UGC ਨੇ ਕੀਤਾ ਚੌਕਸ, ਅਜਿਹੀਆਂ ਯੂਨੀਵਰਸਿਟੀਆਂ 'ਚ ਨਾ ਲਓ ਦਾਖ਼ਲਾ, ਵੈਲਿਡ ਨਹੀਂ ਹੋਵੇਗੀ ਡਿਗਰੀ

Saturday, Dec 16, 2023 - 01:34 PM (IST)

UGC ਨੇ ਕੀਤਾ ਚੌਕਸ, ਅਜਿਹੀਆਂ ਯੂਨੀਵਰਸਿਟੀਆਂ 'ਚ ਨਾ ਲਓ ਦਾਖ਼ਲਾ, ਵੈਲਿਡ ਨਹੀਂ ਹੋਵੇਗੀ ਡਿਗਰੀ

ਨਵੀਂ ਦਿੱਲੀ- ਯੂਨੀਵਰਸਿਟੀ ਗਰਾਂਟ ਕਮਿਸ਼ਨ (UGC) ਨੇ ਅਜਿਹੀਆਂ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸਹਿਯੋਗੀ ਵਿਵਸਥਾ ਤੋਂ ਡਿਗਰੀ ਪ੍ਰਦਾਨ ਕਰਨ ਵਾਲੀ ਐਡਟੈੱਕ ਕੰਪਨੀ ਅਤੇ ਯੂਨੀਵਰਸਿਟੀਆਂ ਨੂੰ ਚਿਤਾਵਨੀ ਦਿੱਤੀ ਹੈ, ਜੋ ਉਸ ਤੋਂ ਮਾਨਤਾ ਪ੍ਰਾਪਤ ਨਹੀਂ ਹਨ। UGC ਨੇ ਦੋਹਰਾਇਆ ਹੈ ਕਿ ਇਹ ਡਿਗਰੀ ਵੈਲਿਡ ਨਹੀਂ ਹੋਵੇਗੀ ਅਤੇ ਉਸ ਨੇ ਵਿਦਿਆਰਥੀਆਂ ਨੂੰ ਚੌਕਸ ਕੀਤਾ ਹੈ ਕਿ ਉਹ ਇਸ ਤਰ੍ਹਾਂ ਦੇ ਪਾਠਕ੍ਰਮਾਂ ਲਈ ਦਾਖ਼ਲਾ ਨਾ ਲੈਣ। 

ਇਹ ਵੀ ਪੜ੍ਹੋ- ਰਾਜਸਥਾਨ ਦੇ 'ਭਜਨ ਲਾਲ', ਪੜ੍ਹੋ ਸਰਪੰਚੀ ਤੋਂ ਮੁੱਖ ਮੰਤਰੀ ਬਣਨ ਤੱਕ ਦਾ ਸਫ਼ਰ

UGC ਦੇ ਸਕੱਤਰ ਮਨੀਸ਼ ਜੋਸ਼ੀ ਨੇ ਕਿਹਾ ਕਿ ਇਹ ਵੇਖਿਆ ਗਿਆ ਹੈ ਕਿ ਕਈ ਉੱਚ ਸਿੱਖਿਆ ਸੰਸਥਾਵਾਂ (HEI) ਅਤੇ ਯੂਨੀਵਰਸਿਟੀਆਂ ਨੇ ਵਿਦੇਸ਼ ਦੀਆਂ ਅਜਿਹੀਆਂ ਸਿੱਖਿਅਕ ਸੰਸਥਾਵਾਂ ਨਾਲ ਸਹਿਯੋਗ ਸਬੰਧੀ ਸਮਝੌਤੇ ਕੀਤੇ ਹਨ, ਜੋ ਕਮਿਸ਼ਨ ਤੋਂ ਮਾਨਤਾ ਪ੍ਰਾਪਤ ਨਹੀਂ ਹਨ ਅਤੇ ਇਹ HEI ਅਤੇ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਿਦੇਸ਼ ਦੀ ਡਿਗਰੀ ਜਾਰੀ ਕੀਤੇ ਜਾਣ ਦੀ ਵਿਵਸਥਾ ਕਰ ਰਹੇ ਹਨ। ਇਸ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਜਾਂ ਵਿਵਸਥਾ ਨੂੰ UGC ਤੋਂ ਮਾਨਤਾ ਪ੍ਰਾਪਤ ਨਹੀਂ ਹੈ ਅਤੇ ਸਹਿਯੋਗ ਵਿਵਸਥਾ ਤੋਂ ਜਾਰੀ ਕੀਤੀਆਂ ਗਈਆਂ ਡਿਗਰੀਆਂ ਵੀ ਕਮਿਸ਼ਨ ਤੋਂ ਮਾਨਤਾ ਪ੍ਰਾਪਤ ਨਹੀਂ ਹਨ।

ਇਹ ਵੀ ਪੜ੍ਹੋ-  ਇੱਛਾ ਮੌਤ ਮੰਗਣ ਵਾਲੀ ਮਹਿਲਾ ਜੱਜ ਦੀ ਵਾਇਰਲ ਚਿੱਠੀ 'ਤੇ ਐਕਸ਼ਨ 'ਚ SC, ਇਲਾਹਾਬਾਦ ਹਾਈ ਕੋਰਟ ਤੋਂ ਮੰਗੀ ਰਿਪੋਰਟ

ਜੋਸ਼ੀ ਨੇ ਕਿਹਾ ਕਿ UGC ਦੇ ਨੋਟਿਸ ਵਿਚ ਇਹ ਵੀ ਆਇਆ ਹੈ ਕਿ ਕੁਝ ਐਡਟੈੱਕ ਕੰਪਨੀਆਂ ਕੁਝ ਵਿਦੇਸ਼ੀ ਕੰਪਨੀਆਂ ਅਤੇ ਸੰਸਥਾਵਾਂ ਨਾਲ ਮਿਲ ਕੇ ਆਨਲਾਈਨ ਡਿਗਰੀ ਅਤੇ ਡਿਪਲੋਮਾ ਪ੍ਰੋਗਰਾਮ ਪੇਸ਼ ਕਰਨ ਨੂੰ ਲੈ ਕੇ ਅਖ਼ਬਾਰਾਂ, ਸੋਸ਼ਲ ਮੀਡੀਆ ਅਤੇ ਟੈਲੀਵਿਜ਼ਨ ਜ਼ਰੀਏ ਇਸ਼ਤਿਹਾਰ ਦੇ ਰਹੀਆਂ ਹਨ। ਅਜਿਹੇ ਕਿਸੇ ਵੀ ਪ੍ਰੋਗਰਾਮ ਜਾਂ ਡਿਗਰੀ ਨੂੰ UGC ਦੀ ਮਾਨਤਾ ਪ੍ਰਾਪਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉੱਚਿਤ ਸਾਵਧਾਨੀ ਵਰਤਣ ਅਤੇ ਉਹ ਅਜਿਹੇ ਪਾਠਕ੍ਰਮਾਂ ਲਈ ਰਜਿਸਟ੍ਰੇਸ਼ਨ ਆਪਣੇ ਜ਼ੋਖ਼ਮ 'ਤੇ ਕਰਾਉਣ। 

ਇਹ ਵੀ ਪੜ੍ਹੋ-  ਸੰਸਦ ਦੀ ਸੁਰੱਖਿਆ ’ਤੇ ਹਰ ਮਿੰਟ ’ਚ ਖਰਚ ਹੁੰਦੇ ਹਨ 2.5 ਲੱਖ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News