂ ਨੂੰ ਘੱਟ ਕਰਨ ਲਈ ਸਰਕਾਰ ਦੀ ਨੀਤੀ ਸਪੱਸ਼ਟ ਹੈ।
ਉਨ੍ਹਾਂ ਨੇ ਕਿਹਾ ਕਿ ਕੰਪਨੀਆਂ ਬਾਅਦ 'ਚ ਸਰਕਾਰ ਤੋਂ ਇਹ ਮੰਗ ਨਾ ਕਰਨ ਕਿ ਉਨ੍ਹਾਂ ਕੋਲ ਕਾਫੀ ਵਾਹਨਾਂ ਦਾ ਸਟਾਕ ਬਚਿਆ ਹੋਇਆ ਹੈ, ਜੋ ਬਦਲਵੇ ਈਂਧਨ 'ਤੇ ਨਹੀਂ ਚੱਲ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜ਼ਲਦੀ ਹੀ ਇਲੈਕਟ੍ਰੋਨਿਕ ਵਾਹਨਾਂ 'ਤੇ ਇਕ ਨੀਤੀ ਲਿਆਵੇਗੀ।


Related News