ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ’ਚ ਸਰਚ ਆਪ੍ਰੇਸ਼ਨ ਦੌਰਾਨ ਮੋਬਾਇਲ ਤੇ ਹੋਰ ਸਾਮਾਨ ਬਰਾਮਦ

Wednesday, Jun 26, 2024 - 02:15 PM (IST)

ਕਪੂਰਥਲਾ (ਮਹਾਜਨ/ਭੂਸ਼ਣ)-ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ ਵੱਖ-ਵੱਖ ਬੈਰਕਾਂ ’ਚੋਂ 5 ਮੋਬਾਇਲ, ਇਕ ਸਿਮ, ਇਕ ਚਾਰਜਰ, 4 ਬੈਟਰੀਆਂ, ਇਕ ਡਾਟਾ ਕੇਬਲ, ਇਕ ਹੈੱਡਫੋਨ ਬਰਾਮਦ ਕੀਤਾ ਹੈ। ਇਨ੍ਹਾਂ ’ਚੋਂ ਇਕ ਮੋਬਾਇਲ, ਸਿਮ ਅਤੇ ਬੈਟਰੀ ਇਕ ਲਾਕਅੱਪ ’ਚੋਂ ਮਿਲੀ ਹੈ। ਜਦੋਂਕਿ 4 ਮੋਬਾਇਲ, ਇਕ ਚਾਰਜਰ, 3 ਬੈਟਰੀਆਂ, ਇਕ ਡਾਟਾ ਕੇਬਲ, ਇਕ ਹੈੱਡਫੋਨ ਲਾਵਾਰਿਸ ਹਾਲਾਤ ’ਚ ਬਰਾਮਦ ਕੀਤੇ ਗਏ ਹਨ। ਜੇਲ੍ਹ ਪ੍ਰਬੰਧਕਾਂ ਨੇ ਸਾਰੇ ਮੋਬਾਇਲ ਫੋਨ ਅਤੇ ਹੋਰ ਸਾਮਾਨ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਇਸ ਦੀ ਸੂਚਨਾ ਜੇਲ੍ਹ ਦੇ ਉੱਚ ਅਧਿਕਾਰੀਆਂ ਅਤੇ ਥਾਣੇ ਨੂੰ ਦਿੱਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਸਮੇਤ 2 ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪਾਕਿ ਪੰਜਾਬ ਸਰਕਾਰ ਨੇ ਸਿੱਖ ਮੈਰਿਜ ਐਕਟ 2024 ਨੂੰ ਦਿੱਤੀ ਮਨਜ਼ੂਰੀ

ਜਾਣਕਾਰੀ ਅਨੁਸਾਰ ਏ. ਡੀ. ਜੀ. ਪੀ. ਜੇਲ੍ਹ ਦੇ ਹੁਕਮਾਂ ’ਤੇ ਸੂਬੇ ਭਰ ਦੀਆਂ ਜੇਲ੍ਹਾਂ ’ਚ ਚਲਾਈ ਜਾ ਰਹੀ ਸਰਚ ਮੁਹਿੰਮ ਤਹਿਤ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਜੇਲ੍ਹ ਪੁਲਸ ਅਤੇ ਸੀ. ਆਰ. ਪੀ. ਐੱਫ਼. ਟੀਮ ਸਮੇਤ ਚਲਾਈ ਸਾਂਝੀ ਮੁਹਿੰਮ ਦੌਰਾਨ ਜੇਲ ’ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ ਵਾਰਡ ਨੰ. 2 ਦੇ ਕਮਰਾ ਨੰਬਰ 3 ’ਚ ਬੰਦ ਪਿੰਡ ਲਾਟੀਆਂਵਾਲ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਦੇ ਕਬਜ਼ੇ ’ਚੋਂ ਇਕ ਮੋਬਾਇਲ, ਸਿਮ ਅਤੇ ਬੈਟਰੀ ਬਰਾਮਦ ਕੀਤੀ। ਇਸੇ ਤਰ੍ਹਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਵਾਰਡ ਨੰ. 4 ਦਾ ਕਮਰਾ ਨੰ. 1 ਤੋਂ 4 ਮੋਬਾਇਲ, ਇਕ ਚਾਰਜਰ, ਤਿੰਨ ਬੈਟਰੀਆਂ, ਇਕ ਡਾਟਾ ਕੇਬਲ, ਇਕ ਹੈੱਡਫੋਨ ਲਾਵਾਰਿਸ ਹਾਲਤ ’ਚ ਬਰਾਮਦ ਕੀਤਾ ਗਿਆ ਹੈ। ਜੇਲ੍ਹ ਪੁਲਸ ਨੇ ਬਰਾਮਦ ਕੀਤੇ ਸਾਰੇ ਮੋਬਾਇਲ, ਚਾਰਜਰ ਅਤੇ ਹੋਰ ਸਾਮਾਨ ਨੂੰ ਆਪਣੇ ਕਬਜ਼ੇ ’ਚ ਲੈ ਕੇ ਥਾਣਾ ਕੋਤਵਾਲੀ ’ਚ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਪ੍ਰਸਿੱਧ ਪੰਜਾਬੀ ਸੂਫ਼ੀ ਗਾਇਕ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News