ਹਰਦੀਪ ਸਿੰਘ ਗਿੱਲ ਨੇ JP ਨੱਢਾ ਤੇ ਗਜੇਂਦਰ ਸ਼ੇਖਾਵਤ ਨੂੰ ਕੈਬਨਿਟ ਮੰਤਰੀ ਬਣਨ ''ਤੇ ਦਿੱਤੀ ਵਧਾਈ
Monday, Jun 10, 2024 - 04:57 PM (IST)
ਨਵੀਂ ਦਿੱਲੀ- ਭਾਜਪਾ ਦੇ ਕੌਮੀ ਪ੍ਰਧਾਨ ਰਹੇ ਜੇ.ਪੀ. ਨੱਢਾ ਨੇ ਐਤਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਨਵੇਂ ਚੁਣੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.ਡੀ.ਏ.) ਸੰਸਦ ਮੈਂਬਰਾਂ ਨੂੰ ਰਾਤ ਦੇ ਖਾਣੇ 'ਤੇ ਬੁਲਾਇਆ। ਰਾਤ ਦੇ ਖਾਣੇ ਦੇ ਮੈਨਿਊ 'ਚ ਗਰਮੀ ਤੋਂ ਰਾਹਤ ਦੇਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਰਾਤ ਦੇ ਖਾਣੇ ਦਾ ਆਯੋਜਨ ਜੇ.ਪੀ. ਨੱਢਾ ਜੀ ਦੀ ਨਵੀਂ ਦਿੱਲੀ ਸਥਿਤ ਰਿਹਾਇਸ਼ 'ਤੇ ਕੀਤਾ ਗਿਆ ਸੀ। ਇਸ ਆਯੋਜਨ 'ਚ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਤੇ ਹਲਕਾ ਜੰਡਿਆਲਾ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਵੀ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਗਜੇਂਦਰ ਸਿੰਘ ਸ਼ੇਖਾਵਤ ਅਤੇ ਜੇ.ਪੀ. ਨੱਢਾ ਨੂੰ ਕੈਬਨਿਟ ਮੰਤਰੀ ਬਣਨ 'ਤੇ ਵਧਾਈ ਦਿੱਤੀ।
ਨੱਢਾ ਵਲੋਂ ਮਿੱਠੇ ਦੇ ਸ਼ੌਂਕੀਨ ਨੇਤਾਵਾਂ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ। ਇਸ 'ਚ ਰਸਮਲਾਈ ਅਤੇ ਚਾਰ ਤਰ੍ਹਾਂ ਦਾ ਘੇਵਰ ਪਰੋਸਿਆ ਗਿਆ। ਇਸ ਦੇ ਨਾਲ ਹੀ ਪੰਜਾਬੀ ਫੂਡ ਕਾਊਂਟਰ ਵੱਖ ਤੋਂ ਰੱਖਿਆ ਗਿਆ ਸੀ। ਬਾਜਰੇ ਦਾ ਸੁਆਦ ਲੈਣ ਵਾਲਿਆਂ ਲਈ ਬਾਜਰੇ ਦੀ ਖਿੱਚੜੀ ਵੀ ਪਰੋਸੀ ਗਈ। ਇਸ ਤੋਂ ਇਲਾਵਾ ਚਾਹ ਅਤੇ ਕੌਫੀ ਦੀ ਵੀ ਵਿਵਸਥਾ ਸੀ। ਦੱਸਣਯੋਗ ਹੈ ਕਿ ਨਰਿੰਦਰ ਮੋਦੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨਾਲ 71 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ। ਸਹੁੰ ਚੁੱਕ ਸਮਾਰੋਹ ਤੋਂ ਬਾਅਦ ਜੇ.ਪੀ. ਨੱਢਾ ਵਲੋਂ ਆਪਣੇ ਦਿੱਲੀ ਸਥਿਤ ਘਰ ਐੱਨ.ਡੀ.ਏ. ਸੰਸਦ ਮੈਂਬਰਾਂ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8