ਸੜਕ ’ਤੇ ਦੌੜਨ ਵਾਲੇ ਓਵਰਲੋਡ ਵਾਹਨ ਦੇ ਰਹੇ ਹਾਦਸਿਆਂ ਨੂੰ ਸੱਦਾ

06/16/2024 11:58:19 AM

ਬਟਾਲਾ (ਮਠਾਰੂ)-ਬਿਨਾਂ ਰੋਕ ਟੋਕ ਦੇ ਕਾਨੂੰਨ ਨੂੰ ਛਿੱਕੇ ’ਤੇ ਟੰਗ ਕੇ ਸੜਕਾਂ ’ਤੇ ਦੌੜਨ ਵਾਲੇ ਓਵਰਲੋਡ ਵਾਹਨ ਦੇ ਰਹੇ ਹਾਦਸਿਆਂ ਨੂੰ ਸੱਦਾ। ਇਸ ਲਈ ਇਨ੍ਹਾਂ ਓਵਰਲੋਡ ਵਾਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਮਨੁੱਖੀ ਜ਼ਿੰਦਗੀਆਂ ਦੇ ਨਾਲ ਹੋ ਰਹੇ ਖਿਲਵਾੜ ਨੂੰ ਰੋਕਿਆ ਜਾ ਸਕੇ। ਸ਼ਹਿਰ ਅਤੇ ਵੱਖ-ਵੱਖ ਇਲਾਕਿਆਂ ’ਚ ਅਕਸਰ ਹੀ ਓਵਰਲੋਡ ਵਾਹਨ ਸੜਕਾਂ ਦੇ ਉੱਪਰ ਵੇਖੇ ਜਾ ਸਕਦੇ ਹਨ, ਜਦਕਿ ਇਨ੍ਹਾਂ ਓਵਰਲੋਡ ਵਾਹਨ ਚਾਲਕਾਂ ਨੂੰ ਪੁਲਸ ਅਤੇ ਕਾਨੂੰਨ ਦਾ ਕੋਈ ਵੀ ਡਰ ਖੌਫ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਇਹ ਲੋਕ ਆਪਣੀ ਮਨ ਮਰਜ਼ੀ ਕਰ ਰਹੇ ਹਨ।

ਇਹ ਵੀ ਪੜ੍ਹੋ-  ਹੋਸਟਲ 'ਚ AC ਨਾ ਮਿਲਣ 'ਤੇ ਲਾਇਬ੍ਰੇਰੀ ’ਚ ਸੌਣ ਲਈ ਮਜ਼ਬੂਰ ਹੋਏ ਵਿਦਿਆਰਥੀ, ਮੈਨੇਜਮੈਂਟ ਨੂੰ ਦਿੱਤੀ ਇਹ ਚਿਤਾਵਨੀ

ਦੱਸਣਯੋਗ ਹੈ ਕਿ ਵੱਖ-ਵੱਖ ਵਾਹਨ ਚਾਲਕ ਚੰਦ ਪੈਸਿਆਂ ਦੇ ਲਾਲਚ ਵਿਚ ਆ ਕੇ ਆਪਣੀਆਂ ਗੱਡੀਆਂ ਦੇ ਉੱਪਰ ਲੋੜ ਨਾਲੋਂ ਵੱਧ ਮਾਲ ਲੱਦ ਲੈਂਦੇ ਹਨ, ਭਾਵ ਓਵਰਲੋਡ ਵਾਹਨ ਤਿਆਰ ਕਰ ਕੇ ਸੜਕ ’ਤੇ ਨਿਕਲ ਪੈਂਦੇ ਹਨ, ਜਿਸ ਕਰ ਕੇ ਕਈ ਵਾਰ ਭਿਆਨਕ ਹਾਦਸੇ ਵੀ ਵਾਪਰ ਚੁੱਕੇ ਹਨ। ਇਸਦੇ ਬਾਵਜੂਦ ਵੀ ਇਨ੍ਹਾਂ ਓਵਰਲੋਡ ਵਾਹਨ ਚਾਲਕਾਂ ਨੂੰ ਕੋਈ ਸਬਕ ਨਹੀਂ ਮਿਲਦਾ। ਇਨ੍ਹਾਂ ਓਵਰਲੋਡ ਵਾਹਨਾਂ ਕਾਰਨ ਹੋਰ ਰਾਹਗੀਰਾਂ ਨੂੰ ਵੀ ਪ੍ਰੈਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਓਵਰਲੋਡ ਵਾਹਨਾਂ ਦੇ ਕਾਰਨ ਟ੍ਰੈਫਿਕ ਜਾਮ ਵੀ ਲੱਗ ਜਾਂਦਾ ਹੈ।

ਇਹ ਵੀ ਪੜ੍ਹੋ- ਧੀ ਦੇ ਵਿਆਹ ਦੀਆਂ ਤਿਆਰੀਆਂ ਦਰਮਿਆਨ ਆਸ਼ਿਆਨੇ ਨੂੰ ਲੱਗੀ ਅੱਗ, ਪਰਿਵਾਰ ਦੇ ਸੁਫ਼ਨੇ ਹੋਏ ਸੁਆਹ

ਦੱਸਣਯੋਗ ਹੈ ਕਿ ਜ਼ਿਆਦਾਤਰ ਓਵਰਲੋਡ ਵਾਹਨ ਸਵੇਰੇ 8 ਵਜੇ ਤੋਂ ਪਹਿਲਾਂ ਪਹਿਲਾਂ ਤੜਕਸਾਰ ਸੜਕਾਂ ’ਤੇ ਨਿਕਲਦੇ ਹਨ, ਜਦਕਿ ਕੁਝ ਓਵਰਲੋਡ ਵਾਹਨ ਰਾਤ ਦੇ ਹਨੇਰੇ ’ਚ ਸੜਕਾਂ ’ਤੇ ਨਿਕਲਦੇ ਹਨ, ਤਾਂ ਜੋ ਪੁਲਸ ਦੀ ਨਜ਼ਰ ਤੋਂ ਬਚਿਆ ਜਾ ਸਕੇ। ਪਰ ਲੋੜ ਹੈ ਇਨ੍ਹਾਂ ਓਵਰਲੋਡ ਵਾਹਨਾਂ ਨੂੰ ਸਖ਼ਤੀ ਦੇ ਨਾਲ ਰੋਕਣ ਦੀ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ- ਪਹਾੜਾਂ 'ਚ ਘੁੰਮਣ ਗਏ ਪੰਜਾਬੀ ਐੱਨ. ਆਰ. ਆਈ. ਜੋੜੇ ਦੀ ਬੁਰੀ ਤਰ੍ਹਾਂ ਕੁੱਟਮਾਰ, ਪੀੜਤ ਦੀ ਪਤਨੀ ਨੇ ਦੱਸੀ ਸਾਰੀ ਗੱਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News